ਗੋਸਲਾਂ ਤੋਂ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਹੋਏ ਸ਼ਾਮਿਲ
ਮਲੌਦ, 3 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲਹਿਰ ਬਣ ਚੁੱਕੀ ਹੈ ਕਿਉਂਕਿ ਪੰਜਾਬ ਦੇ ਲੋਕ ਚਿਰਾਂ ਤੋਂ ਇੱਕ ਖੇਤਰੀ ਪਾਰਟੀ ਦੀ ਉਡੀਕ ਵਿਚ ਸਨ, ਲੋਕ ਚਾਹੁੰਦੇ ਸਨ ਕੋਈ ਪੰਜਾਬ ਦੀ ਮਿੱਟੀ ਨਾਲ ਵਫਾਦਾਰੀ ਕਰਨ ਵਾਲਾ ਆਗੂ ਆਵੇ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਦੇ ਨਾਲ ਲੋਕਾਂ ਦੇ ਦਿਲਾਂ ਦੀ ਇੱਛਾ ਪੂਰੀ ਹੋ ਚੁੱਕੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 2027 ’ਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਈ ਜਾਵੇਗੀ।
ਮਲੌਦ, 3 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲਹਿਰ ਬਣ ਚੁੱਕੀ ਹੈ ਕਿਉਂਕਿ ਪੰਜਾਬ ਦੇ ਲੋਕ ਚਿਰਾਂ ਤੋਂ ਇੱਕ ਖੇਤਰੀ ਪਾਰਟੀ ਦੀ ਉਡੀਕ ਵਿਚ ਸਨ, ਲੋਕ ਚਾਹੁੰਦੇ ਸਨ ਕੋਈ ਪੰਜਾਬ ਦੀ ਮਿੱਟੀ ਨਾਲ ਵਫਾਦਾਰੀ ਕਰਨ ਵਾਲਾ ਆਗੂ ਆਵੇ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਦੇ ਨਾਲ ਲੋਕਾਂ ਦੇ ਦਿਲਾਂ ਦੀ ਇੱਛਾ ਪੂਰੀ ਹੋ ਚੁੱਕੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 2027 ’ਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਈ ਜਾਵੇਗੀ। ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਪਾਇਲ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਿੰਡ ਗੋਸਲਾਂ ਵਿਖੇ ਪਰਸਨ ਸਿੰਘ ਸਮੇਤ ਡੋਗਰ ਸਿੰਘ, ਜਗਦੀਪ ਸਿੰਘ, ਨਿਰਭੈ ਸਿੰਘ, ਮਹਿੰਦਰ ਸਿੰਘ, ਮੋਹਣ ਸਿੰਘ, ਵਿੱਕੀ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਪੰਜਾਬ ਦੇ ਵਿਚ ਪੰਜਾਬ ਦੀ ਗੱਲ ਕਰਨ ਵਾਲੇ ਪੰਜਾਬੀ ਅਤੇ ਪੰਥਕ ਲੋਕ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਰਹੇ ਹਨ। ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਜੀ ਆਇਆ ਕਹਿੰਦੇ ਹੋਏ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗਗਨਦੀਪ ਸਿੰਘ ਪਾਇਲ, ਬ ਲਵਿੰਦਰ ਸਿੰਘ ਬਿੱਲੂ, ਜੋਗਾ ਸਿੰਘ ਬੇਰਕਲਾਂ, ਹਰਬੰਤ ਸਿੰਘ ਗਿੱਲ, ਅਮਰੀਕ ਸਿੰਘ ਗੋਸਲਾਂ, ਗੁਰਦੀਪ ਸਿੰਘ ਗੋਸਲਾਂ ਅਤੇ ਬਲਜੀਤ ਸਿੰਘ ਬੇਰਕਲਾਂ ਹਾਜ਼ਰ ਸਨ।