ਮਲੌਦ, 1 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਤੇ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਜਥੇ: ਗੁਰਜੀਵਨ ਸਿੰਘ ਸਰੌਦ ਨੂੰ ਵੱਡਾ ਮਾਣ ਦਿੰਦਿਆਂ ਜਥੇਬੰਦੀ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਵਲੋਂ ਸੂਬਾ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਹੈ | ਜਥੇਬੰਦੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਜਥੇ: ਸਰੌਦ ਵਲੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇ ਨਾਲ-ਨਾਲ ਜ਼ਿਲ੍ਹਾ ਮਲੇਰਕੋਟਲਾ ਤੇ ਹਲਕਾ ਪਾਇਲ ਦੇ ਅੰਦਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵੱਡੀਆਂ ਸੇਵਾਵਾਂ ਦਿੱਤੀਆਂ ਹਨ | ਜਥੇ: ਸਰੌਦ ਮੌਜੂਦਾ ਸਮੇਂ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਤੇ 4 ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਹਨ | ਜਥੇ: ਸਰੌਦ ਨੇ ਕਿਹਾ ਕਿ ਉਹ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਜਥੇ: ਸਰੌਦ ਨੂੰ ਪੰਥਕ ਅਕਾਲੀ ਲਹਿਰ ਦਾ ਕੋਰ ਕਮੇਟੀ ਮੈਂਬਰ ਪੰਜਾਬ ਬਣਨ 'ਤੇ ਮੁਬਾਰਕਬਾਦ ਦੇਣ ਵਾਲਿਆਂ 'ਚ ਬਾਬਾ ਪਿ੍ਤਪਾਲ ਸਿੰਘ ਝੱਮਟ ਬਾਬਾ ਬਲਵੰਤ ਸਿੰਘ ਲਸਾੜ੍ਹਾ, ਗਿਆਨੀ ਹਰਦੇਵ ਸਿੰਘ ਮਕਸੂਦੜਾ, ਮਲਕੀਤ ਸਿੰਘ ਗੋਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਸਾਬਕਾ ਸਰਪੰਚ ਜਸਵੰਤ ਸਿੰਘ ਬੇਰ ਕਲਾਂ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਸਾਬਕਾ ਸਰਪੰਚ ਕੁਲਦੀਪ ਸਿੰਘ, ਕਰਮ ਸਿੰਘ ਪੱਲਾ, ਸੁਖਵਿੰਦਰ ਸਿੰਘ ਗੋਬਿੰਦਪੁਰਾ ਜਥੇ: ਨਾਜਰ ਸਿੰਘ ਲਸਾੜ੍ਹਾ, ਸਾਬਕਾ ਕੌਂਸਲਰ ਹਰਭਜਨ ਸਿੰਘ ਸੰਦੀਲਾ, ਸਾਬਕਾ ਸਰਪੰਚ ਸਵਰਨਜੀਤ ਸਿੰਘ ਘੁਡਾਣੀ ਖੁਰਦ, ਸਾਬਕਾ ਸਰਪੰਚ ਹਰਮਹੇਸ ਸਿੰਘ ਕਟਾਹਰੀ, ਸਾਬਕਾ ਸਰਪੰਚ ਬਲਜੀਤ ਸਿੰਘ ਕਿਲ੍ਹਾ ਹਾਂਸ, ਸਾਬਕਾ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਰੱਬੋਂ, ਪਿ੍ਤਪਾਲ ਸਿੰਘ ਜਰਗ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਨੰਬਰਦਾਰ ਹਰਮਨਜੀਤ ਸਿੰਘ ਘੁਡਾਣੀ ਕਲਾਂ, ਨੰਬਰਦਾਰ ਭਰਪੂਰ ਸਿੰਘ ਮਾਲੋ ਦੌਦ, ਨੰਬਰਦਾਰ ਦਰਸ਼ਨ ਸਿੰਘ ਜੰਡਾਲੀ, ਰਣਵੀਰ ਸਿੰਘ ਰੋੜ੍ਹੀਆਂ, ਕੁਲਵੰਤ ਸਿੰਘ ਚੋਮੋ, ਖੁਸ਼ਵੰਤ ਸਿੰਘ ਰੌਣੀ, ਸੁਖਵੰਤ ਸਿੰਘ ਪੰਧੇਰ ਖੇੜੀ, ਸੁਖਪਾਲ ਸਿੰਘ ਜੀਰਖ, ਇੰਦਰਜੀਤ ਸਿੰਘ ਕੁਲਾੜ, ਬਲਵਿੰਦਰ ਸਿੰਘ ਝੱਮਟ, ਭਾਈ ਮਨਜੀਤ ਸਿੰਘ ਸੀਹਾਂ ਦੌਦ, ਪੰਚ ਜਸਵੰਤ ਸਿੰਘ ਸਿਹੋੜਾ, ਦਰਸ਼ਨ ਸਿੰਘ ਜੋਗੀਮਾਜਰਾ ਆਦਿ ਦੇ ਨਾਂਅ ਸ਼ਾਮਿਲ ਹਨ |