04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੌਣੀ ਦੰਗਲ ਮੇਲੇ 'ਤੇ ਵੱਡੀ ਝੰਡੀ ਦੀ ਕੁਸ਼ਤੀ ਸ਼ੇਰਾ ਗੁੱਜਰ ਬਾਬਾ ਫਲਾਹੀ ਨੇ ਜਿੱਤ ਕੇ ਮੈਸੀ ਟਰੈਕਟਰ 'ਤੇ ਕੀਤਾ ਕਬਜ਼ਾ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਜੌੜੇਪੁਲ ਜਰਗ, 15 ਮਈ (ਪਾਲਾ ਰਾਜੇਵਾਲੀਆ)-ਬਾਬਾ ਬਾਲਕ ਨਾਥ ਰੱਖੜਾ ਮਡੌੜ ਵਾਲਿਆਂ ਦੇ ਆਸ਼ੀਰਵਾਦ ਸਦਕਾ ਬੈਨੀਪਾਲ ਰੈਸਲਿੰਗ ਸੈਂਟਰ ਰੌਣੀ ਦੇ ਸੰਚਾਲਕ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਰੌਣੀ ਦੀ ਦੇਖ ਰੇਖ ਹੇਠ 28ਵਾਂ ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਦੰਗਲ ਮੇਲੇ ਵਿੱਚ ਵੱਖ-ਵੱਖ ਅਖਾੜਿਆਂ ਦੇ ਇੱਕ ਹਜ਼ਾਰ ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ | ਇਸ ਦੰਗਲ ਮੇਲੇ ਦਾ ਉਦਘਾਟਨ ਸੰਤ ਭੁਪਿੰਦਰ ਸਿੰਘ ਮੁਖੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਵਾਲਿਆ ਨੇ ਕੀਤਾ ਅਤੇ ਦੰਗਲ ਮੇਲੇ ਲਈ ਮਾਲੀ ਮਦਦ ਦਿੱਤੀ | ਵੱਡੀ ਝੰਡੀ ਦੀ ਕੁਸ਼ਤੀ ਸ਼ੇਰਾ ਗੁੱਜਰ ਬਾਬਾ ਫਲਾਹੀ ਨੇ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਨੂੰ ਮਿੰਟੋ ਮਿੰਟੀ ਚਿੱਤ ਕਰਕੇ ਨਵਾ ਮੈਸੀ ਟਰੈਕਟਰ ਜਿੱਤਿਆ | ਦੂਜੀ ਝੰਡੀ ਦੀ ਕੁਸ਼ਤੀ ਦੌਰਾਨ ਸ਼ਾਨਵੀਰ ਕੋਹਾਲੀ ਨੇ ਮੋਹਿਤ ਰਾਈਏਵਾਲ ਨੂੰ ਹਰਾਕੇ ਬੁਲਟ ਮੋਟਰਸਾਈਕਲ ਜਿੱਤਿਆ |
ਤੀਜੀ ਝੰਡੀ ਦੀ ਕੁਸ਼ਤੀ ਅੰਕਿਤ ਰੌਣੀ ਨੇ ਵਿੰਨੀਆਂ ਜੰਮੂ ਨੂੰ ਗਹਿਗੱਚ ਮੁਕਾਬਲੇ ਦੌਰਾਨ ਹਰਾਕੇ ਬੁਲਟ ਮੋਟਰਸਾਈਕਲ ਜਿੱਤਿਆ | ਚੌਥੀ ਝੰਡੀ ਦੀ ਕੁਸ਼ਤੀ ਡੇਢ ਲੱਖ ਰੁਪਏ ਦੀ ਝੰਡੀ ਹਾਮਿਦ ਈਰਾਨ ਨੇ ਬਾਜ ਰੌਣੀ ਦੀ ਪਿੱਠ ਲਾ ਕੇ ਜਿੱਤੀ | ਪੰਜਵੀ ਝੰਡੀ ਦੀ ਡੇਢ ਲੱਖ ਦੀ ਕੁਸ਼ਤੀ ਚਾਂਦੀ ਗੁੱਜਰ ਊਨਾ ਨੇ ਰਾਜੂ ਰਾਈਏਵਾਲ ਨੂੰ ਪੁਆਇੰਟ 'ਤੇ ਹਰਾ ਕੇ ਜਿੱਤੀ | ਛੇਵੀਂ ਝੰਡੀ ਦੀ ਡੇਢ ਲੱਖ ਰੁਪਏ ਦੀ ਕੁਲਵਾ ਗੁੱਜਰ ਤੇ ਗਗਨ ਖੁਜਾਲਾ ਦੀ ਗਹਿਗੱਚ ਮੁਕਾਬਲੇ ਦੌਰਾਨ ਬਰਾਬਰ ਰਹੀ | ਪਹਿਲਵਾਨ ਰੂਬਲਜੀਤ ਰੰਗੀ ਤੇ ਤਾਜ ਰੌਣੀ ਨੂੰ ਮੁਕਾਬਲੇ ਵਾਲੇ ਭਲਵਾਨ ਨਾ ਪਹੁੰਚਣ ਕਾਰਨ ਜੇਤੂ ਕਰਾਰ ਦਿੱਤਾ ਗਿਆ | ਇਸ ਦੰਗਲ ਮੇਲੇ ਵਿੱਚ ਦੀਪਾ ਬਾਬਾ ਫਲਾਹੀ, ਪ੍ਰਧਾਨ ਦੇਵਿੰਦਰ ਸਿੰਘ ਜੱਗੀ, ਕੁਮੈਂਟੇਟਰ ਕੁਲਵੀਰ ਕਾਈਨੌਰ ਅਤੇ ਜੱਸਾ ਪਹਿਲਵਾਨ ਨਾਡਾ ਗੁੱਜਰਾਂ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੰਗਲ ਮੇਲੇ ਦੀ ਸ਼ੋਭਾ ਨੂੰ ਚਾਰ ਚੰਨ ਲਾਉਣ ਲਈ ਰੁਸਤਮੇ ਹਿੰਦ ਪਹਿਲਵਾਨ ਜੱਸਾ ਪੱਟੀ, ਅਰਜਨ ਐਵਾਰਡੀ ਜਗਦੀਸ਼ ਭੋਲਾ, ਪਹਿਲਵਾਨ ਸੁਮੇਰ ਸਿੰਘ, ਰੁਸਤਮੇ ਹਿੰਦ ਪਰਮਿੰਦਰ ਡੂਮਛੇੜੀ, ਭਾਰਤ ਮੱਲ ਸਮਰਾਟ ਹਰਵਿੰਦਰ ਆਲਮਗੀਰ ਵਿਸ਼ੇਸ ਤੌਰ 'ਤੇ ਪੁੱਜੇ | ਦੰਗਲ ਕਮੇਟੀ ਵੱਲੋਂ ਪਹਿਲਵਾਨ ਸੋਨੀ ਸਿਹੌੜਾ ਤੇ ਵੱਖ-ਵੱਖ ਅਖਾੜਿਆਂ ਦੇ ਕੋਚ ਸਹਿਬਾਨਾਂ ਦਾ ਵੀ ਸਨਮਾਨ ਕੀਤਾ ਗਿਆ | ਇਸ ਦੰਗਲ ਮੇਲੇ ਨੂੰ ਯੂਥ ਆਗੂ ਸਰਬਜੀਤ ਸਿੰਘ ਲੱਕੀ ਰੌਣੀ, ਖ਼ਜ਼ਾਨਚੀ ਬਿੱਟੂ ਵਿਰਦੀ, ਡਾ ਅਮਰੀਕ ਸਿੰਘ ਕੈਸ਼ੀਅਰ, ਜਗਦੇਵ ਸਿੰਘ ਜੱਗੀ, ਡਾ. ਸ਼ਿੰਗਾਰਾ ਸਿੰਘ ਮੁੱਲਾਂਪੁਰ, ਪਹਿਲਵਾਨ ਮਨਦੀਪ ਸਿੰਘ ਹੌਲ, ਅਮਨਿੰਦਰ ਸਿੰਘ ਅਮਨਾ ਬੈਨੀਪਾਲ, ਤੇਜਵੀਰ ਸਿੰਘ ਤੇਜੀ ਬੈਨੀਪਾਲ, ਹਰਮਨ ਬੈਨੀਪਾਲ, ਕੋਚ ਗੁਰਦਿਆਲ ਰੌਣੀ, ਡਾ. ਮਨਜੀਤ ਸਿੰਘ ਮਲਹਾਂਸ, ਕਿੰਦਾ ਪਹੇੜੀ, ਤਰਨਪ੍ਰੀਤ ਸਿੰਘ ਬੈਨੀਪਾਲ, ਬਲਜਿੰਦਰ ਸਿੰਘ ਸੋਨੀ ਰੌਣੀ, ਰਾਜੀ ਦੀਵਾ ਗੰਢੂਆਂ, ਨਛੱਤਰ ਸਿੰਘ, ਮੱਘਰ ਸਿੰਘ ਦੀਵਾਨਾ ਵਲੋਂ ਵਧੇਰੇ ਸਹਿਯੋਗ ਦਿੱਤਾ ਗਿਆ | ਇਸ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਪੁਰਾਤਨ ਗਵੱਈਆਂ ਵੱਲੋਂ ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਲੱਗਾਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ | ਇਸ ਦੰਗਲ ਮੇਲੇ 'ਤੇ ਦੇਸੀ ਘਿਓ ਦਾ ਲੰਗਰ ਅਤੁੱਟ ਵਰਤਿਆ |
Ad Position 22
No active advertisement
ਪਿਛਲੀ ਖ਼ਬਰ ਦਸਵੀਂ ਦੇ ਨਤੀਜਿਆਂ 'ਚ ਬੁਲੇ੍ਹਪੁਰ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਦਪੁਰ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ
Ad Position 24