07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 09-05-2026
ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਦੇ ਕਾਰਜਕਾਰੀ ਪ੍ਰਧਾਨ ਗੁਰਨਾਮ ਸਿੰਘ ਭਮਰਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਭਾ, ਖੰਨਾ ਦੇ ਪ੍ਰਧਾਨ ਇੰਜ. ਬਲਦੇਵ ਸਿੰਘ ਮਠਾੜੂ ਦੀ ਅਗਵਾਈ ਹੇਠ ਗੁਰਦੁਆਰਾ ਜੱਸਾ ਸਿੰਘ ਰਾਮਗੜ੍ਹੀਆ, ਰਣਜੀਤ ਨਗਰ, ਮਲੇਰਕੋਟਲਾ ਰੋਡ, ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਕਰਵਾਏ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਢਾਡੀ ਗੋਵਿੰਦਰ ਸਿੰਘ ਜੈਪੁਰਾ ਵਾਲੇ, ਕੁਲਵਿੰਦਰ ਸਿੰਘ ਮਾਛੀਵਾੜਾ ਵੱਲੋਂ ਕਵੀਸ਼ਰੀ ਵਾਰਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੀ ਜੀਵਨ ਬਾਰੇ ਬੀਰ ਰਸ ਗਾਥਾਵਾਂ ਅਤੇ ਪੰਥ ਦੇ ਪ੍ਰਸਿੱਧ ਰਾਗੀ ਭਾਈ ਪਰਮਜੀਤ ਸਿੰਘ ਰਹਿਮਤ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਤੇ ਕਥਾ ਵਖਿਆਣ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਇੰਜ. ਬਲਦੇਵ ਸਿੰਘ ਮਠਾੜੂ ਅਤੇ ਚੇਅਰਮੈਨ ਗੁਰਨਾਮ ਸਿੰਘ ਭਮਰਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਲੋਂ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਖੇਰੂ-ਖੇਰੂ ਹੋ ਰਹੀ ਸਿੱਖ ਕੌਮ ਨੂੰ ਏਕਤਾ ਦੇ ਸੂਤਰ ਵਿਚ ਪਰੋਇਆ ਜਾ ਸਕੇ ਅਤੇ ਰਾਜਨੀਤਿਕ ਸ਼ਕਤੀ ਹਾਸਿਲ ਕੀਤੀ ਜਾ ਸਕੇ | ਇਸ ਮੌਕੇ ਬਾਬਾ ਵਿਸ਼ਵਕਰਮਾ-ਰਾਮਗੜ੍ਹੀਆ ਸਭਾ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ, ਅਮਰਜੀਤ ਸਿੰਘ ਘਟੌਹੜਾ, ਵਰਿੰਦਰ ਸਿੰਘ ਦਹੇਲੇ, ਸੁਖਮਿੰਦਰ ਸਿੰਘ ਚਾਨਾ, ਅਮਰਜੀਤ ਸਿੰਘ ਘਟਹੌੜਾ, ਟਹਿਲ ਸਿੰਘ ਧੰਜਲ, ਬੀਰ ਸਿੰਘ ਧੰਜਲ, ਗਿਆਨ ਸਿੰਘ, ਮਨਜੀਤ ਸਿੰਘ ਧੰਜਲ, ਹਰਜੀਤ ਸਿੰਘ ਸੋਹਲ, ਬਲਵਿੰਦਰ ਸਿੰਘ ਸੌਂਦ, ਰਾਜਿੰਦਰ ਸਿੰਘ ਸੋਹਲ, ਗੁਰਚਰਨ ਸਿੰਘ ਵਿਰਦੀ, ਪਰਮਜੀਤ ਸਿੰਘ ਧੀਮਾਨ, ਭਗਵੰਤ ਸਿੰਘ, ਅਮਰਜੀਤ ਸਿੰਘ ਪਟਿਆਲਾ, ਜਤਿੰਦਰ ਸਿੰਘ ਸੱਲ, ਰੁਪਿੰਦਰ ਸਿੰਘ, ਲੋਟੇ, ਅਮਰਜੀਤ ਸਿੰਘ, ਬੀਬੀ ਹਰਵਿੰਦਰ ਕੌਰ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਰ
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਮਾਡਲ ਸਕੂਲ ਦੋਰਾਹਾ 'ਚ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਵਿਕਟੋਰੀਆ ਸਕੂਲ ਵਲੋਂ ਕਰਾਟੇ ਚੈਂਪੀਅਨ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24