14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਦੋਰਾਹਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੀ ਖ਼ੁਸ਼ੀ 'ਚ ਬਾਜ਼ਾਰ 'ਚ ਲੱਡੂ ਵੰਡੇ <br/>

Ad Position 21
No active advertisement
ਅਜੀਤ ਡੈਸਕ 06-05-2026
ਦੋਰਾਹਾ, 5 ਮਈ (ਪੱਤਰ ਪ੍ਰੇਰਕ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਅਤੇ ਮੰਡਲ ਪ੍ਰਧਾਨ ਜਗਤਾਰ ਸਿੰਘ ਕੁੱਕਾ ਦੀ ਅਗਵਾਈ ਅਤੇ ਜਤਿੰਦਰ ਸ਼ਰਮਾ ਦੀ ਪ੍ਰਧਾਨਗੀ 'ਚ ਦੋਰਾਹਾ ਵਿਖੇ ਪੱਛਮੀ ਬੰਗਾਲ, ਆਸਾਮ, ਪਾਂਡੀਚਰੀ ਅਤੇ ਦੂਜੇ ਰਾਜਾਂ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੀ ਖ਼ੁਸ਼ੀ ਵਿੱਚ ਬਾਜ਼ਾਰ ਵਿੱਚ ਲੱਡੂ ਵੰਡੇ ਗਏ | ਜਿਸ ਵਿੱਚ ਉਚੇਚੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਹਾਜ਼ਰੀ ਲਵਾਈ ਅਤੇ ਇਸ ਮੌਕੇ ਬੋਲਦਿਆਂ ਚੀਮਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਬਹੁਤ ਦੁਖੀ ਹੋ ਕੇ ਪੱਛਮੀ ਬੰਗਾਲ ਦੇ ਕੁਸ਼ਾਸਨ ਤੋਂ ਤੰਗ ਹੋ ਕੇ ਅੱਜ ਬਹੁਤ ਵੱਡਾ ਫ਼ੈਸਲਾ ਕਰਕੇ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਚੁਣਿਆ ਹੈ | ਇਸ ਮੌਕੇ ਜਨਰਲ ਸਕੱਤਰ ਜਤਿੰਦਰ ਸ਼ਰਮਾ ਮੀਤ ਪ੍ਰਧਾਨ ਅਸ਼ੀਸ਼ ਸੂਦ, ਮੀਤ ਪ੍ਰਧਾਨ ਨਰੇਸ਼ ਆਨੰਦ ਕੋਆਰਡੀਨੇਟਰ ਵਿਨੇ ਸੂਦ, ਮਨਪ੍ਰੀਤ ਸਿੰਘ ਰੋਲ, ਜਗਤਾਰ ਸਿੰਘ ਕੂਕਾ, ਰਾਜ ਲਾਲੀ, ਗੁਰਵਿੰਦਰ ਸਿੰਘ ਬੰਟੀ, ਪਾਲ ਮਸ਼ਾਲ, ਕੁਲਜੀਤ ਸਿੰਘ ਕਾਕਾ, ਕੁਲਵਿੰਦਰ ਸਿੰਘ ਹਨੀ ਚੀਮਾ, ਸੁਪਿੰਦਰ ਸਿੰਘ ਝੱਜ, ਭਜਨ ਸਿੰਘ ਚਾਪੜਾ, ਰਾਹੁਲ ਮਹਾਰਾਜ, ਮਿਸ਼ਰਾ ਤਿਵਾੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਨੇਵਾਲ 'ਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮਾਂ ਦਾ ਕੌਂਸਲਰ ਸੋਨੀ ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਸਕਾਲਰਸ਼ਿਪ ਪ੍ਰੀਖਿਆ 9 ਨੂੰ
Ad Position 24