ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੰਜਾਬ ਦੇ ਗਵਰਨਰ ਦੇ ਕਾਫ਼ਲੇ ਦੀ ਐਂਬੂਲੈਂਸ ਦੀ ਇੱਕ ਨਿੱਜੀ ਇਨੋਵਾ ਨਾਲ ਟੱਕਰ, 2 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 23-06-2026
ਸਮਰਾਲਾ, 22 ਜੂਨ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਕਾਫ਼ਲੇ ਵਿਚ ਜਾ ਰਹੀ ਇੱਕ ਐਂਬੂਲੈਂਸ ਅਤੇ ਕਾਫ਼ਲੇ ਦੇ ਪਿੱਛੇ ਚੱਲ ਰਹੀ ਇੱਕ ਨਿੱਜੀ ਇਨੋਵਾ ਗੱਡੀ ਟਕਰਾ ਜਾਣ ਨਾਲ ਇਨੋਵਾ ਗੱਡੀ ਦਾ ਡਰਾਈਵਰ ਅਤੇ ਉਸ ਵਿਚ ਸਵਾਰ ਇੱਕ ਔਰਤ ਸਮੇਤ ਐਂਬੂਲੈਂਸ ਡਰਾਈਵਰ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪੰਜਾਬ ਦੇ ਰਾਜਪਾਲ ਦਾ ਕਾਫ਼ਲਾ ਚੰਡੀਗੜ੍ਹ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ। ਇਸ ਕਾਫ਼ਲੇ ਦੇ ਪਿੱਛੇ ਚੱਲ ਰਹੀ ਐਂਬੂਲੈਂਸ ਕਿਸੇ ਤਰ੍ਹਾਂ ਕਾਫ਼ਲੇ ਵਿਚ ਦਾਖਲ ਹੋਈ ਇੱਕ ਨਿੱਜੀ ਇਨੋਵਾ ਗੱਡੀ ਵਲੋਂ ਅਚਾਨਕ ਬਰੇਕ ਲਗਾ ਦਿੱਤੇ ਜਾਣ ਕਾਰਨ ਟਕਰਾ ਕੇ ਹਾਦਸੇ ਦੀ ਸ਼ਿਕਾਰ ਹੋ ਗਈ। ਜਿਸ ਦੌਰਾਨ ਗੁਰਜੰਟ ਸਿੰਘ ਵਾਸੀ ਤਰਨਤਾਰਨ ਅਤੇ ਗੁਰਜੀਤ ਕੌਰ ਵਾਸੀ ਲੁਧਿਆਣਾ ਜ਼ਖਮੀ ਹੋ ਗਏ। ਮੌਕੇ ’ਤੇ ਪੁੱਜੀ ਸੜਕ ਸੁਰੱਖਿਆ ਫੋਰਸ ਟੀਮ ਨੇ ਇੱਕ ਹੋਰ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਭੇਜਿਆ ਜਿੱਥੇ ਉਨ੍ਹਾਂ ਦਾ ਮੁੱਢਲੀ ਸਹਾਇਤਾ ਦਿੱਤੀ ਗਈ। ਸਿਵਲ ਹਸਪਤਾਲ ਸਮਰਾਲਾ ਦੇ ਡਾ. ਮਨਦੀਪ ਕੌਰ ਨੇ ਦੱਸਿਆ ਕਿ ਸਵੇਰੇ ਇੱਕ ਸੜਕ ਹਾਦਸੇ ਦੌਰਾਨ ਜ਼ਖਮੀਆਂ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਸੀ, ਜਿੱਥੇ ਕਿ ਜ਼ਖਮੀ ਨੂੰ ਐਕਸ-ਰੇ ਤੇ ਸਿਟੀ ਸਕੈਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਲਾਜ ਦੌਰਾਨ ਉਨ੍ਹਾਂ ਦੇ ਕਹਿਣ ‘ਤੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਖ ਭਾਈਚਾਰੇ ਨਾਲ ਵਾਪਰ ਰਹੀਆਂ ਘਟਨਾਵਾਂ ਨਿੰਦਣਯੋਗ-ਢੋਡੇ ਅਗਲੀ ਖ਼ਬਰ ਖੰਨਾ ਦੇ ਰੇਲਵੇ ਸਟੇਸ਼ਨ ਨੇੜਲੇ ਬੇਅਬਾਦ ਖੰਡਰਾਂ ’ਤੇ ਚਲਾਇਆ ਗਿਆ ਪੀਲਾ ਪੰਜਾ
Ad Position 24
No active advertisement