05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬੀਬੀ ਜਸਪ੍ਰੀਤ ਕੌਰ ਅੜੈ੍ਚਾਂ ਨੇ ਜ਼ਿਲ੍ਹਾ ਜਥੇਦਾਰ ਤੇ ਹਲਕਾ ਇੰਚਾਰਜ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 24-07-2026
ਦੋਰਾਹਾ, 23 ਜੁਲਾਈ (ਮਨਜੀਤ ਸਿੰਘ ਗਿੱਲ)-ਹਲਕਾ ਪਾਇਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਇਸਤਰੀ ਅਕਾਲੀ ਦਲ ਦੀ ਮਜ਼ਬੂਤੀ ਲਈ ਪ੍ਰਮੁੱਖ ਆਗੂ ਬੀਬੀ ਜਸਪ੍ਰੀਤ ਕੌਰ ਅੜੈ੍ਹਚਾਂ ਨੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਤੇ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਹਲਕਾ ਪਾਇਲ ਦੇ ਸਾਰੇ ਪਿੰਡਾਂ ਵਿੱਚ ਇਸਤਰੀ ਅਕਾਲੀ ਦਲ ਦੀਆਂ ਕਮੇਟੀਆਂ, ਬੂਥ ਕਮੇਟੀਆਂ ਅਤੇ ਮਹਿਲਾਵਾਂ ਦੀ ਸਾਰੀਆਂ ਕਮੇਟੀਆਂ ਵਿੱਚ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੀਬੀ ਜਸਪ੍ਰੀਤ ਕੌਰ ਨੇ ਕਿਹਾ ਕਿ ਇਸ ਵਕਤ ਇਸਤਰੀ ਅਕਾਲੀ ਦਲ ਹਲਕਾ ਪਾਇਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਾਇਲ, ਜ਼ਿਲ੍ਹਾ ਅਤੇ ਪੰਜਾਬ ਪੱਧਰ ਦੇ ਸਾਰੇ ਪ੍ਰੋਗਰਾਮਾਂ ਵਿੱਚ ਭਰਮ ਸ਼ਮੂਲੀਅਤ ਕਰਦਾ ਹੈ। ਇਸ ਲਈ ਪਾਰਟੀ ਦੀਆਂ ਅਹੁਦੇਦਾਰਾਂ ਨੂੰ ਪਿੰਡ ਪੱਧਰ ਤੇ ਸਾਰੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਅਹੁਦੇਦਾਰ ਬਣਾਉਣ ਸਮੇਂ ਲੋੜੀਂਦੀ ਇੱਜ਼ਤ ਤੇ ਮਾਣ ਸਨਮਾਨ ਦੇਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਾਰੀਆਂ ਕਮੇਟੀਆਂ ਅਤੇ ਮੀਟਿੰਗਾਂ ਲਈ ਇਸਤਰੀ ਅਕਾਲੀ ਦਲ ਵੱਧ ਚੜ ਕੇ ਸ਼ਮੂਲੀਅਤ ਕਰੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਤੇ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਨੇ ਭਰੋਸਾ ਦਵਾਇਆ ਕਿ ਏਕਤਾ ਵਿੱਚ ਹੀ ਬਲ ਹੈ ਅਤੇ ਰਲ ਮਿਲ ਕੇ ਸਾਰੇ ਵਰਕਰ ਅਤੇ ਅਹੁਦੇਦਾਰ ਪਾਰਟੀ ਨੂੰ ਪੂਰੀ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣ ਤਾਂ ਜੋ 2027 ਵਿੱਚ ਹਲਕਾ ਪਾਇਲ ਅੰਦਰ ਸ਼ਾਨਦਾਰ ਜਿੱਤ ਦਰਜ ਕੀਤੀ ਜਾ ਸਕੇ। ਇਸ ਮੌਕੇ ਨਵਨੀਤ ਸਿੰਘ ਰਾਮਪੁਰ, ਬਲਕਾਰ ਸਿੰਘ ਰਾਮਪੁਰ, ਅੰਮ੍ਰਿਤਪ੍ਰੀਤ ਸਿੰਘ ਰਾਮਪੁਰ, ਕਰਮਜੀਤ ਕੌਰ ਕੱਦੋਂ ਪ੍ਰਧਾਨ ਇਸਤਰੀ ਵਿੰਗ ਹਲਕਾ ਪਾਇਲ, ਨਵਦੀਪ ਕੌਰ ਸ਼ਾਹਪੁਰ, ਸਰਬਜੀਤ ਸਿੰਘ, ਐਡਵੋਕੇਟ ਮਨਦੀਪ ਸਿੰਘ ਤੇ ਅਵਤਾਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਵਿਦਿਆਰਥੀਆਂ ਦੇ ਹੱਕ ’ਚ ਲੰਡਨ ਦੀਆਂ ਸੜਕਾਂ ’ਤੇ ਉਤਰੇਗੀ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਅਗਲੀ ਖ਼ਬਰ ਰਾਹੁਲ ਗਾਂਧੀ ਨੂੰ ਸੜਕ ’ਤੇ ਘੜੀਸਣਾ ਲੋਕਤੰਤਰ ’ਤੇ ਹਮਲਾ, ਮੋਦੀ ਸਰਕਾਰ ਦੀ ਕਾਰਵਾਈ ਸ਼ਰਮਨਾਕ-ਲੱਕੀ ਸੰਧੂ
Ad Position 24
No active advertisement