09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨੰਗਲ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਹੱਕ ਵਿਚ ਭਰਵੀਂ ਇਕੱਤਰਤਾ

ਡੇਹਲੋਂ , 3 ਅਗਸਤ ( ਅੰਮ੍ਰਿਤਪਾਲ ਸਿੰਘ ਕੈਲੇ )- ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਨੰਗਲ ਵਿਖੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਦੇ ਹੱਕ ਵਿਚ ਭਰਵੀਂ ਇਕੱਤਰਤਾ ਹੋਈ , ਜਿਸ ਦੌਰਾਨ ਮਾਲਵਾ ਜ਼ੋਨ ਦੇ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਸੂਬੇ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਨਾਲ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ‘ ਤੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਦਾਅਵਾ ਜਿਤਾਇਆ ਕਿ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕੇ ਸੂਬੇ ਦੇ ਲੋਕ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਪਾਰਟੀ ਨੂੰ ਸੱਤਾ ਵਿਚ ਦੇਖਣਾ ਚਾਹੁੰਦੇ ਹਨ , ਜਿਸ ਦੀ ਮਿਸਾਲ ਹਰ ਹਲਕੇ ਅੰਦਰ ਹੋ ਰਹੇ ਵਿਸ਼ਾਲ ਇਕੱਠਾਂ ਤੋਂ ਮਿਲਣ ਲੱਗੀ ਹੈ । ਇਸ ਸਮੇਂ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਇਆਲੀ ਨੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਪੰਥਕ ਸੋਚ ਅਤੇ ਪੰਜਾਬ ਦੇ ਮੁੱਦਿਆਂ ਤੋਂ ਭਟਕ ਚੁੱਕੀ ਹੈ ।

Ad Position 21
No active advertisement
ਅਜੀਤ ਡੈਸਕ 04-08-2026
ਡੇਹਲੋਂ , 3 ਅਗਸਤ ( ਅੰਮ੍ਰਿਤਪਾਲ ਸਿੰਘ ਕੈਲੇ )- ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਨੰਗਲ ਵਿਖੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਦੇ ਹੱਕ ਵਿਚ ਭਰਵੀਂ ਇਕੱਤਰਤਾ ਹੋਈ , ਜਿਸ ਦੌਰਾਨ ਮਾਲਵਾ ਜ਼ੋਨ ਦੇ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਸੂਬੇ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਨਾਲ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ‘ ਤੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਦਾਅਵਾ ਜਿਤਾਇਆ ਕਿ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕੇ ਸੂਬੇ ਦੇ ਲੋਕ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਪਾਰਟੀ ਨੂੰ ਸੱਤਾ ਵਿਚ ਦੇਖਣਾ ਚਾਹੁੰਦੇ ਹਨ , ਜਿਸ ਦੀ ਮਿਸਾਲ ਹਰ ਹਲਕੇ ਅੰਦਰ ਹੋ ਰਹੇ ਵਿਸ਼ਾਲ ਇਕੱਠਾਂ ਤੋਂ ਮਿਲਣ ਲੱਗੀ ਹੈ । ਇਸ ਸਮੇਂ ਮਾਲਵਾ ਜ਼ੋਨ ਇੰਚਾਰਜ ਵਿਧਾਇਕ ਇਆਲੀ ਨੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਮਾਰੂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਪੰਥਕ ਸੋਚ ਅਤੇ ਪੰਜਾਬ ਦੇ ਮੁੱਦਿਆਂ ਤੋਂ ਭਟਕ ਚੁੱਕੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਹੀ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਅਸਲ ਆਵਾਜ਼ ਬਣ ਕੇ ਉੱਭਰ ਰਿਹਾ ਹੈ । ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ , ਭਾਜਪਾ ‘ ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਦੋਵੇਂ ਪਾਰਟੀਆਂ ਦਿੱਲੀ ਦੇ ਇਸ਼ਾਰਿਆਂ ‘ ਤੇ ਕੰਮ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਵਿਚ 37 ਵਾਰ ਹਲਕਾ ਗਿੱਲ ਦੇ ਲੋਕਾਂ ਦੇ ਮੁੱਦੇ ਉਠਾਏ । ਜਦਕਿ ਕਾਂਗਰਸ ਅਤੇ ਮੌਜੂਦਾ ਆਪ ਵਿਧਾਇਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਨਹੀ ਕਰ ਸਕੇ । ਉਨ੍ਹਾਂ ਕਿਹਾ ਕਿ ਉਹ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਦੇ ਆਧਾਰ ‘ ਤੇ ਮੁੜ ਲੋਕਾਂ ਦੀ ਕਚਹਿਰੀ ਵਿਚ ਆਏ ਹਨ । ਆਗੂਆਂ ਨੇ ਦਾਅਵਾ ਕੀਤਾ ਕਿ ਹਲਕਾ ਗਿੱਲ ਵਿਚ ਜਥੇਬੰਦੀ ਨੂੰ ਲਗਾਤਾਰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ । ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਡੇਹਲੋਂ , ਪਾਵਰਕਾਮ ਦੇ ਸੇਵਾ ਮੁਕਤ ਚੀਫ਼ ਰਛਪਾਲ ਸਿੰਘ , ਇੰਜ਼ੀਨੀਅਰ ਪ੍ਰਦੀਪ ਸਿੰਘ ਰੁੜਕਾ , ਮਨਦੀਪ ਸਿੰਘ ਹਸਨਪੁਰ , ਜਸਵਿੰਦਰ ਸਿੰਘ ਜੱਸੀ ਚਹਿਲ , ਅਵਨੀਤ ਸਿੰਘ ਮਾਨ , ਹਰਵਿੰਦਰ ਸਿੰਘ ਪੰਚ , ਵਰਿੰਦਰਪਾਲ ਸਿੰਘ ਵਿਰਕ , ਨਵਜੋਤ ਸਿੰਘ ਮਾਨ , ਹਰਵਿੰਦਰ ਸਿੰਘ ਰੱਖਾ , ਨਰਿੰਦਰ ਸਿੰਘ ਵਿਰਕ , ਕ੍ਰਿਸ਼ਨ ਚੰਦ ਵਿਰਕ , ਜਸ਼ਨ ਸ਼ਰਮਾ , ਗੁਰਜੋਤ ਸਿੰਘ ਮੁੰਡੇ , ਰਿਤਕਰਨ ਮਾਨ , ਹੈਪੀ ਮਾਨ , ਕਿਸਾਨ ਆਗੂ ਨਿਰਮਲ ਸਿੰਘ , ਪ੍ਰਧਾਨ ਗੁਰਦੁਆਰਾ ਸਾਹਿਬ ਦਰਸ਼ਨ ਸਿੰਘ , ਗਗਨਦੀਪ ਸਿੰਘ ਵਿਰਕ , ਕਿਰਨੀ ਵਿਰਕ , ਬੇਅੰਤ ਸਿੰਘ ਗਾਂਧੀ , ਪਰਮਿੰਦਰ ਸਿੰਘ ਮੁੰਡ , ਸਿਕੰਦਰ ਸਿੰਘ , ਰਛਪਾਲ ਸਿੰਘ ਮਾਨ , ਮੁਸ਼ਤਾਕ , ਪਵਨਦੀਪ ਮਾਨ , ਹਰਵਿੰਦਰ ਸਿੰਘ ਖ਼ਾਲਸਾ , ਦਲੇਰ ਸਿੰਘ , ਅਵਤਾਰ ਸਿੰਘ ਮਾਨ , ਗੁਰਦੀਪ ਸਿੰਘ ਵਿਰਕ , ਪ੍ਰੀਤਮ ਸਿੰਘ ਮਾਨ , ਗੁਰਪ੍ਰੀਤ ਸਿੰਘ ਚਹਿਲ , ਗੁਰਜੰਟ ਸਿੰਘ ਮਾਨ , ਸੁਰਜੀਤ ਸਿੰਘ ਮਾਨ , ਦਲਜਿੰਦਰ ਸਿੰਘ ਮਾਨ , ਸਤਨਾਮ ਸਿੰਘ , ਜਸਪ੍ਰੀਤ ਸਿੰਘ ਮਾਨ , ਮਨਦੀਪ ਸਿੰਘ ਚਹਿਲ , ਜਸਵੀਰ ਸਿੰਘ ਬੇਪਰਵਾਹ , ਲਖਵਿੰਦਰ ਸਿੰਘ ਲਾਲੀ , ਸੁਖਪਾਲ ਸਿੰਘ ਵਾਲੀਆ , ਪਰਮਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਭੱਤੇ ਨੂੰ ਲੈ ਕੇ ਹਾਈ ਕੋਰਟ ਦਾ ਫ਼ੈਸਲਾ ਮੁਲਾਜ਼ਮਾਂ ਦੀ ਵੱਡੀ ਜਿੱਤ - ਅਜੀਤ ਖੰਨਾ ਅਗਲੀ ਖ਼ਬਰ ਪੀਡੀਸੀ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ, ਜਲਦੀ ਹੀ ਠੋਸ ਹੱਲ ’ਤੇ ਕੰਮ ਸ਼ੁਰੂ ਹੋਵੇਗਾ: ਹ...
Ad Position 24