27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰੌਣੀ ਦੰਗਲ ਮੇਲੇ 'ਤੇ ਵੱਡੀ ਝੰਡੀ ਦੀ ਕੁਸ਼ਤੀ ਸ਼ੇਰਾ ਗੁੱਜਰ ਬਾਬਾ ਫਲਾਹੀ ਨੇ ਜਿੱਤ ਕੇ ਮੈਸੀ ਟਰੈਕਟਰ 'ਤੇ ਕੀਤਾ ਕਬਜ਼ਾ

Ad Position 21
No active advertisement
ਰੌਣੀ ਦੰਗਲ ਮੇਲੇ ਦਾ ਉਦਘਾਟਨ ਕਰਦੇ ਹੋਏ ਸੰਤ ਭੁਪਿੰਦਰ ਸਿੰਘ ਜਰਗ ਰਾੜਾ ਸਾਹਿਬ ਵਾਲੇ, ਨਾਲ ਖੜੇ ਹਨ ਪਹਿਲਵਾਨ ਅਮਰੀਕ ਸਿੰਘ ਰੌਣੀ ਤੇ ਹੋਰ | (ਸੱਜੇ) ਰੌਣੀ ਦੰਗਲ ਮੇਲੇ 'ਤੇ ਵੱਡੀ ਝੰਡੀ ਦੀ ਕੁਸ਼ਤੀ ਦਾ ਜੇਤੂ ਪਹਿਲਵਾਨ ਸ਼ੇਰਾ ਗੁੱਜਰ ਬਾਬਾ ਫਲਾਹੀ ਟਰੈਕਟਰ ਨਾਲ ਤੇ ਹੋਰ | ਤਸਵੀਰਾਂ : ਪਾਲਾ ਰਾਜੇਵਾਲੀਆ <br/> 18-05-2026
ਜੌੜੇਪੁਲ ਜਰਗ, 17 ਮਈ (ਪਾਲਾ ਰਾਜੇਵਾਲੀਆ)-ਬਾਬਾ ਬਾਲਕ ਨਾਥ ਰੱਖੜਾ ਮਡੌੜ ਵਾਲਿਆਂ ਦੇ ਆਸ਼ੀਰਵਾਦ ਸਦਕਾ ਬੈਨੀਪਾਲ ਰੈਸਲਿੰਗ ਸੈਂਟਰ ਰੌਣੀ ਦੇ ਸੰਚਾਲਕ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਰੌਣੀ ਦੀ ਦੇਖ-ਰੇਖ ਹੇਠ 28ਵਾਂ ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਦੰਗਲ ਮੇਲੇ ਵਿਚ ਵੱਖ-ਵੱਖ ਅਖਾੜਿਆਂ ਦੇ ਇਕ ਹਜ਼ਾਰ ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ | ਦੰਗਲ ਮੇਲੇ ਦਾ ਉਦਘਾਟਨ ਸੰਤ ਭੁਪਿੰਦਰ ਸਿੰਘ ਮੁਖੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਵਾਲਿਆ ਨੇ ਕੀਤਾ ਤੇ ਦੰਗਲ ਮੇਲੇ ਲਈ ਮਾਲੀ ਮਦਦ ਦਿੱਤੀ | ਵੱਡੀ ਝੰਡੀ ਦੀ ਕੁਸ਼ਤੀ ਸ਼ੇਰਾ ਗੁੱਜਰ ਬਾਬਾ ਫਲਾਹੀ ਨੇ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਨੂੰ ਮਿੰਟੋ ਮਿੰਟੀ ਚਿੱਤ ਕਰਕੇ ਨਵਾ ਮੈਸੀ ਟਰੈਕਟਰ ਜਿੱਤਿਆ | ਦੂਜੀ ਝੰਡੀ ਦੀ ਕੁਸ਼ਤੀ ਦੌਰਾਨ ਸ਼ਾਨਵੀਰ ਕੋਹਾਲੀ ਨੇ ਮੋਹਿਤ ਰਾਈਏਵਾਲ ਨੂੰ ਹਰਾ ਕੇ ਬੁਲਟ ਮੋਟਰਸਾਈਕਲ ਜਿੱਤਿਆ | ਤੀਜੀ ਝੰਡੀ ਦੀ ਕੁਸ਼ਤੀ ਅੰਕਿਤ ਰੌਣੀ ਨੇ ਵਿੰਨੀਆਂ ਜੰਮੂ ਨੂੰ ਗਹਿਗੱਚ ਮੁਕਾਬਲੇ ਦੌਰਾਨ ਹਰਾਕੇ ਬੁਲਟ ਮੋਟਰਸਾਈਕਲ ਜਿੱਤਿਆ | ਚੌਥੀ ਝੰਡੀ ਦੀ ਕੁਸ਼ਤੀ ਡੇਢ ਲੱਖ ਰੁਪਏ ਦੀ ਝੰਡੀ ਹਾਮਿਦ ਈਰਾਨ ਨੇ ਬਾਜ ਰੌਣੀ ਦੀ ਪਿੱਠ ਲਾ ਕੇ ਜਿੱਤੀ | ਪੰਜਵੀ ਝੰਡੀ ਦੀ ਡੇਢ ਲੱਖ ਦੀ ਕੁਸ਼ਤੀ ਚਾਂਦੀ ਗੁੱਜਰ ਊਨਾ ਨੇ ਰਾਜੂ ਰਾਈਏਵਾਲ ਨੂੰ ਪੁਆਇੰਟ ਤੇ ਹਰਾਕੇ ਜਿੱਤੀ | ਛੇਵੀਂ ਝੰਡੀ ਦੀ ਡੇਢ ਲੱਖ ਰੁਪਏ ਦੀ ਕੁਲਵਾ ਗੁੱਜਰ ਤੇ ਗਗਨ ਖੁਜਾਲਾ ਦੀ ਗਹਿਗੱਚ ਮੁਕਾਬਲੇ ਦੌਰਾਨ ਬਰਾਬਰ ਰਹੀ | ਪਹਿਲਵਾਨ ਰੂਬਲਜੀਤ ਰੰਗੀ ਤੇ ਤਾਜ ਰੌਣੀ ਨੂੰ ਮੁਕਾਬਲੇ ਵਾਲੇ ਭਲਵਾਨ ਨਾ ਪਹੁੰਚਣ ਕਾਰਨ ਜੇਤੂ ਕਰਾਰ ਦਿੱਤਾ | ਦੰਗਲ ਮੇਲੇ ਵਿਚ ਦੀਪਾ ਬਾਬਾ ਫਲਾਹੀ, ਪ੍ਰਧਾਨ ਦੇਵਿੰਦਰ ਸਿੰਘ ਜੱਗੀ, ਕੁਮੈਂਟੇਟਰ ਕੁਲਵੀਰ ਕਾਈਨੌਰ ਤੇ ਜੱਸਾ ਪਹਿਲਵਾਨ ਨਾਡਾ ਗੁੱਜਰਾਂ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਦੰਗਲ ਮੇਲੇ ਦੀ ਸ਼ੋਭਾ ਨੂੰ ਚਾਰ ਚੰਨ ਲਾਉਣ ਲਈ ਰੁਸਤਮੇ ਹਿੰਦ ਪਹਿਲਵਾਨ ਜੱਸਾ ਪੱਟੀ, ਅਰਜਨ ਐਵਾਰਡੀ ਜਗਦੀਸ਼ ਭੋਲਾ, ਪਹਿਲਵਾਨ ਸੁਮੇਰ ਸਿੰਘ, ਰੁਸਤਮੇ ਹਿੰਦ ਪਰਮਿੰਦਰ ਡੂਮਛੇੜੀ, ਭਾਰਤ ਮੱਲ ਸਮਰਾਟ ਹਰਵਿੰਦਰ ਆਲਮਗੀਰ ਵਿਸ਼ੇਸ ਤੌਰ 'ਤੇ ਪੁੱਜੇ | ਦੰਗਲ ਕਮੇਟੀ ਵਲੋਂ ਪਹਿਲਵਾਨ ਸੋਨੀ ਸਿਹੌੜਾ ਤੇ ਵੱਖ-ਵੱਖ ਅਖਾੜਿਆਂ ਦੇ ਕੋਚਾਂ ਦਾ ਵੀ ਸਨਮਾਨ ਕੀਤਾ | ਦੰਗਲ ਮੇਲੇ ਨੂੰ ਯੂਥ ਆਗੂ ਸਰਬਜੀਤ ਸਿੰਘ ਲੱਕੀ ਰੌਣੀ, ਖ਼ਜ਼ਾਨਚੀ ਬਿੱਟੂ ਵਿਰਦੀ, ਡਾ. ਅਮਰੀਕ ਸਿੰਘ ਕੈਸ਼ੀਅਰ, ਜਗਦੇਵ ਸਿੰਘ ਜੱਗੀ, ਡਾ. ਸ਼ਿੰਗਾਰਾ ਸਿੰਘ ਮੁੱਲਾਂਪੁਰ, ਪਹਿਲਵਾਨ ਮਨਦੀਪ ਸਿੰਘ ਹੌਲ, ਅਮਨਿੰਦਰ ਸਿੰਘ ਅਮਨਾ ਬੈਨੀਪਾਲ, ਤੇਜਵੀਰ ਸਿੰਘ ਤੇਜੀ ਬੈਨੀਪਾਲ, ਹਰਮਨ ਬੈਨੀਪਾਲ, ਕੋਚ ਗੁਰਦਿਆਲ ਰੌਣੀ, ਡਾ. ਮਨਜੀਤ ਸਿੰਘ ਮਲਹਾਂਸ, ਕਿੰਦਾ ਪਹੇੜੀ, ਤਰਨਪ੍ਰੀਤ ਸਿੰਘ ਬੈਨੀਪਾਲ, ਬਲਜਿੰਦਰ ਸਿੰਘ ਸੋਨੀ ਰੌਣੀ, ਰਾਜੀ ਦੀਵਾ ਗੰਢੂਆਂ, ਨਛੱਤਰ ਸਿੰਘ, ਮੱਘਰ ਸਿੰਘ ਦੀਵਾਨਾ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ | ਇਸ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਪੁਰਾਤਨ ਗਵੱਈਆਂ ਵਲੋਂ ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਲੱਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ | ਦੰਗਲ ਮੇਲੇ 'ਤੇ ਦੇਸੀ ਘਿਓ ਦਾ ਲੰਗਰ ਅਤੁੱਟ ਵਰਤਿਆ |
Ad Position 22
No active advertisement
ਪਿਛਲੀ ਖ਼ਬਰ ਈਸਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਕਿਸਾਨਾਂ ਨਾਲ ਧੱਕੇਸ਼ਾਹੀ ਦੇ ਰੋਸ ਵਜੋਂ ਲੈਂਡ ਮਾਰਗਟੇਜ ਬੈਂਕ ਦੋਰਾਹਾ ਨੂੰ ਕਿਸਾਨ ਯੂਨੀਅਨ ਨੇ ਮਾਰਿਆ ਜਿੰਦਰਾ
Ad Position 24