20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪਿੰਡ ਗੋਸਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Ad Position 21
No active advertisement
ਬੂਟੇ ਲਗਾਉਣ ਸਮੇਂ ਪ੍ਰਧਾਨ ਅਵਤਾਰ ਸਿੰਘ, ਗੁਰਦੀਪ ਸਿੰਘ ਮੰਡਾਹਰ ਅਤੇ ਹੋਰ | ਤਸਵੀਰ : ਚਾਪੜਾ <br/> 06-06-2026
ਮਲੌਦ, 5 ਜੂਨ (ਦਿਲਬਾਗ ਸਿੰਘ ਚਾਪੜਾ)-ਪਿੰਡ ਗੋਸਲ ਵਿਖੇ ਪ੍ਰਧਾਨ ਅਵਤਾਰ ਸਿੰਘ ਭੋਲਾ, ਪੰਚਾਇਤ ਮੈਂਬਰ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ, ਜਿਸ ਤਹਿਤ ਪਿੰਡ ਦੀ ਮੁੱਖ ਗਲੀ ਵਿਚ ਫੁੱਲਦਾਰ ਬੂਟੇ ਲਗਾਏ ਗਏ | ਜਾਣਕਾਰੀ ਦਿੰਦਿਆਂ ਗੋਸਲ ਪ੍ਰਕਾਸ਼ਨ ਲੁਧਿਆਣਾ ਦੇ ਮੁਖੀ ਗੁਰਦੀਪ ਸਿੰਘ ਮੰਡਾਹਰ ਨੇ ਦੱਸਿਆ ਕਿ ਅੱਜ ਲਗਾਏ ਗਏ ਇਨ੍ਹਾਂ ਫੁੱਲਦਾਰ ਬੂਟਿਆਂ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਵੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਫਲਦਾਰ ਅਤੇ ਛਾਂ ਵਾਲੇ ਬੂਟੇ ਲਿਆ ਕੇ ਪਿੰਡ ਵਿਚ ਲਗਾਏ ਗਏ ਸਨ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੂਟਿਆਂ ਦੀ ਸੰਭਾਲ ਇੱਕ ਸਾਲ ਲਈ ਕਰ ਲਈ ਜਾਵੇ ਤਾਂ ਇਹ ਪਿੰਡ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣਗੇ | ਜ਼ਿਕਰਯੋਗ ਹੈ ਪਿੰਡ ਗੋਸਲ ਵਿਚ ਰਾਊਾਡ ਗਲਾਸ ਫਾੳਾੂਡੇਸ਼ਨ ਵਲੋਂ 2 ਏਕੜ ਵਿਚ ਜੰਗਲ ਵੀ ਲਗਾਇਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਸ਼ਮਸ਼ਾਨਘਾਟ ਅਤੇ ਕਬਰਸਤਾਨ ਵਿਚ ਵੀ ਬਹੁਤ ਬੂਟੇ ਲੱਗੇ ਹੋਏ ਹਨ | ਪਿੰਡ ਦੇ ਤਿੰਨ ਧਾਰਮਿਕ ਸਥਾਨਾਂ ਤੋਂ ਇਲਾਵਾ ਪਿੰਡ ਵਿਚ ਹੋਰ ਬਹੁਤ ਬੂਟੇ ਲੱਗਣ ਕਰ ਕੇ ਇਹ ਪਿੰਡ ਇਲਾਕੇ ਵਿਚ ਹਰਿਆਵਲ ਨਾਲ਼ ਭਰਪੂਰ ਪਿੰਡਾਂ ਵਿਚ ਸ਼ਾਮਿਲ ਹੈ | ਇਸ ਮੌਕੇ ਜਸਵਿੰਦਰ ਸਿੰਘ ਫ਼ੌਜੀ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਭਵਦੀਪ ਸਿੰਘ, ਅਰਸ਼ਜੋਤ ਸਿੰਘ, ਹਰਪ੍ਰੀਤ ਸਿੰਘ ਕਾਲਾ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਮਦਰ ਟੈਰੇਸਾ ਪਬਲਿਕ ਸਕੂਲ 'ਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ <br/> ਅਗਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵੁਮੈਨ ਵਲੋਂ ਫਿਟ ਇੰਡੀਆ ਮੁਹਿੰਮ ਅਧੀਨ ਸਾਈਕਲ ਰੈਲੀ ਕੱਢੀ <br/>
Ad Position 24