02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

7 ਸਾਲਾ ਬੱਚਾ ਲਾਪਤਾ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 24-07-2026
ਕੁਹਾੜਾ, 23 ਜੁਲਾਈ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ 7 ਸਾਲਾ ਬੱਚੇ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੇ ਅਨੁਸਾਰ ਸ਼ਿਕਾਇਤਕਰਤਾ ਕਿਸ਼ਨੀ ਦੇਵੀ ਪਤਨੀ ਅਖਿਲੇਸ਼ ਰਿਸ਼ੀਦੇਵ ਵਾਸੀ ਖਰਹਟ, ਥਾਣਾ ਰਾਣੀਗੰਜ, ਜ਼ਿਲ੍ਹਾ ਅਰਰੀਆ (ਬਿਹਾਰ), ਜੋ ਇਸ ਸਮੇਂ ਪਿੰਡ ਮਿਆਣੀ ਵਿਖੇ ਨੀਟੇ ਦੀ ਮੋਟਰ ‘ਤੇ ਰਹਿ ਰਹੀ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕਰੀਬ ਪੰਜ ਮਹੀਨੇ ਪਹਿਲਾਂ ਆਪਣੇ ਪਰਿਵਾਰ ਸਮੇਤ ਕਣਕ-ਝੋਨੇ ਦੇ ਸੀਜ਼ਨ ਲਈ ਪੰਜਾਬ ਆਈ ਸੀ। ਉਸ ਨੇ ਦੱਸਿਆ ਕਿ 20 ਜੁਲਾਈ ਨੂੰ ਉਹ ਅਤੇ ਉਸ ਦਾ ਪਰਿਵਾਰ ਨੀਟੇ ਦੀ ਮੋਟਰ ‘ਤੇ ਝੋਨਾ ਲਗਾ ਰਹੇ ਸਨ। ਦੁਪਹਿਰ ਕਰੀਬ 1 ਵਜੇ ਉਹ ਆਪਣੇ ਪਤੀ ਨਾਲ ਸਬਜ਼ੀ ਲੈਣ ਲਈ ਪਿੰਡ ਬਲੀਏਵਾਲ ਗਈ ਸੀ। ਜਦੋਂ ਉਹ ਵਾਪਸ ਮੋਟਰ ‘ਤੇ ਆਏ ਤਾਂ ਉਸ ਦਾ 7 ਸਾਲਾ ਪੁੱਤਰ ਰਾਜਵੀਰ ਸਿੰਘ ਉੱਥੇ ਮੌਜੂਦ ਨਹੀਂ ਸੀ। ਪਰਿਵਾਰ ਵਲੋਂ ਆਪਣੇ ਪੱਧਰ ‘ਤੇ ਬੱਚੇ ਦੀ ਕਾਫੀ ਭਾਲ ਕੀਤੀ ਗਈ, ਪਰ ਉਸ ਦਾ ਕੋਈ ਪਤਾ ਨਹੀਂ ਮਿਲਿਆ। ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਹੈ ਕਿ ਉਸ ਦੇ ਪੁੱਤਰ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਆਪਣੇ ਕਿਸੇ ਮੰਤਵ ਲਈ ਕਿਤੇ ਲੁਕਾਇਆ ਹੋਇਆ ਹੈ। ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਬੀਜਾ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਭੇਜੀਆਂ ਗਈਆਂ ਕਿੱਟਾਂ ਨੂੰ ਮਾਂਗਟ, ਡਾ. ਬੀਜਾ ਨੇ ਵੰਡੀਆਂ ਅਗਲੀ ਖ਼ਬਰ ਸਰਕਾਰਾਂ ਤੋਂ ਅੱਜ ਤੱਕ ਮਿਹਨਤਕਸ਼ਾਂ ਨੂੰ ਲਾਠੀਆਂ ਤੇ ਤਸ਼ੱਦਦ ਹੀ ਮਿਲਿਆ- ਬਸਪਾ ਆਗੂ
Ad Position 24
No active advertisement