09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹੁਣ ਬੈਂਕਾਂ 'ਚ ਆ ਰਹੀ ਕੈਸ਼ ਦੀ ਕਿੱਲਤ

Ad Position 21
No active advertisement
ਅਜੀਤ ਡੈਸਕ 09-05-2026
ਮਾਛੀਵਾੜਾ ਸਾਹਿਬ, 8 ਮਈ (ਮਨੋਜ ਕੁਮਾਰ)-ਨੋਟਬੰਦੀ ਤੋਂ ਬਾਅਦ ਸ਼ਾਇਦ ਹੁਣ ਇਹ ਪਹਿਲੀ ਵਾਰ ਹੈ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਬੈਂਕਾਂ ਵਿਚ ਕੈਸ਼ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ | ਜਿਹੜੇ ਵਿਅਕਤੀ ਅਕਸਰ ਆਪਣੇ ਖਾਤਿਆਂ ਵਿਚੋਂ ਲੱਖਾਂ ਰੁਪਏ ਦੀ ਨਗਦੀ ਕਿਸੇ ਪਲ ਵੀ ਕਢਵਾ ਲੈਂਦੇ ਸਨ, ਉਨ੍ਹਾਂ ਨੂੰ ਹੁਣ ਇਸ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਂਕਿ ਇਸ ਵਿਚ ਮਾਛੀਵਾੜੇ ਦੇ ਸਰਕਾਰੀ ਤੇ ਪ੍ਰਾਈਵੇਟ ਬੈਂਕ ਵੀ ਸ਼ਾਮਲ ਹਨ | ਬੈਂਕ ਦੇ ਅਧਿਕਾਰੀ ਨਾਲ ਹੋਈ ਗੱਲਬਾਤ ਤੋਂ ਸਾਹਮਣੇ ਆਇਆ ਕਿ ਲੋਕਲ ਬੈਂਕਾਂ ਨੂੰ ਸਮਰਾਲਾ ਤੋਂ ਕੈਸ਼ ਅਲਾਟ ਹੁੰਦਾ ਹੈ | ਜਦੋਂ ਕਿ ਪਿੱਛੋਂ ਹੀ ਕੈਸ਼ ਜ਼ਰੂਰਤ ਮਾਤਰਾ ਵਿਚ ਨਾ ਆਉਣ ਕਰ ਕੇ ਹੋਰ ਬੈਂਕਾਂ ਨੂੰ ਸਹੀ ਗਿਣਤੀ ਵਿਚ ਵਿਤਰਿਤ ਨਹੀਂ ਹੋ ਰਿਹਾ | ਇੱਕ ਅਨੁਮਾਨ ਅਨੁਸਾਰ ਪਿਛਲੇ ਦਿਨਾਂ ਵਿਚ ਜਿੱਥੇ ਇਹ ਕੈਸ਼ ਪੂਰਾ ਉਪਲਬਧ ਹੁੰਦਾ ਸੀ, ਉਹ ਹੁਣ ਚੌਥੇ ਹਿੱਸੇ ਵਿਚ ਰਹਿ ਗਿਆ ਹੈ ਤੇ ਜਾਣਕਾਰੀ ਤਾਂ ਇਹ ਵੀ ਹੈ ਕਿ ਹੁਣ ਮਾਰਕੀਟ ਵਿਚ 500 ਰੁਪਏ ਦੇ ਨੋਟਾਂ ਦੀ ਸਪਲਾਈ ਵੀ ਕਾਫੀ ਘੱਟ ਗਈ ਹੈ | ਜਾਣਕਾਰ ਇਸ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਨੂੰ ਹੁਣ ਪੂਰੀ ਤਰ੍ਹਾਂ ਡਿਜੀਟਲ ਪੈਮੇਟ ਵੱਲ ਮੋੜਨਾ ਹੈ ਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਕੁੱਝ ਹਜ਼ਾਰਾਂ ਦੀ ਲਿਮਟ ਤੱਕ ਹੀ ਕੈਸ਼ ਕਢਵਾਉਣ ਦੀ ਖੁੱਲ੍ਹ ਹੋਵੇ ਤੇ ਜ਼ਿਆਦਾਤਰ ਲੈਣ ਦੇਣ ਡਿਜੀਟਲ ਹੋਵੇ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਗਿੱਲ ਅੰਦਰ ਮੁੱਖ ਦਫ਼ਤਰ ਦਾ ਮਹੂਰਤ ਭਲਕੇ-ਸਿਮਕ ਅਗਲੀ ਖ਼ਬਰ ਰਾਜ ਮਿਸਤਰੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
Ad Position 24