ਹਠੂਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਕੀਤੇ ਗ੍ਰਿਫ਼ਤਾਰ
ਹਠੂਰ, 2 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐੱਸ.
ਹਠੂਰ, 2 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰਬਰ 133 ਮਿਤੀ 29-07-26 ਅ/ਧ 22-61-85 ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਹਠੂਰ ਵਲੋਂ ਮੁਲਜ਼ਮ ਜਗਦੀਪ ਸਿੰਘ ਉਰਫ਼ ਲਾਡੀ ਅਤੇ ਬੇਅੰਤ ਸਿੰਘ ਉਰਫ਼ ਬੱਗੀ ਉਰਫ਼ ਸਨੀ ਪੁੱਤਰਾਨ ਜਸਵੀਰ ਸਿੰਘ ਉਰਫ ਗੋਰਾ ਵਾਸੀਆਨ ਪਿੰਡ ਭੰਮੀਪੁਰਾ ਕਲਾਂ, ਜ਼ਿਲ੍ਹਾ ਲੁਧਿਆਣਾ ਨੂੰ ਲੱਖਾ ਨਜ਼ਦੀਕ ਤੋਂ ਕਾਬੂ ਕਰਕੇ ਇਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕਿਸੇ ਵੀ ਨਸ਼ਾ ਤਸ਼ਕਰ ਨੂੰ ਬਖਸ਼ਿਆ ਨਹੀਂ ਜਾਵੇਗਾ।