14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਦੋਰਾਹਾ ਬੈਡਮਿੰਟਨ ਟੂਰਨਾਮੈਂਟ 'ਚ ਸਮਾਲਸਰ ਦੀ ਟੀਮ ਜੇਤੂ ਤੇ ਮੁੰਡੀਆ ਉਪ ਜੇਤੂ <br/>

Ad Position 21
No active advertisement
ਅਜੀਤ ਡੈਸਕ 06-05-2026
ਦੋਰਾਹਾ, 5 ਮਈ (ਮਨਜੀਤ ਸਿੰਘ ਗਿੱਲ)-ਦੋਰਾਹਾ ਬੈਡਮਿੰਟਨ ਕਲੱਬ ਵਲੋਂ ਦੋਰਾਹਾ ਕਾਲਜ ਦੀ ਅਗਵਾਈ ਵਿੱਚ ਸ਼ਾਨਦਾਰ ਬੈਡਮਿੰਟਨ ਟੂਰਨਾਮੈਂਟ ਪ੍ਰਧਾਨ ਮਨਦੀਪ ਸਿੰਘ ਮਾਂਗਟ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 40 ਦੇ ਕਰੀਬ ਟੀਮਾਂ ਪੁੱਜੀਆਂ | ਬਹੁਤ ਹੀ ਸਖ਼ਤ ਮੁਕਾਬਲੇ ਦੌਰਾਨ ਸਮਾਲਸਰ ਮੋਗਾ ਦੀ ਬੈਡਮਿੰਟਨ ਦੀ ਟੀਮ ਟੂਰਨਾਮੈਂਟ ਵਿੱਚ ਜਿੱਤ ਹੋ ਨਿੱਬੜੀ ਅਤੇ ਮੁੰਡੀਆਂ ਦੀ ਟੀਮ ਉਪ ਜੇਤੂ ਰਹੀ | ਰਾਮਪੁਰ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ ਤੇ ਸਰਪੰਚ ਜਸਵੰਤ ਸਿੰਘ ਕਾਲਾ ਵਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ | ਪ੍ਰਧਾਨ ਗੁਨੀ ਨੇ ਟੂਰਨਾਮੈਂਟ ਕਰਵਾਉਣ ਲਈ ਕਲੱਬ ਦੇ ਅਹੁਦੇਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਨਾਲ ਨੌਜਵਾਨ ਵਰਗ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧਦਾ ਹੈ | ਜਿਸ ਨਾਲ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ | ਇਸ ਮੌਕੇ ਮਨਦੀਪ ਸਿੰਘ ਰਾਮਪੁਰ, ਇੰਦਰਪ੍ਰੀਤ ਸਿੰਘ, ਕਰਨਵੀਰ ਦੋਰਾਹਾ, ਸਨਮੀਤ ਸਿੰਘ ਬਿਕਰਮਜੀਤ ਸਿੰਘ, ਇੰਦਰਜੀਤ ਸਿੰਘ ਬੁਆਣੀ, ਤੇਜਿੰਦਰ ਸਿੰਘ ਬੁਆਣੀ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਘੁਡਾਣੀ, ਸ਼ੁਬਮ ਦੋਰਾਹਾ, ਮੈਂਬਰ ਪੰਚਾਇਤ ਸੁਖੀ, ਬੀਰਪਾਲ ਸਿੰਘ ਪੰਚ, ਪ੍ਰੇਮ ਸਿੰਘ ਆੜ•ਤੀ ਤੇ ਐਸ਼ਵੀਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 40 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ <br/> ਅਗਲੀ ਖ਼ਬਰ ਮੁਹੰਮਦ ਲਿਬੜਾ ਕਾਂਗਰਸ ਵਲੋਂ ਨਗਰ ਕੌਂਸਲ ਸਰਹਿੰਦ ਦੇ ਅਬਜ਼ਰਵਰ ਨਿਯੁਕਤ
Ad Position 24