ਦੋਰਾਹਾ, 26 ਮਈ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਬਿਜਲੀ ਘਰ ਵਿਖੇ ਭਿਆਨਕ ਅੱਗ ਲੱਗਣ ਦੇ ਸਮਾਚਾਰ ਹਨ | ਜਿਸ ਦੇ ਬਾਰੇ ਹਾਜ਼ਰੀਨ ਦਾ ਕਹਿਣਾ ਹੈ ਕਿ ਇਹ ਅੱਗ ਨਹਿਰ ਉੱਤੇ ਖੜ੍ਹੇ ਵਣ ਵਿਭਾਗ ਦੇ ਦਰਖਤਾਂ 'ਚੋਂ ਗਿ੍ਡ ਦੀ ਵਰਕਸ਼ਾਪ 'ਚ ਆ ਗਈ ਤੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ | ਇਸ ਸਮੇਂ ਉਨ੍ਹਾਂ ਨੇ ਦੱਸਿਆ ਕਿ ਇਸ ਨੁਕਸਾਨ ਦਾ ਅੰਦਾਜਾ ਅਜੇ ਲਗਾਉਣਾ ਬਹੁਤ ਮੁਸ਼ਕਿਲ ਹੈ | ਖ਼ਬਰ ਲਿਖੇ ਜਾਣ ਤੱਕ ਫਾਇਰ ਬਿ੍ਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਕੋਸ਼ਿਸ਼ ਕਰ ਰਹੀਆਂ ਹਨ | ਇਸ ਸਮੇਂ ਦੋਰਾਹਾ ਤੋਂ ਚਲਦੇ ਇਲਾਕੇ ਦੇ ਕੁੱਲ ਗਰਿਡ ਦੀ ਬਿਜਲੀ ਬੰਦ ਕੀਤੀ ਗਈ ਹੈ |