10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ੍ਰੀ ਗੁਰੂ ਤੇਗ ਬਹਾਦਰ ਮਾਡਲ ਸਕੂਲ ਦੇ ਵਿਦਿਆਰਥੀ ਸਮਰਾਲਾ ਜ਼ੋਨਲ ਖੇਡਾਂ ’ਚ ਛਾਏ

ਮਾਛੀਵਾੜਾ ਸਾਹਿਬ, 3 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਡੋਂ ਬੇਟ ਦੇ ਵਿਦਿਆਰਥੀਆਂ ਨੇ ਸਮਰਾਲਾ ਜ਼ੋਨਲ ਖੇਡ ਮੁਕਾਬਲਿਆਂ ‘ਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਫ਼ਰੀ ਸਟਾਈਲ ਕੁਸ਼ਤੀ (ਲੜਕਿਆਂ) ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ , ਅਧਿਆਪਕਾਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ‘ਚ ਰੁਸਤਮ (86 ਕਿੱਲੋ) ਦਸਵੀਂ ਕਲਾਸ ਨੇ ਪਹਿਲਾ, ਗੈਵੀ (61 ਕਿੱਲੋ) ਦਸਵੀਂ ਕਲਾਸ ਨੇ ਪਹਿਲਾ, ਅਰਸ਼ਾਦ ਅਲੀ (70 ਕਿੱਲੋ) ਗਿਆਰ੍ਹਵੀਂ ਕਲਾਸ ਨੇ ਪਹਿਲਾ, ਸਾਹਿਲ ਮੁਹੰਮਦ 65 ਕਿੱਲੋ ਗਿਆਰ੍ਹਵੀਂ ਕਲਾਸ ਨੇ ਪਹਿਲਾ, ਜਸ਼ਨਦੀਪ ਸਿੰਘ (74 ਕਿੱਲੋ ) ਨੌਵੀਂ ਕਲਾਸ ਨੇ ਪਹਿਲਾ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 04-08-2026
ਮਾਛੀਵਾੜਾ ਸਾਹਿਬ, 3 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਡੋਂ ਬੇਟ ਦੇ ਵਿਦਿਆਰਥੀਆਂ ਨੇ ਸਮਰਾਲਾ ਜ਼ੋਨਲ ਖੇਡ ਮੁਕਾਬਲਿਆਂ ‘ਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਫ਼ਰੀ ਸਟਾਈਲ ਕੁਸ਼ਤੀ (ਲੜਕਿਆਂ) ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ , ਅਧਿਆਪਕਾਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ‘ਚ ਰੁਸਤਮ (86 ਕਿੱਲੋ) ਦਸਵੀਂ ਕਲਾਸ ਨੇ ਪਹਿਲਾ, ਗੈਵੀ (61 ਕਿੱਲੋ) ਦਸਵੀਂ ਕਲਾਸ ਨੇ ਪਹਿਲਾ, ਅਰਸ਼ਾਦ ਅਲੀ (70 ਕਿੱਲੋ) ਗਿਆਰ੍ਹਵੀਂ ਕਲਾਸ ਨੇ ਪਹਿਲਾ, ਸਾਹਿਲ ਮੁਹੰਮਦ 65 ਕਿੱਲੋ ਗਿਆਰ੍ਹਵੀਂ ਕਲਾਸ ਨੇ ਪਹਿਲਾ, ਜਸ਼ਨਦੀਪ ਸਿੰਘ (74 ਕਿੱਲੋ ) ਨੌਵੀਂ ਕਲਾਸ ਨੇ ਪਹਿਲਾ ਪ੍ਰਾਪਤ ਕੀਤਾ। ਐੱਮ. ਡੀ. ਹਰਪਾਲ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਅਤੇ ਅੱਗੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਪੋਰਟਸ ਇੰਚਾਰਜ ਦਵਿੰਦਰ ਸਿੰਘ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਵਧੀਆ ਨਤੀਜੇ ਦੀ ਪ੍ਰਾਪਤੀ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਇਸੇ ਤਰ੍ਹਾਂ ਉੱਚੀਆਂ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕਰਦੇ ਹੋਏ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਬੰਤ ਸਿੰਘ ਸਾਰੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਇਸੇ ਤਰ੍ਹਾਂ ਮਿਹਨਤ ਕਰਨ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਵਾਈਸ ਪ੍ਰਿੰਸੀਪਲ ਰਜਿੰਦਰ ਸਿੰਘ ਬਾਜਵਾ ਅਤੇ ਸਮੂਹ ਅਧਿਆਪਕ ਸਾਹਿਬਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਹਿੱਸਾ ਲਿਆ ਅਗਲੀ ਖ਼ਬਰ ਜ਼ੋਨ ਸਾਹਨੇਵਾਲ ਦੇ ਇੰਟਰ ਸਕੂਲ ਬਾਸਕਟਬਾਲ ਮੁਕਾਬਲਿਆਂ ਵਿਚ ਦੋਰਾਹਾ ਪਬਲਿਕ ਸਕੂਲ ਦੀ ਝੰਡੀ
Ad Position 24