ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪੀਜ਼ਾ ਵਿਚੋਂ ਮਿਲੀ ਜ਼ਿੰਦਾ ਸੁੰਡੀ * ਕਰਿਆਨੇ ਦੀ ਦੁਕਾਨ ’ਤੇ ਮਿਆਦ ਪੁੱਗਿਆ ਸਾਮਾਨ ਮਿਲਿਆ * ਹਾਲ ਹੀ ਦੇ ਮਹੀਨਿਆਂ ’ਚ ਇਸ ਸਟੋਰ ’ਤੇ ਦੂਜੀ ਅਜਿਹੀ ਘਟਨਾ

Ad Position 21
No active advertisement
ਅਜੀਤ ਡੈਸਕ 13-07-2026

ਮਾਛੀਵਾੜਾ ਸਾਹਿਬ, 12 ਜੁਲਾਈ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਬੀਤੇ ਦਿਨੀਂ ਸਥਾਨਕ ਇੱਕ ਫੂਡ ਕੈਫ਼ੇ ਪੀਜ਼ਾ ਵਿਚ ਜ਼ਿੰਦਾ ਸੁੰਡੀ ਮਿਲਣ ਤੋਂ ਬਾਅਦ ਲੋਕਾਂ ਦੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪਿੰਡ ਹੇਡੋਂ ਬੇਟ ਦੇ ਨਿਵਾਸੀ ਵਿਸ਼ਾਲ ਨੇ ਦੱਸਿਆ ਕਿ ਉਸ ਨੇ ਮਾਛੀਵਾੜਾ ਸਾਹਿਬ ਦੇ ‘ਹੰਗਰੀ ਪੁਆਇੰਟ’ ਫੂਡ ਕੈਫ਼ੇ ਤੋਂ ਪੀਜ਼ਾ ਆਰਡਰ ਕੀਤਾ ਗਿਆ। ਜਦੋਂ ਪੀਜ਼ਾ ਪਰੋਸਿਆ ਗਿਆ ਤਾਂ ਪੀਜੇ ਵਿਚੋਂ ਇੱਕ ਸੁੰਡੀ ਦਿਖਾਈ ਦਿੱਤੀ। ਤੁਰੰਤ ਹੀ ਉਹ ਹੰਗਰੀ ਪੁਆਇੰਟ ਦੇ ਮੈਨੇਜਰ ਕੋਲ ਇਸ ਸਬੰਧੀ ਗਏ ਤਾਂ ਮੈਨੇਜਰ ਨੇ ਪੀਜੇ ਨੂੰ ਜਾਣ ਦਿੰਦੇ ਬਦਲ ਕੇ ਨਵਾਂ ਪੀਜ਼ਾ ਦੇਣ ਲਈ ਕਿਹਾ। ਵਿਸ਼ਾਲ ਨੇ ਪੀਜ਼ਾ ਬਦਲਣ ਤੋਂ ਮਨਾ ਕਰ ਦਿੱਤਾ ਅਤੇ ਇਸ ਸਬੰਧੀ ਮਾਛੀਵਾੜਾ ਸਾਹਿਬ ਦੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਸਿਹਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਫੂਡ ਕੈਫ਼ੇ ਦੀ ਜਾਂਚ ਕੀਤੀ। ਜਾਂਚ ਉਪਰੰਤ ਬੇਨਿਯਮੀਆਂ ਦਾ ਪਤਾ ਲੱਗਿਆ। ਇਸ ਸਬੰਧੀ ਡਾ. ਦਵਿੰਦਰ ਨੇ ਕਿਹਾ ਕਿ ਕੈਫ਼ੇ ਵਿਚ ਕਮੀਆਂ ਵੇਖੀਆਂ ਗਈਆਂ ਹਨ ਅਤੇ ਨੋਟ ਕੀਤਾ ਕਿ ਮੈਨੇਜਰ ਨੇ ਪੀਜ਼ਾ ਵਿਚ ਸੁੰਡੀ ਦੀ ਮੌਜੂਦਗੀ ਨੂੰ ਮੰਨਿਆ।
ਸਿੱਟੇ ਵਜੋਂ ਕਾਰਵਾਈ ਕੀਤੀ ਗਈ ਅਤੇ ਨਗਰ ਕੌਂਸਲ ਇੰਸਪੈਕਟਰ ਭੁਪਿੰਦਰ ਸਿੰਘ ਨੇ ਸੰਸਥਾ ਦੇ ਖ਼ਿਲਾਫ਼ ਚਲਾਨ (ਜੁਰਮਾਨਾ) ਜਾਰੀ ਕੀਤਾ। ਡਾ. ਵਰਮਾ ਨੇ ਜਨਤਾ ਨੂੰ ਬਾਹਰਲੇ ਖਾਣੇ ਤੋਂ ਬਚਣ ਅਤੇ ਇਸ ਦੀ ਬਜਾਏ ਘਰ ਦੇ ਬਣੇ ਖਾਣੇ ਦੀ ਚੋਣ ਕਰਨ ਦੀ ਅਪੀਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਇਸਤਰੀ ਵਿੰਗ ਦੀ ਮੀਟਿੰਗ ਇਸਤਰੀ ਵਿੰਗ ਦੇ ਪ੍ਰਧਾਨ ਕਾਲੀਰਾਓ ਦੀ ਅਗਵਾਈ ’ਚ ਹੋਈ ਅਗਲੀ ਖ਼ਬਰ ਪਿੰਡ ਧਰੌੜ ਵਿਖੇ ਆਮ ਆਦਮੀ ਪਾਰਟੀ ਵਲੋਂ ਲੋਕ ਮਿਲਣੀ ਪ੍ਰੋਗਰਾਮ ਨੇ ਰੈਲੀ ਦਾ ਰੂਪ ਧਾਰਿਆ
Ad Position 24
No active advertisement