09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਤਿੰਨ ਦਿਨਾਂ ਤੋਂ ਲਾਪਤਾ ਪ੍ਰਵਾਸੀ ਨੌਜਵਾਨ ਦੀ ਮਿਲੀ ਲਾਸ਼

ਮਾਛੀਵਾੜਾ ਸਾਹਿਬ, 3 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ )-ਪ੍ਰਵਾਸੀ ਮਜ਼ਦੂਰਾਂ ਦੀ ਨਗਰੀ ਬਲੀਬੇਗ ਵਿਚੋਂ ਕਰੀਬ ਤਿੰਨ ਦਿਨ ਪਹਿਲਾਂ 15 ਸਾਲਾ ਲੜਕਾ ਰਾਜੇਸ਼ ਪਾਸਵਾਨ ਆਪਣੇ ਘਰ ਇਹ ਕਹਿ ਕੇ ਗਿਆ ਕਿ ਉਹ ਕਿਸੇ ਨਾਲ ਘੁੰਮਣ ਜਾ ਰਿਹਾ ਹੈ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਘਰ ਨਹੀਂ ਆਇਆ ਤਾਂ ਉਸ ਦੇ ਪਿਤਾ ਜੋਗਿੰਦਰ ਪਾਸਵਾਨ ਨੇ ਕਈ ਥਾਈਂ ਉਸ ਦੀ ਤਲਾਸ਼ ਕੀਤੀ ਪਰ ਅਖੀਰ ਸੋਮਵਾਰ ਦੀ ਰਾਤ ਉਸ ਦੀ ਲਾਸ਼ ਬਲੀਬੇਗ ਕੋਲ ਖੇਤਾਂ ਵਿਚ ਖੜੇ ਪਾਪੂਲਰ ਕੋਲ ਮਿਲੀ।

Ad Position 21
No active advertisement
ਮ੍ਰਿਤਕ ਰਾਜੇਸ਼ ਪਾਸਵਾਨ ਦੀ ਫ਼ਾਇਲ ਫੋਟੋ। 04-08-2026
ਮਾਛੀਵਾੜਾ ਸਾਹਿਬ, 3 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ )-ਪ੍ਰਵਾਸੀ ਮਜ਼ਦੂਰਾਂ ਦੀ ਨਗਰੀ ਬਲੀਬੇਗ ਵਿਚੋਂ ਕਰੀਬ ਤਿੰਨ ਦਿਨ ਪਹਿਲਾਂ 15 ਸਾਲਾ ਲੜਕਾ ਰਾਜੇਸ਼ ਪਾਸਵਾਨ ਆਪਣੇ ਘਰ ਇਹ ਕਹਿ ਕੇ ਗਿਆ ਕਿ ਉਹ ਕਿਸੇ ਨਾਲ ਘੁੰਮਣ ਜਾ ਰਿਹਾ ਹੈ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਘਰ ਨਹੀਂ ਆਇਆ ਤਾਂ ਉਸ ਦੇ ਪਿਤਾ ਜੋਗਿੰਦਰ ਪਾਸਵਾਨ ਨੇ ਕਈ ਥਾਈਂ ਉਸ ਦੀ ਤਲਾਸ਼ ਕੀਤੀ ਪਰ ਅਖੀਰ ਸੋਮਵਾਰ ਦੀ ਰਾਤ ਉਸ ਦੀ ਲਾਸ਼ ਬਲੀਬੇਗ ਕੋਲ ਖੇਤਾਂ ਵਿਚ ਖੜੇ ਪਾਪੂਲਰ ਕੋਲ ਮਿਲੀ। ਹਾਲਾਂਕਿ ਲਾਸ਼ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਤੇ ਪੋਸਟ ਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਭਿਜਵਾ ਦਿੱਤਾ। ਮ੍ਰਿਤਕ ਬੱਚੇ ਦੇ ਪਿਤਾ ਜੋਗਿੰਦਰ ਪਾਸਵਾਨ ਨੇ ਕਿਹਾ ਕਿ 3 1 ਅਗਸਤ ਨੂੰ ਉਨ੍ਹਾਂ ਦਾ ਬੱਚਾ ਘਰੋਂ ਕਿਸੇ ਕੰਮ ਨੂੰ ਕਹਿ ਕੇ ਗਿਆ ਤੇ ਅਖੀਰ ਨਹੀਂ ਪਰਤਿਆ। ਉਸ ਦੀ ਮੌਤ ਦਾ ਅਸਲ ਕਾਰਨ ਪੋਸਟ ਮਾਰਟਮ ਦੀ ਰਿਪੋਰਟ ਦੇ ਆਉਣ ‘ਤੇ ਹੀ ਸਾਹਮਣੇ ਆਏਗਾ ਪਰ ਕਤਲ ਘਟਨਾ ਨੇ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਜਤਿੰਦਰ ਪਾਠਕ ਨੇ ਸੰਭਾਲਿਆ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਦਾ ਅਹ... ਅਗਲੀ ਖ਼ਬਰ ਮਹਿੰਗਾਈ ਭੱਤੇ ਨੂੰ ਲੈ ਕੇ ਹਾਈ ਕੋਰਟ ਦਾ ਫ਼ੈਸਲਾ ਮੁਲਾਜ਼ਮਾਂ ਦੀ ਵੱਡੀ ਜਿੱਤ - ਅਜੀਤ ਖੰਨਾ
Ad Position 24