11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਮਰਾਲਾ ਦੇ ਨੌਜਵਾਨਾਂ ਨੂੰ ਵੱਖ-ਵੱਖ ਨੁਮਾਇੰਦਗੀਆਂ ਸੌਂਪੀਆਂ

Ad Position 21
No active advertisement
ਅਜੀਤ ਡੈਸਕ 21-07-2026
ਸਮਰਾਲਾ, 20 ਜੁਲਾਈ (ਕੁਲਵਿੰਦਰ ਸਿੰਘ)-ਅਕਾਲੀ ਦਲ ਜੋ ਮੁੱਢ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਨਾਲ ਦਿਲੋਂ ਜੁੜਿਆ ਹੋਇਆ ਹੈ, ਨੇ ਹਮੇਸ਼ਾ ਪੰਜਾਬ ਦੀ ਭਲਾਈ ਅਤੇ ਵਿਕਾਸ ਕੰਮਾਂ ਨੂੰ ਤਰਜੀਹ ਦਿੱਤੀ ਹੈ। ਅਕਾਲੀ ਦਲ ਜੋ ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਹੈ ਅਤੇ ਇਸ ਵਿਚ ਕੰਮ ਕਰਦੇ ਹਰੇਕ ਵਰਕਰ ਨੂੰ ਉਸ ਦੀ ਕਾਰਜਕੁਸ਼ਲਤਾ ਦੇ ਅਧਾਰ ‘ਤੇ ਨੁਮਾਇੰਦਗੀ ਦਿੱਤੀ ਜਾਂਦੀ ਹੈ। ਪਿਛਲੇ ਅਰਸੇ ਤੋਂ ਪੰਜਾਬ ਦੀ ਬਹੁਤੀ ਨੌਜਵਾਨੀ ਸ਼੍ਰੋ.ਅ. ਦਲ ਨਾਲ ਜੁੜ ਚੁੱਕੀ ਹੈ ਅਤੇ ਬਾਕੀ ਵੀ ਜੁੜਨ ਲਈ ਉਤਾਵਲੀ ਹੈ। ਇਸ ਗੱਲ ਦਾ ਪ੍ਰਗਟਾਵਾ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਨੇ ਅੱਜ ਸਮਰਾਲਾ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹਲਕਾ ਸਮਰਾਲਾ ਦੇ ਨੌਜਵਾਨਾਂ ਨੂੰ ਵੱਖ-ਵੱਖ ਨੁਮਾਇੰਦਗੀਆਂ ਸੌਂਪਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਪਾਰਟੀ ਪ੍ਰਤੀ ਵੱਧ ਰਹੇ ਜਜ਼ਬੇ ਨੂੰ ਦੇਖਦੇ ਹੋਏ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਦੇ ਵਿਕਾਸ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੱਧ ਤੋਂ ਵੱਧ ਨੁਮਾਇੰਦਗੀ ਨੌਜਵਾਨਾਂ ਦੇ ਹੱਥਾਂ ਵਿਚ ਦਿੱਤੀ ਜਾਵੇ। ਇਸੇ ਲੜੀ ਤਹਿਤ ਸਮਰਾਲਾ ਹਲਕੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੁਆਰਾ ਪਾਰਟੀ ਪ੍ਰਤੀ ਕੀਤੇ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਹਰਜੋਤ ਸਿੰਘ ਮਾਂਗਟ ਪ੍ਰਧਾਨ ਯੂਥ ਵਿੰਗ ਹਲਕਾ ਸਮਰਾਲਾ ਨਾਲ ਵਿਚਾਰ ਚਰਚਾ ਕਰ ਕੇ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਵੱਖ-ਵੱਖ ਖੇਤਰਾਂ ਵਿਚ ਨੁਮਾਇੰਦਗੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਜਿਸ ਵਿਚ ਹਲਕਾ ਸਮਰਾਲਾ ਦੀ ਯੂਥ ਕੋਰ ਕਮੇਟੀ ਵਿਚ ਧਰਮਿੰਦਰ ਸਿੰਘ ਸ਼ੈਰੀ, ਸੰਜੀਵ ਮੜਕਣ, ਏਕਮਜੋਤ ਸਿੰਘ ਕਲਾਲ ਮਾਜਰਾ, ਸਤਵੀਰ ਸਿੰਘ ਸਰਵਰਪੁਰ, ਅਰਸ਼ਦੀਪ ਸਿੰਘ ਰਾਏ, ਅਮਨਦੀਪ ਸਿੰਘ ਬੈਂਸ, ਦਵਿੰਦਰ ਸਿੰਘ ਕੰਗ, ਮਨਦੀਪ ਸਿੰਘ ਬਗ਼ਲੀ ਕਲਾਂ, ਰੁਪਿੰਦਰ ਸਿੰਘ ਛੋੜੀਆਂ, ਗਗਨਦੀਪ ਸਿੰਘ ਮੰਜਾਲੀ, ਅਮਰਜੀਤ ਸਿੰਘ ਮਨੀ ਮਾਂਗਟ, ਮਨਿੰਦਰ ਸ਼ਾਹੀ ਨਿਯੁਕਤ ਕੀਤੇ ਗਏਜੋ ਹਲਕਾ ਸਮਰਾਲਾ ਵਿਚਯੂਥ ਅਕਾਲੀਦਲ ਦੇ ਕਾਰਜਾਂ ਦੀ ਨਿਗਰਾਨੀ ਕਰੇਗੀ, ਬਾਕੀ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰ ਕੇ ਆਮ ਲੋਕਾਂ ਨਾਲ ਰਾਬਤਾ ਕਾਇਮ ਦੀ ਸੇਧ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਗਗਨਦੀਪ ਸਿੰਘ ਉਟਾਲਾਂ ਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਮਰਾਲਾ, ਦਲਜੀਤ ਸਿੰਘ ਬੁੱਲੇਵਾਲ, ਕਮਲਦੀਪ ਸਿੰਘ ਬੌਂਦਲ, ਸੰਜੀਵ ਸ਼ਾਹੀ ਯੂਥ ਜਨਰਲ ਸਕੱਤਰ ਹਲਕਾ ਸਮਰਾਲਾ, ਮਨਦੀਪ ਸਿੰਘ ਮਨੀ ਯੂਥ ਜਨਰਲ ਸਕੱਤਰ (ਸ਼ਹਿਰੀ ਸਮਰਾਲਾ), ਸੁਰਿੰਦਰ ਸਿੰਘ ਗੋਲਡੀ ਪ੍ਰਧਾਨ ਯੂਥ ਅਕਾਲੀ ਦਲ (ਬਲਾਕ ਸਮਰਾਲਾ), ਕੁਲਵਿੰਦਰ ਸਿੰਘ ਸਨੀ ਲੱਖੋਵਾਲ ਪ੍ਰਧਾਨ ਯੂਥ ਅਕਾਲੀ ਦਲ (ਬਲਾਕ ਮਾਛੀਵਾੜਾ ਸਾਹਿਬ) ਨਿਯੁਕਤ ਕੀਤਾ ਗਿਆ ਹੈ। ਪਰਮਜੀਤ ਸਿੰਘ ਢਿੱਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੈਨੂੰ ਪੂਰਨ ਆਸ ਹੈ ਕਿ ਇਹ ਨੌਜਵਾਨ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤੀ ਦੇਣ ਲਈ ਦਿਨ ਰਾਤ ਇੱਕ ਕਰ ਦੇਣਗੇ। ਸਮਰਾਲਾ ਹਲਕੇ ਦੇ ਨੌਜਵਾਨ ਇਹ ਵਾਅਦਾ ਕਰਦੇ ਹਨ ਕਿ ਇਸ ਵਾਰੀ ਸਮਰਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਥ ਕਾਂਗਰਸ ਦੀ ਵਾਈਸ ਪ੍ਰਧਾਨ ਡਾ. ਸ਼ਿਵਾਨੀ ਸ਼ਰਮਾ ਸਮੇਤ ਕਈ ਯੂਥ ਆਗੂ ਘਰ ਵਿਚ ਕੀਤੇ ਨਜ਼ਰਬੰਦ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਦੱਖਣੀ ਦੀਆਂ ਸੜਕਾਂ ’ਤੇ ਘੁੰਮਦੇ ਆਵਾਰਾ ਸਾਨ੍ਹ ਦੇ ਰਹੇ ਹਾਦਸਿਆਂ ਨੂੰ ਸੱਦਾ
Ad Position 24