09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਐੱਮ. ਜੀ. ਸੀ. ਏ. ਐੱਸ. ਸਕੂਲ ਦੀ ਖ਼ੁਸ਼ਦੀਪ ਨੇ ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ ਸੋਨੇ ਦਾ ਤਗਮਾ

Ad Position 21
No active advertisement
ਅਜੀਤ ਡੈਸਕ 04-07-2026
ਖੰਨਾ, 3 ਜੁਲਾਈ (ਹਰਜਿੰਦਰ ਸਿੰਘ ਲਾਲ)-ਐੱਮ. ਜੀ. ਸੀ. ਏ. ਐੱਸ. ਮਾਡਲ ਹਾਈ ਸਕੂਲ, ਖੰਨਾ ਦੀ ਨੌਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਖ਼ੁਸ਼ਦੀਪ ਕੌਰ ਨੇ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿਚ 64 ਤੋਂ 67 ਕਿੱਲੋਗਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤਿਭਾਸ਼ਾਲੀ ਖਿਡਾਰੀਆਂ ਵਿਚੋਂ ਖ਼ੁਸ਼ਦੀਪ ਕੌਰ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਇਹ ਉਪਲਬਧੀ ਹਾਸਲ ਕਰ ਕੇ ਸਕੂਲ, ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੀ ਹੈੱਡ ਮਿਸਟ੍ਰੈੱਸ ਰਿਤੂ ਸੂਦ, ਪ੍ਰਧਾਨ ਸੰਜੀਵ ਧਮੀਜਾ, ਜਨਰਲ ਸਕੱਤਰ ਰਾਜੇਸ਼ ਡਾਲੀ, ਸ਼ਿਵਮ ਬੇਦੀ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਾਬਕਾ ਟਰੱਸਟੀ ਰਣਜੀਤ ਸਿੰਘ ਹੀਰਾ ਨੇ ਖ਼ੁਸ਼ਦੀਪ ਕੌਰ ਨੂੰ ਇਸ ਸ਼ਾਨਦਾਰ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ ਅਤੇ ਉਸ ਦੇ ਉੱਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ’ਚ ਬੈਂਕਾਂ ਤੇ ਸੇਵਾ ਕੇਂਦਰ ਅੱਗੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਲਾਭਪਾਤਰੀਆਂ ਦੀਆਂ ਲੱਗੀਆਂ ਲਾਈਨਾ... ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਵਿਚ ਸੋਧ ਦਾ ਬੀ. ਕੇ. ਯੂ. ਲੱਖੋਵਾਲ ਵਲੋਂ ਵਿਰੋਧ
Ad Position 24