ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਨਾ ਤੈਅ-ਵਿਧਾਇਕ ਸੰਗੋਵਾਲ

Ad Position 21
No active advertisement
ਅਜੀਤ ਡੈਸਕ 23-06-2026
ਡੇਹਲੋਂ, 22 ਜੂਨ (ਅੰਮ੍ਰਿਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪਿੰਡਾਂ ਅੰਦਰ ਆਰੰਭੇ ਲੋਕ ਮਿਲਣੀ ਪ੍ਰੋਗਰਾਮਾਂ ਤਹਿਤ ਪਿੰਡ ਜੱਸੜ ਵਿਖੇ ਭਰਵੇਂ ਇਕੱਠ ਦੌਰਾਨ ਦਾਅਵਾ ਕਰਦਿਆਂ ਕਿਹਾ ਕਿ ਸੂਬੇ ਅੰਦਰ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਸਾਰੇ ਵਰਗਾਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਭਲਾਈ ਹਿਤ ਆਮ ਆਦਮੀ ਪਾਰਟੀ ਹੀ ਉਸਾਰੂ ਸੋਚ ਰੱਖਦੀ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਸੰਗੋਵਾਲ ਵਲੋਂ ਲੋਕ ਮਿਲਣੀ ਪ੍ਰੋਗਰਾਮ ਕਰਨ ਸਮੇਂ ਜਿੱਥੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡਣਾ, ਵੱਖ-ਵੱਖ ਵਿਕਾਸ ਕੰਮਾਂ ਦੇ ਨੀਂਹ ਪੱਥਰ ਤੇ ਨੇਪਰੇ ਚੜ੍ਹੇ ਕੰਮਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਉਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਅਧੀਨ ਕੀਤੀ ਜਾ ਰਹੀ ਰਜਿਸਟਰੇਸ਼ਨ ਦਾ ਵੀ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਕਿ �ਰਤਾਂ ਇਸ ਸਕੀਮ ਤੋਂ ਵਾਂਝੀਆਂ ਨਾ ਰਹਿ ਜਾਣ। ਵਿਧਾਇਕ ਸੰਗੋਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਕੇ ਆਪਣਾ ਬਣਦਾ ਫ਼ਰਜ਼ ਨਿਭਾਇਆ ਹੈ। ਉਸ ਦੇ ਨਾਲ ਹੀ ਸੂਬੇ ਦੇ ਹਰ ਵਰਗ ਲਈ ਬਣਦੀਆਂ ਸਹੂਲਤਾਂ ਪ੍ਰਦਾਨ ਕਰ ਕੇ ‘ਆਪ’ ਸਰਕਾਰ ਨੇ ਦਰਸਾ ਦਿੱਤਾ ਹੈ ਕਿ ਸੂਬੇ ਦੀ ਭਲਾਈ ਹਿਤ ਆਪ ਸਰਕਾਰ ਨੇ ਪਹਿਲੀਆਂ ਸਾਰੀਆਂ ਸਰਕਾਰਾਂ ਦੇ ਕੰਮਾਂ ਨੂੰ ਪਛਾੜਦਿਆਂ ਸਾਢੇ ਚਾਰ ਸਾਲਾਂ ਦੇ ਰਾਜ ਅੰਦਰ ਹੀ ਵਧੇਰੇ ਲੋਕ ਹਿਤਾਂ ਸੰਬੰਧੀ ਕੰਮ ਕਰਨ ਦਾ ਰਿਕਾਰਡ ਬਣਾਇਆ ਹੈ। ਵਿਧਾਇਕ ਸੰਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਹੇਠ ਵੱਡੀ ਗਿਣਤੀ ਵਿੱਚ �ਰਤਾਂ ਨੂੰ ਲਾਭ ਮਿਲੇਗਾ, ਜਿਸ ਕੰਮ ਨੇ ਸਰਕਾਰ ਕੀਤੇ ਜਾ ਰਹੇ ਵਲੋਂ ਭਲਾਈ ਕੰਮਾਂ ‘ਤੇ ਇਕ ਹੋਣ ਮੋਹਰ ਲਗਾ ਦਿੱਤੀ ਹੈ। ਇਸ ਸਮੇਂ ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਪੀ. ਏ. ਜਸਵਿੰਦਰ ਸਿੰਘ ਜੱਸੀ, ਸੰਮਤੀ ਮੈਂਬਰ ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਦਫ਼ਤਰ ਇੰਚਾਰਜ ਮਨਦੀਪ ਸਿੰਘ ਰਵੀ ਝੰਮਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਰਾਜ ਸਿੰਘ ਸੋਨੂੰ ਗਿੱਲ, ਸੋਨੀ ਗਿੱਲ, ਰਵਿੰਦਰ ਸਿੰਘ ਰਣੀਆਂ, ਸੰਮਤੀ ਮੈਂਬਰ ਜਸਵੰਤ ਸਿੰਘ ਮੁਕੰਦਪੁਰ, ਅਮਰਿੰਦਰ ਸਿੰਘ ਬੁਲਾਰਾ, ਸਰਪੰਚ ਰਮਤੇਜ ਸਿੰਘ ਜੱਸੜ, ਪੰਚ ਰਣਜੀਤ ਸਿੰਘ, ਪੰਚ ਸੁਖਜੀਤ ਕੌਰ, ਪੰਚ ਅਵਤਾਰ ਸਿੰਘ, ਪੰਚ ਅਨਵਰ ਮੁਹੰਮਦ, ਸਰਪੰਚ ਬੂਟਾ ਸਿੰਘ ਖ਼ਾਨਪੁਰ, ਸਰਪੰਚ ਬਹਾਦਰ ਸਿੰਘ ਪੱਦੀ, ਕੁਲਵੀਰ ਸਿੰਘ ਜੱਸੜ, ਅਜੀਤ ਸਿੰਘ ਜੱਸੜ, ਹਰਵੀਰ ਸਿੰਘ ਜੱਸੜ, ਨਿਰਭੈ ਸਿੰਘ ਜੱਸੜ, ਸਤਵੰਤ ਸਿੰਘ, ਇੰਦਰਪ੍ਰੀਤ ਸਿੰਘ, ਗੁਰਕਮਲਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਤੇ ਪੰਚ ਸਰਪੰਚ ਹਾਜ਼ਰ ਸਨ।
ਵਿਧਾਇਕ ਸੰਗੋਵਾਲ ਵਲੋਂ ਬਿਨਾਂ ਭੇਦ-ਭਾਵ ਰਜਿਸਟਰੇਸ਼ਨ ਕਰਨ ਦੀਆਂ ਸਖ਼ਤ ਹਦਾਇਤਾਂ
ਵੱਖ-ਵੱਖ ਰਜਿਸ਼ਟਰੇਸ਼ਨ ਕੇਂਦਰਾਂ ਤੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਆਨਲਾਈਨ ਪ੍ਰਕਿਰਿਆ ਨਾਲ ਭਰੇ ਜਾ ਰਹੇ ਫਾਰਮਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ‘ਤੇ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਕਿ ਬਿਨਾਂ ਭੇਦ ਭਾਵ ਬੀਬੀਆਂ ਦੇ ਫਾਰਮ ਆਨਲਾਈਨ ਕੀਤੇ ਜਾਣ ਤਾਂ ਕਿ �ਰਤਾਂ ਨੂੰ 1500-1000 ਰੁਪਏ ਸਮੇਂ ਸਿਰ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਇਨ ਬਿਨ ਪਹੁੰਚਾਉਣਾ ਸਾਡਾ ਫ਼ਰਜ਼ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੰਤਰੀ ਦੀ ਰਿਹਾਇਸ਼ ਨੇੜੇ ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਦਾ ਧਰਨਾ ਅੱਠਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 1 ਦੀ ਮੌਤ 1 ਜ਼ਖ਼ਮੀ
Ad Position 24
No active advertisement