ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪੰਚਾਇਤ ਵਲੋਂ ਭੱਠੇ ਤੇ ਚਿਮਨੀ ਨੂੰ ਢਾਹੁਣਾ ਗ਼ੈਰਕਾਨੂੰਨੀ ਪੰਚਾਇਤ ਨੇ ਦੋਸ਼ਾਂ ਨੂੰ ਨਕਾਰਿਆ

Ad Position 21
No active advertisement
ਅਜੀਤ ਡੈਸਕ 13-07-2026
ਈਸੜੂ, 12 ਜੁਲਾਈ (ਬਲਵਿੰਦਰ ਸਿੰਘ)-ਪਿੰਡ ਰਾਜੇਵਾਲ ਦੀ ਲਗਭਗ 6 ਏਕੜ ਪੰਚਾਇਤੀ ਜ਼ਮੀਨ ’ਤੇ ਕੋਹਿਨੂਰ ਗ੍ਰਾਮ ਉਦਯੋਗ ਸੰਮਤੀ ਦਾ ਕਰੀਬ 25 ਸਾਲਾਂ ਤੋਂ ਇੱਟਾਂ ਦਾ ਭੱਠਾ ਚੱਲ ਰਿਹਾ ਸੀ। ਸਮਿਤੀ ਵੱਲੋਂ ਸਮੇਂ-ਸਮੇਂ ’ਤੇ ਇਸ ਜ਼ਮੀਨ ਦੀ ਲੀਜ਼ ਦੀ ਰਕਮ ਗ੍ਰਾਮ ਪੰਚਾਇਤ ਪਿੰਡ ਰਾਜੇਵਾਲ ਨੂੰ ਅਦਾ ਕੀਤੀ ਜਾਂਦੀ ਰਹੀ। ਪ੍ਰੰਤੂ ਗ੍ਰਾਮ ਪੰਚਾਇਤ ਨੇ ਮਤਾ ਪਾਸ ਕਰਕੇ ਇਕਪੱਖੀ ਤੌਰ ’ਤੇ ਕੋਹਿਨੂਰ ਗ੍ਰਾਮ ਉਦਯੋਗ ਸਲੀਜ਼ ਰੱਦ ਕਰਵਾਉਣ ਲਈ ਕਾਰਵਾਈ ਕੀਤੀ ਅਤੇ ਮਾਣਯੋਗ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵੀ ਲੀਜ਼ ਰੱਦ ਕਰ ਦਿੱਤੀ ਗਈ।
ਉਕਤ ਫ਼ੈਸਲੇ ਦੇ ਵਿਰੁੱਧ ਸਮਿਤੀ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਮਾਣਯੋਗ ਹਾਈ ਕੋਰਟ ਅੱਗੇ ਇਹ ਗੱਲ ਸਪੱਸ਼ਟ ਹੋਈ ਕਿ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਕੋਲ ਸਿੱਧੇ ਤੌਰ ’ਤੇ ਲੀਜ਼ ਰੱਦ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ Civil Writ Petition (CWP No. 14154-2024) ਵਿੱਚ ਮਾਮਲਾ ਦੁਬਾਰਾ ਵਿਚਾਰ ਲਈ ਮਾਣਯੋਗ ਕਲੈਕਟਰ ਕੋਲ ਰਿਮਾਂਡ ਕਰਦਿਆਂ ਹੁਕਮ ਜਾਰੀ ਕੀਤੇ ਕਿ ਦੋਵੇਂ ਧਿਰਾਂ ਨੂੰ ਸੁਣ ਕੇ ਕਾਨੂੰਨ ਅਨੁਸਾਰ ਫ਼ੈਸਲਾ ਕੀਤਾ ਜਾਵੇ। ਇਸ ਸਬੰਧੀ ਸਮਿਤੀ ਵੱਲੋਂ ਵਕੀਲ ਵੀ ਨਿਯੁਕਤ ਕੀਤਾ ਗਿਆ ਸੀ, ਪ੍ਰੰਤੂ ਸਮਿਤੀ ਨੂੰ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਹੀ ਲੀਜ਼ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ।
ਇਸ ਹੁਕਮ ਦੇ ਵਿਰੁੱਧ ਸਮਿਤੀ ਨੇ ਮਾਣਯੋਗ ਅਦਾਲਤ ਵਿੱਚ ਅਪੀਲ ਦਾਇਰ ਕੀਤੀ, ਜੋ ਅਜੇ ਵੀ ਵਿਚਾਰ ਅਧੀਨ ਹੈ। ਇਸ ਦੌਰਾਨ ਸਮਿਤੀ ਨੂੰ ਜਾਣਕਾਰੀ ਮਿਲੀ ਕਿ ਗ੍ਰਾਮ ਪੰਚਾਇਤ ਪਿੰਡ ਰਾਜੇਵਾਲ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਭੱਠਾ ਅਤੇ ਚਿਮਨੀ ਢਾਹੀ ਜਾ ਰਹੀ ਹੈ। ਇਸ ਸਬੰਧੀ ਸਮਿਤੀ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ -CWP No. 20782 of 2026 ਦਾਇਰ ਕੀਤੀ, ਜਿਸ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਸਪੱਸ਼ਟ ਹੁਕਮ ਜਾਰੀ ਕੀਤੇ ਗਏ। ਇਸ ਦੇ ਬਾਵਜੂਦ ਗ੍ਰਾਮ ਪੰਚਾਇਤ ਨੇ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਕਤ ਹੁਕਮਾਂ ਦੀਆਂ ਕਾਪੀਆਂ ਬੀ ਡੀ. ਪੀ. ਓ ਖੰਨਾ, ਐੱਸ. ਐੱਸ. ਪੀ ਖੰਨਾ ਅਤੇ ਸਰਪੰਚ ਗ੍ਰਾਮ ਪੰਚਾਇਤ ਰਣਜੀਤ ਸਿੰਘ ਨੂੰ ਵੀ ਭੇਜੀਆਂ ਗਈਆਂ ਸਨ। ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ ਬੀ ਡੀ ਪੀ ਓ ਖੰਨਾ ਦਾ ਕਾਨੂੰਨੀ ਫ਼ਰਜ਼ ਸੀ, ਪਰੰਤੂ ਬੀ ਡੀ ਪੀ ਓ ਖੰਨਾ ਅਤੇ ਸਰਪੰਚ ਗ੍ਰਾਮ ਪੰਚਾਇਤ ਰਣਜੀਤ ਸਿੰਘ ਵੱਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਗਈ। ਸਮਿਤੀ ਵੱਲੋਂ ਇਸ ਗੰਭੀਰ ਮਾਮਲੇ ਸਬੰਧੀ ਗ੍ਰਾਮ ਪੰਚਾਇਤ ਅਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਜ਼ਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਵੱਲੋਂ ਭੱਠਾ ਅਤੇ ਚਿਮਨੀ ਢਾਹੁਣ ਤੋਂ ਪਹਿਲਾਂ ਸਮਿਤੀ ਨੂੰ ਨਾ ਤਾਂ ਕੋਈ ਨੋਟਿਸ ਜਾਰੀ ਕੀਤਾ ਗਿਆ ਅਤੇ ਨਾ ਹੀ ਬੀ ਡੀ ਪੀ ਓ ਖੰਨਾ ਵੱਲੋਂ ਕਿਸੇ ਪ੍ਰਕਾਰ ਦਾ ਸੁਣਵਾਈ ਦਾ ਮੌਕਾ ਦਿੱਤਾ ਗਿਆ ।
:ਕੀ ਕਹਿਣਾ ਹੈ ਸਰਪੰਚ ਅਤੇ ਪਿੰਡ ਵਾਸੀਆਂ ਦਾ:
ਜਦੋਂ ਇਸ ਸਬੰਧੀ ਪਿੰਡ ਰਾਜੇਵਾਲ ਦੇ ਸਰਪੰਚ ਰਣਜੀਤ ਸਿੰਘ, ਸਵਰਨ ਸਿੰਘ, ਹਰਦਮ ਸਿੰਘ ਭਗਵੰਤ ਸਿੰਘ ਅਤੇ ਪਤਵੰਤਿਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜ਼ਮੀਨ ਪੰਚਾਇਤ ਦੀ ਹੀ ਹੈ ਪ੍ਰੰਤੂ ਭੱਠਾ ਮਾਲਕਾਂ ਵੱਲੋਂ ਭੱਠਾ ਲੰਮੇ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਹੈ ਅਤੇ 2014 ਤੋਂ ਪੰਚਾਇਤ ਨੂੰ ਕੋਈ ਮਾਮਲਾ ਨਹੀਂ ਦਿੱਤਾ ਗਿਆ। ਭੱਠਾ ਮਾਲਕ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਭੱਠੇ ਦੀ ਚਿਮਨੀ ਨਹੀਂ ਢਾਹ ਰਹੇ ਸਨ ਜਦੋਂ ਕਿ ਭੱਠੇ ਦਾ ਲਿਖਤੀ ਰੂਪ ਵਿੱਚ ਕੀਤਾ ਇਕਰਾਰ ਲੰਮੇ ਸਮੇਂ ਤੋਂ ਖਤਮ ਹੋ ਗਿਆ ਹੈ ਅਤੇ ਸਾਡੇ ਕੋਲ ਸਾਰੇ ਸਬੂਤ ਹਨ। ਉਨ੍ਹਾਂ ਕਿਹਾ ਕਿ ਜੇਕਰ ਭੱਠਾ ਮਾਲਕਾਂ ਕੋਲ ਕੋਈ ਸਟੇਅ ਦੇ ਹੁਕਮ ਸਨ ਤਾਂ ਉਹ ਚਿਮਨੀ ਢਾਹੁਣ ਤੋਂ ਰੋਕ ਸਕਦੇ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸੰਗਠਨ ਇੰਚਾਰਜ ਅਵਤਾਰ ਸਿੰਘ ਦਹੇੜੂ ਨੇ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਪੱਟੀ ਹਲਕੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਉਮੜੀ ਭੀੜ ਨੇ ਸਿਆਸੀ ਸਮੀਕਰਨ ਬਦਲੇ-ਇਆਲੀ
Ad Position 24
No active advertisement