ਮਾਛੀਵਾੜਾ ਸਾਹਿਬ, 22 ਜੂਨ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਰਾਹੋਂ ਰੋਡ ’ਤੇ ਪਿੰਡ ਲੱਖੋਵਾਲ ਨੇੜੇ ਟਿੱਪਰ ਹੇਠਾਂ ਆਉਣ ਕਾਰਨ ਬਜ਼ੁਰਗ ਵਿਅਕਤੀ ਦਰਸ਼ਨ ਸਿੰਘ (75) ਵਾਸੀ ਲੁਬਾਣਗੜ੍ਹ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਬਾਈਕ ‘ਤੇ ਸਵਾਰ ਹੋ ਕੇ ਮਾਛੀਵਾੜਾ ਵੱਲ ਨੂੰ ਆ ਰਿਹਾ ਸੀ ਕਿ ਲੱਖੋਵਾਲ ਮੋੜ ਨੇੜੇ ਉਹ ਟਿੱਪਰ ਦੀ ਲਪੇਟ ਵਿਚ ਆ ਗਿਆ। ਇਸ ਹਾਦਸੇ ’ਚ ਟਿੱਪਰ ਉਸ ਦੇ ਉੱਪਰੋਂ ਲੰਘ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁੱਜੀ ਪੁਲਿਸ ਵਲੋਂ ਦਰਸ਼ਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਮਰਾਲਾ ਮੋਰਚਰੀ ਵਿਚ ਰਖਵਾ ਦਿੱਤਾ ਅਤੇ ਟਿੱਪਰ ਨੂੰ ਕਬਜ਼ੇ ’ਚ ਲੈ ਲਿਆ ਹੈ। ਮ੍ਰਿਤਕ ਦਾ ਸਪੁੱਤਰ ਵਿਦੇਸ਼ ਰਹਿੰਦਾ ਹੈ ਜਿਸ ਦੇ ਆਉਣ ਤੋਂ ਬਾਅਦ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।