ਸਮਰਾਲਾ, 5 ਮਈ (ਕੁਲਵਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਉਟਾਲਾਂ ਦੇ ਚਾਰ ਵਿਦਿਆਰਥੀਆਂ ਨੇ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ (ਐਨ. ਐਮ. ਐਮ. ਐਸ.) ਵਿੱਚ ਆਪਣਾ ਸਥਾਨ ਬਣਾ ਕੇ ਸਮਰਾਲਾ ਤਹਿਸੀਲ ਦੇ ਸਕੂਲਾਂ ਵਿੱਚ ਆਪਣੀ ਵੱਖਰੀ ਸ਼ਾਨ ਬਣਾਈ ਹੈ | ਇਹ ਪ੍ਰਗਟਾਵਾ ਸਕੂਲ ਦੇ ਮੁੱਖ ਅਧਿਆਪਕ ਅਮਰਦੀਪ ਸਿੰਘ ਥਿੰਦ ਦੁਆਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਸੈਸ਼ਨ 2025- 26 ਪੂਰੇ ਪੰਜਾਬ ਭਰ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਜਨਵਰੀ ਮਹੀਨੇ ਦੌਰਾਨ ਦਿੱਤੀ ਗਈ ਸੀ, ਜਿਸ ਵਿੱਚ ਲੱਖਾਂ ਵਿਦਿਆਰਥੀਆਂ ਨੇ ਭਾਗ ਲਿਆ ਸੀ | ਲੁਧਿਆਣਾ ਜ਼ਿਲ੍ਹੇ ਵਿੱਚੋਂ 222 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿਚੋਂ ਚਾਰ ਵਿਦਿਆਰਥੀ ਖੁਸ਼ਪ੍ਰੀਤ ਕੌਰ ਸਪੁੱਤਰੀ ਜਸਵੰਤ ਸਿੰਘ, ਰੂਪਾ ਕੁਮਾਰੀ ਸਪੁੱਤਰੀ ਸੰਭੂ ਯਾਦਵ, ਗੁਰਜੋਤ ਕੌਰ ਪੁੱਤਰੀ ਸੋਮ ਸਿੰਘ ਅਤੇ ਬਵਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਉਟਾਲਾਂ ਸਕੂਲ ਵਿੱਚੋਂ ਚੁਣੇ ਗਏ | ਇਹ ਚੁਣੇ ਗਏ ਵਿਦਿਆਰਥੀਆਂ ਨੂੰ 48000-48000 ਰੁਪਏ ਸਕਾਲਰਸ਼ਿਪ ਮਿਲੇਗੀ | ਸਮਰਾਲਾ ਤਹਿਸੀਲ ਵਿਚੋਂ ਉਟਾਲਾਂ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਅਰਸੇ ਦੌਰਾਨ ਵੀ ਉਟਾਲਾਂ ਸਕੂਲ ਦੇ ਕਾਫੀ ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰ ਚੁੱਕੇ ਹਨ | ਜਿਸ ਦਾ ਸਾਰਾ ਸਿਹਰਾ ਇੱਥੋਂ ਦੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ | ਸਕਾਲਰਸ਼ਿਪ ਲਈ ਚੁਣੇ ਵਿਦਿਆਰਥੀਆਂ ਦਾ ਸਕੂਲ ਅਧਿਆਪਕਾਂ ਦੁਆਰਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਕਾਰੀ ਮਿਡਲ ਸਕੂਲ ਘਰਖਣਾ ਦੇ ਵਿਦਿਆਰਥੀ ਏਕਮਜੋਤ ਸਿੰਘ ਨੂੰ ਵੀ ਪ੍ਰੀਖਿਆ ਪਾਸ ਕਰਨ ਤੇ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਅਧਿਆਪਕ ਮਨਪ੍ਰੀਤ ਕੌਰ, ਸੰਦੀਪ ਸਿੰਘ, ਕੁਲਵਿੰਦਰ ਸਿੰਘ, ਰਾਜਵੀਰ ਸਿੰਘ, ਕਮਲਪ੍ਰੀਤ ਕੌਰ, ਸੋਨੀਆ ਰਾਣੀ, ਹਰਜੀਤ ਕੌਰ, ਜਪਲੀਨ ਕੌਰ, ਗੁਰਦੀਪ ਕੌਰ, ਨਵਦੀਪ ਕੌਰ, ਮਿਸ ਹਰਜੀਤ ਕੌਰ, ਹਰਮਨਪ੍ਰੀਤ ਕੌਰ, ਮਿਸ ਦਮਨੀਤ ਕੌਰ ਆਦਿ ਤੋਂ ਇਲਾਵਾ ਐਸ.ਐਮ.ਸੀ. ਚੇਅਰਮੈਨ ਚਰਨਪ੍ਰੀਤ ਕੌਰ ਹਾਜ਼ਰ ਸਨ |