19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਤੇਲ ਕੰਪਨੀਆਂ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ, ਨਹੀਂ ਮਿਲ ਰਿਹਾ ਪੂਰਾ ਡੀਜ਼ਲ-ਲੱਖੋਵਾਲ

Ad Position 21
No active advertisement
ਅਜੀਤ ਡੈਸਕ 19-05-2026
ਖੰਨਾ, 18 ਮਈ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੂਬੇ ਅੰਦਰ ਡੀਜ਼ਲ ਪੈਟਰੋਲ ਕੰਪਨੀਆਂ ਨੇ ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਇੱਕ ਹੱਦ ਤੈਅ ਕਰ ਦਿੱਤੀ ਹੈ ਜੋ ਰੋਜ਼ਾਨਾ ਦੀ ਖਪਤ ਨਾਲੋਂ ਕਈ ਗੁਣਾ ਘੱਟ ਹੈ | ਇਸ ਸਮੇਂ ਪੰਜਾਬ ਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੈ ਦੇਸ਼ ਵਿੱਚ ਜਿਹੜੀਆਂ ਤੇਲ ਕੰਪਨੀਆਂ ਨੇ ਉਹ ਕਿਸਾਨਾਂ ਤੇ ਆਮ ਲੋਕਾਂ ਦਾ ਇੱਕ ਵੱਡਾ ਸ਼ੋਸ਼ਣ ਕਰ ਰਹੀਆਂ ਨੇ ਲੋਕਾਂ ਨੂੰ ਲਾਈਨਾਂ ਵਿੱਚ ਖੜੇ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਭਾਵੇਂ ਤੇਲ ਦੇ ਰੇਟ ਪਿਛਲੇ ਦਿਨੀਂ ਇਹਨਾਂ ਨੇ ਵਧਾ ਦਿੱਤੇ ਨੇ ਪਰ ਅੱਜ ਵੀ ਇਹਨਾਂ ਦੀਆਂ ਹਦਾਇਤਾਂ ਨੇ ਕਿ ਹਿੰਦੁਸਤਾਨ ਪੈਟਰੋਲੀਅਮ ਨੇ ਗਾਹਕ ਨੂੰ 200 ਲੀਟਰ ਤੋਂ ਵੱਧ ਡੀਜ਼ਲ ਨਹੀਂ ਦੇਣਾ ਭਾਰਤ ਪੈਟਰੋਲੀਅਮ ਵੱਲੋ ਵੀ ਹਦਾਇਤ ਹੈ ਕਿ ਗਾਹਕ 250 ਤੋਂ 300 ਲੀਟਰ ਤੋਂ ਵੱਧ ਡੀਜ਼ਲ ਨਹੀਂ ਦੇਣਾ ਤੇ ਵੱਡੇ ਕਿਸਾਨਾਂ ਨੇ ਵੱਡੀਆਂ ਟੈਂਕੀਆਂ ਬਣਾਈਆਂ ਹੋਈਆਂ ਨੇ ਕਿਉਂਕਿ ਜਿਹੜੇ ਚੰਗੇ ਕਿਸਾਨ ਆ ਉਨ੍ਹਾਂ ਦੀ ਤਾਂ ਰੋਜ 200 ਲੀਟਰ ਦੀ ਖਪਤ ਆ ਉਹ ਰੋਜ਼ ਲਾਈਨਾਂ 'ਚ ਕਿਵੇਂ ਲੱਗਣ | ਅਸੀਂ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦਾ ਵਿਰੋਧ ਕਰਦੇ ਹਾਂ | ਜੇਕਰ ਆਉਣ ਵਾਲੇ ਦਿਨਾਂ 'ਚ ਜੇ ਇਹਨਾਂ ਕੰਪਨੀਆਂ ਨੇ ਆਪਣੇ ਵਰਤੀਰੇ 'ਚ ਨਾ ਸੁਧਾਰ ਕੀਤਾ ਤਾਂ ਅਸੀਂ ਕੰਪਨੀਆਂ ਦੇ ਮੂਹਰੇ ਵੱਡੇ ਧਰਨੇ ਲਾਵਾਂਗੇ |
Ad Position 22
No active advertisement
ਪਿਛਲੀ ਖ਼ਬਰ ਚੋਰ ਗਰੋਹ ਦੇ 4 ਮੈਂਬਰ ਗਿ੍ਫ਼ਤਾਰ 55 ਸਾਈਕਲ ਅਤੇ ਮਹਿੰਦਰਾ ਬੋਲੈਰੋ ਪਿਕਅਪ ਬਰਾਮਦ ਅਗਲੀ ਖ਼ਬਰ ਸ਼ਹਿਰ 'ਚ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ
Ad Position 24