ਪਿੰਡ ਮਾਨੂੰਪੁਰ ਵਿਖੇ ਅੱਖਾਂ ਅਤੇ ਦੰਦਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ
ਖੰਨਾ, 3 ਅਗਸਤ (ਹਰਜਿੰਦਰ ਸਿੰਘ ਲਾਲ)-ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.
ਖੰਨਾ, 3 ਅਗਸਤ (ਹਰਜਿੰਦਰ ਸਿੰਘ ਲਾਲ)-ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ (ਸਕਿੱਨ ਸਪੈਸ਼ਲਿਸ਼ਟ) ਦੀ ਅਗਵਾਈ ਵਿੱਚ ਪਿੰਡ ਮਾਨੂੰਪੁਰ ਵਿਖੇ ਅੱਖਾਂ ਅਤੇ ਦੰਦਾਂ ਦੀ ਮੁਫ਼ਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਕੈਂਪ 125 ਮਰੀਜ਼ਾਂ ਦੀਆਂ ਅੱਖਾਂ ਅਤੇ ਦੰਦਾਂ ਦਾ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 74 ਮਰੀਜ਼ਾਂ ਨੂੰ ਮੁਫਤ ਐਨਕਾਂ ਵੀ ਵੰਡੀਆਂ ਗਈਆਂ। ਕੈਪ ਦੌਰਾਨ ਮਰੀਜ਼ਾਂ ਦੀ ਨਜ਼ਰ ਦੀ ਜਾਂਚ ਕਰਨ ਦੇ ਨਾਲ-ਨਾਲ ਮੋਤੀਆਬਿੰਦ, ਰਿਫਰੈਕਟਿਵ ਐਰਰ, ਅੱਖਾਂ ਦੀ ਐਲਰਜੀ ਅਤੇ ਹੋਰ ਅੱਖਾ ਦੇ ਰੋਗਾਂ ਦੀ ਸਕ੍ਰੀਨਿੰਗ ਕੀਤੀ ਗਈ। ਜਿਨ੍ਹਾਂ ਮਰੀਜ਼ਾਂ ਨੂੰ ਅੱਗੇ ਇਲਾਜ ਜਾਂ ਆਪ੍ਰੇਸ਼ਨ ਦੀ ਲੋੜ ਹੈ, ਉਨ੍ਹਾਂ ਦੀ ਮੁਫਤ ਸਰਜਰੀ ਵੀ ਕਰਵਾਈ ਜਾਵੇੇਗੀ। ਉਨ੍ਹਾਂ ਦੱਸਿਆ ਕਿ ਦੰਦਾਂ ਦੀ ਜਾਂਚ ਦੌਰਾਨ ਮਸੂੜਿਆਂ ਦੀ ਸੋਜ, ਮੂੰਹ ਦੀ ਸਫ਼ਾਈ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਹੋਰ ਦੰਦਾਂ ਦੇ ਰੋਗਾਂ ਦੀ ਜਾਂਚ ਕੀਤੀ ਗਈ। ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਦੰਦ ਸਾਫ਼ ਕਰਨ, ਦਿਨ ਵਿੱਚ ਦੋ ਵਾਰ ਬੁਰਸ਼ ਕਰਨ, ਤੰਬਾਕੂ, ਗੁਟਕਾ ਅਤੇ ਸਿਗਰਟ ਵਰਗੀਆਂ ਆਦਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਜਸਨੀਤ ਕੌਰ ਮੈਡੀਕਲ ਅਫਸਰ (ਡੈਟਲ) ਵੱਲੋ ਮਰੀਜ਼ਾਂ ਦੇ ਦੰਦਾਂ ਦਾ ਚੈਕਅਪ ਕੀਤਾ ਗਿਆ ਅਤੇ ਡਾ. ਪਲਕ, ਸਿਮਰਜੀਤ ਕੌਰ ਆਪਥੈਲਮਿਕ ਅਫ਼ਸਰ, ਰੋਹਿਤ ਸ਼ਰਮਾਂ, ਆਪਥੈਲਮਿਕ ਅਫ਼ਸਰ ਵੱਲੋ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਸਮੇਂ ਅਰੁਣਦੀਪ ਕੌਰ, ਵੀਰਪਾਲ ਕੌਰ, ਜਗਦੀਪ ਸਿੰਘ, ਜਸਵੀਰ ਕੌਰ, ਹਰਜੀਤ ਕੌਰ ਵੀ ਹਾਜਰ ਸਨ।