ਸਾਹਨੇਵਾਲ, 5 ਮਈ (ਹਨੀ ਚਾਠਲੀ)-ਪੱਛਮੀ ਬੰਗਾਲ ਦੀ ਤਰ੍ਹਾਂ ਹੁਣ ਪੰਜਾਬ ਵਿਚ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਕਮਲ ਦਾ ਫੁੱਲ ਲਹਿਰਾਵੇਗਾ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸਾਬਕਾ ਪ੍ਰਧਾਨ ਰਾਮਿੰਦਰ ਸਿੰਘ ਸੰਗੋਵਾਲ ਅਤੇ ਸਾਬਕਾ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਸੰਗੋਵਾਲ ਤੇ ਰਸ਼ਪਾਲ ਨੇ ਕਿਹਾ ਕਿ ਮਮਤਾ ਬੈਨਰਜ਼ੀ ਭਾਵੇਂ ਪੱਛਮੀ ਬੰਗਾਲ ਵਿਚ ਲਗਾਤਾਰ ਪੰਦਰਾਂ ਸਾਲ ਤੋਂ ਸੱਤਾ 'ਤੇ ਕਾਬਜ਼ ਸੀ, ਪਰ ਉੱਥੇ ਹੋ ਰਹੇ ਅਪਰਾਧ, ਲੁੱਟ ਖੋਹ ਬੰਦ ਕਰਵਾਉਣ ਵਿਚ ਅਸਫ਼ਲ ਰਹੀ ਹੈ, ਪਰ ਦੂਜੇ ਪਾਸੇ ਜਿੱਥੇ ਭਾਜਪਾ ਸੱਤਾ 'ਤੇ ਕਾਬਜ਼ ਸੀ, ਜਿਵੇਂ ਗੁਆਂਢੀ ਸੂਬਿਆਂ ਯੂ. ਪੀ., ਬਿਹਾਰ, ਹਰਿਆਣਾ ਵਿਚ ਅਪਰਾਧ, ਕਤਲੇਆਮ, ਡਕੈਤੀਆਂ 'ਤੇ ਭਾਜਪਾ ਦੀ ਸਰਕਾਰ ਨੇ ਪੂਰੀ ਤਰਾਂ ਰੋਕ ਲਗਾ ਦਿੱਤੀ ਹੈ, ਜਿਸ ਕਰਕੇ ਪੱਛਮੀ ਬੰਗਾਲ ਦੇ ਲੋਕਾਂ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਸੌਂਪੀ ਹੈ |