08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਖ਼ਾਲਸਾ ਏਡ ਨੂੰ ਲਾਇਨਜ਼ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ 2026 ਨਾਲ ਸਨਮਾਨਿਤ ਕਰਨਾ ਵੱਡਾ ਸਹੀ ਤੇ ਇਤਿਹਾਸਕ ਫ਼ੈਸਲਾ-ਸ਼ਾਹਪੁਰ

Ad Position 21
No active advertisement
ਅਜੀਤ ਡੈਸਕ 09-05-2026
ਪਾਇਲ, 8 ਮਈ (ਰਜਿੰਦਰ ਸਿੰਘ)-ਖ਼ਾਲਸਾ ਰੇਡ ਨੂੰ ਵੱਡਾ ਨਿਸ਼ਕਾਮ ਸੇਵਾ ਐਵਾਰਡ ਮਿਲਣ 'ਤੇ ਹਰ ਪਾਸੇ ਤੋਂ ਸਵਾਗਤ ਹੋ ਰਿਹਾ ਹੈ | ਇਸ ਬਾਰੇ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਅਤੇ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਖ਼ਾਲਸਾ ਏਡ ਨੇ ਹਰ ਸੰਕਟ ਕਾਲ ਸਮੇਂ ਵੱਡੀ ਨਿਸ਼ਕਾਮ ਸੇਵਾ ਕਰ ਕੇ ਦੁਨੀਆਂ ਦਾ ਵੱਡਾ ਐਵਾਰਡ ਲਾਇਨਜ਼ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਐਵਾਰਡ 2026 ਮਿਲਣਾ ਵੱਡੀ ਤੇ ਇਤਿਹਾਸਕਾਰ ਪ੍ਰਾਪਤੀ ਹੈ | ਦੁਨੀਆ ਭਰ 'ਚ ਸਿੱਖਾਂ ਦੀ ਮਹਾਨ ਸੰਸਥਾ ਖ਼ਾਲਸਾ ਏਡ ਮਨੁੱਖਤਾ ਦੀ ਭਲਾਈ, ਲੋੜਵੰਦਾਂ ਦੀ ਨਿਸ਼ਕਾਮ ਸੇਵਾ ਅਤੇ ਕੁਦਰਤੀ ਆਫ਼ਤ 'ਤੇ ਸੰਕਟ ਸਮੇਂ ਬਿਨਾਂ ਭੇਦ ਭਾਵ ਹਰ ਸੰਭਵ ਮਦਦ ਕਰਨ ਲਈ ਦੁਨੀਆਂ ਭਰ 'ਚ ਆਪਣਾ ਵੱਡਾ ਯੋਗਦਾਨ ਪਾ ਰਹੀ ਹੈ | ਪਿਛਲੇ ਦਿਨੀਂ ਖ਼ਾਲਸਾ ਏਡ ਨੂੰ ਦੁਨੀਆਂ ਦੇ ਬਹੁਤ ਵੱਡੇ ਅਵਾਰਡ ਲਾਇਨਜ਼ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ 2026 ਨਾਲ ਸਨਮਾਨਿਤ ਦਾ ਇਤਿਹਾਸਕ ਫ਼ੈਸਲੇ ਨੇ ਖ਼ਾਲਸਾ ਏਡ, ਸਿੱਖ ਕੌਮ ਅਤੇ ਪੰਜਾਬੀਆਂ ਲਈ ਵੱਡੇ ਮਾਣ 'ਤੇ ਗੌਰਵ ਵਾਲੀ ਗੱਲ ਹੈ | ਇਸ ਵਿਸ਼ਵ ਪੱਧਰੀ ਸਨਮਾਨ ਨਾਲ ਖ਼ਾਲਸਾ ਏਡ ਨੂੰ 5 ਲੱਖ ਅਮਰੀਕਨ ਡਾਲਰ ਦੀ ਗਰਾਂਟ ਵੀ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਸਾਬੀ ਜਰਖੜ ਦੀ ਅਗਵਾਈ ਹੇਠ ਡੇਹਲੋਂ ਸੰਮਤੀ ਦੀ ਪਲੇਠੀ ਮੀਟਿੰਗ-ਵਿਕਾਸ ਕਾਰਜਾਂ ਸੰਬੰਧੀ ਚਰਚਾ
Ad Position 24