ਸਮਰਾਲਾ, 5 ਜੂਨ (ਕੁਲਵਿੰਦਰ ਸਿੰਘ)-ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਵਿਚ ਸੀ. ਬੀ. ਐੱਸ. ਈ. ਦੀਆਂ ਹਦਾਇਤਾਂ ਅਨੁਸਾਰ ਅਧਿਆਪਕਾਂ ਲਈ ਵਿਸ਼ੇਸ਼ ਤੌਰ 'ਤੇ 2 ਦਿਨਾਂ ਟਰੇਨਿੰਗ ਪ੍ਰੋਗਰਾਮ ਆਲੋਚਨਾਤਮਕ ਸੋਚ ਅਤੇ ਰਚਨਾਤਮਕ ਸੋਚ ਸੰਬੰਧੀ ਡਾਇਰੈਕਟਰ ਬਾਲ ਕਿ੍ਸ਼ਨ ਅਨੇਜਾ ਅਤੇ ਸਵਾਤੀ ਅਨੇਜਾ ਦੀ ਰਹਿਨੁਮਾਈ ਅਧੀਨ ਕਰਵਾਇਆ ਗਿਆ | ਇਸ ਟਰੇਨਿੰਗ ਦੇ ਮੁੱਖ ਬੁਲਾਰੇ ਡਾ. ਨਵਨੀਤ ਕੌਰ ਪਿ੍ੰਸੀਪਲ ਬਲੌਸਮ ਕਾਨਵੈਂਟ ਸਕੂਲ, ਜਗਰਾਉਂ ਅਤੇ ਮਨੂ ਪਰਾਸ਼ਰ ਸੀਨੀਅਰ ਸੈਕੰਡਰੀ ਕੋਆਰਡੀਨੇਟਰ, ਪੀ. ਜੀ. ਟੀ. ਅੰਗਰੇਜ਼ੀ ਅਤੇ ਸਕੂਲ ਸਹਿ-ਸੰਪਾਦਕ, ਬੀ. ਵੀ. ਐੈੱਮ. ਸੀਨੀਅਰ ਸੈਕੰਡਰੀ ਸਕੂਲ ਊਧਮ ਸਿੰਘ ਨਗਰ, ਲੁਧਿਆਣਾ | ਇਸ ਦਾ ਮੁੱਖ ਮੰਤਵ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ 2 ਦਿਨਾਂ ਟਰੇਨਿੰਗ ਕਰਵਾਉਂਦਿਆਂ ਅਧਿਆਪਕਾਂ ਨੂੰ ਆਲੋਚਨਾਤਮਕ ਸੋਚ ਅਤੇ ਰਚਨਾਤਮਕ ਸੋਚ ਦੀਆਂ ਟਰੇਨਿੰਗਾਂ 12 ਚਰਨਾਂ ਵਿਚ ਦਿੱਤੀਆਂ ਗਈਆਂ | ਪਿ੍ੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ ਟਰੇਨਿੰਗ ਅਧਿਆਪਕਾਂ ਦੇ ਗਿਆਨ ਵਾਧੇ ਵਿਚ ਸਹਾਈ ਹੋਵੇਗੀ | ਉਨ੍ਹਾਂ ਸਮੂਹ ਅਧਿਆਪਕਾਂ ਦਾ ਟਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਲੈਣ ਤੇ ਧੰਨਵਾਦ ਕੀਤਾ |