08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਨੂੰ ਡਰ, ਭਰਮ ਅਤੇ ਰਾਜਨੀਤਿਕ ਟਕਰਾਅ ਦੀ ਅੱਗ ਵੱਲ ਨਾ ਧੱਕਿਆ ਜਾਵੇ-ਇਕੋਲਾਹਾ

Ad Position 21
No active advertisement
ਅਜੀਤ ਡੈਸਕ 09-05-2026
ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)-ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐੱਸ. ਪੀ.) ਪੰਜਾਬ ਸੂਬਾ ਕਮੇਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਪੰਜਾਬ ਵਿਚ ਹੋ ਰਹੇ ਲੜੀਵਾਰ ਧਮਾਕਿਆਂ ਅਤੇ ਉਨ੍ਹਾਂ ਸੰਬੰਧੀ ਵੱਖ-ਵੱਖ ਰਾਜਨੀਤਿਕ ਧਿਰਾਂ ਅਤੇ ਸਰਕਾਰੀ ਉੱਚ ਅਧਿਕਾਰੀਆਂ ਵਲੋਂ ਆ ਰਹੇ ਵਿਰੋਧੀ ਬਿਆਨਾਂ ਨੇ ਲੋਕਾਂ ਵਿਚ ਭਾਰੀ ਉਲਝਣ, ਡਰ ਅਤੇ ਭੰਬਲਭੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਇਹ ਦੋਸ਼ ਲਾ ਰਹੇ ਹਨ ਕਿ ਧਮਾਕਿਆਂ ਪਿੱਛੇ ਬੀ. ਜੇ. ਪੀ. ਦਾ ਹੱਥ ਹੈ, ਦੂਜੇ ਪਾਸੇ ਪੰਜਾਬ ਦੇ ਡੀ. ਜੀ. ਪੀ. ਇਨ੍ਹਾਂ ਘਟਨਾਵਾਂ ਲਈ ਪਾਕਿਸਤਾਨ ਪ੍ਰੇਰਿਤ ਤਾਕਤਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ | ਬੀ. ਜੇ. ਪੀ. ਦੇ ਆਗੂਆਂ ਵਲੋਂ ਸਰਕਾਰ ਤੋਂ ਸਬੂਤ ਮੰਗੇ ਜਾ ਰਹੇ ਹਨ, ਕਾਂਗਰਸ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਕਹਿ ਰਹੀ ਹੈ ਅਤੇ ਅਕਾਲੀ ਦਲ ਦੇ ਆਗੂ ਬੀ. ਜੇ. ਪੀ. ਦੀ ਸਫ਼ਾਈ ਦੇ ਰਹੇ ਹਨ | ਆਰ. ਐੱਸ. ਪੀ. ਪੰਜਾਬ ਸੂਬਾ ਕਮੇਟੀ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਵਿਰੋਧੀ ਅਤੇ ਬਿਨਾਂ ਸਬੂਤ ਬਿਆਨ ਪੰਜਾਬ ਦੇ ਅਮਨ ਅਤੇ ਸਮਾਜਿਕ ਭਾਈਚਾਰੇ ਲਈ ਖ਼ਤਰਨਾਕ ਹਨ | ਪੰਜਾਬ ਪਹਿਲਾਂ ਹੀ ਸੰਘਰਸ਼, ਅੱਤਵਾਦ ਅਤੇ ਰਾਜਨੀਤਿਕ ਅਸਥਿਰਤਾ ਦਾ ਦਰਦ ਸਹਿ ਚੁੱਕਿਆ ਹੈ | ਇਸ ਲਈ ਸੂਬੇ ਨੂੰ ਮੁੜ ਡਰ ਅਤੇ ਬੇਭਰੋਸੇ ਦੇ ਮਾਹੌਲ ਵਲ ਧੱਕਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਵਲੋਂ ਕਰਾਟੇ ਚੈਂਪੀਅਨ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਨੂੰ ਡਰ, ਭਰਮ ਅਤੇ ਰਾਜਨੀਤਿਕ ਟਕਰਾਅ ਦੀ ਅੱਗ ਵੱਲ ਨਾ ਧੱਕਿਆ ਜਾਵੇ-ਇਕੋਲਾਹਾ
Ad Position 24