18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਜਪਾ ਨੇਤਾ ਚਿਰਾਂਸ਼ੂ ਰਤਨ ਨੇ ਡਾ. ਹੇਮਾਂਗ ਅਤੇ ਯਾਦਵ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)- ਉਘੇ ਭਾਜਪਾ ਨੇਤਾ ਐਡਵੋਕੇਟ ਚਿਰਾਂਸ਼ੂ ਰਤਨ ਨੇ ਡਾ. ਹੇਮਾਂਗ ਜੋਸ਼ੀ ਨੂੰ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਰਾਸ਼ਟਰੀ ਪ੍ਰਧਾਨ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 18-08-2026
ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)- ਉਘੇ ਭਾਜਪਾ ਨੇਤਾ ਐਡਵੋਕੇਟ ਚਿਰਾਂਸ਼ੂ ਰਤਨ ਨੇ ਡਾ. ਹੇਮਾਂਗ ਜੋਸ਼ੀ ਨੂੰ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਰਾਸ਼ਟਰੀ ਪ੍ਰਧਾਨ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਹੈ। ਡਾ. ਜੋਸ਼ੀ ਇਸ ਵੇਲੇ 18ਵੀਂ ਲੋਕ ਸਭਾ ਵਿੱਚ ਵਡੋਦਰਾ, ਗੁਜਰਾਤ ਤੋਂ ਸਾਂਸਦ ਵਜੋਂ ਸੇਵਾ ਨਿਭਾ ਰਹੇ ਹਨ। ਇਸ ਅਹਿਮ ਰਾਸ਼ਟਰੀ ਜ਼ਿੰਮੇਵਾਰੀ ’ਤੇ ਉਹਨਾਂ ਦੀ ਨਿਯੁਕਤੀ ਪਾਰਟੀ ਅਤੇ ਦੇਸ਼ ਦੇ ਨੌਜਵਾਨਾਂ ਪ੍ਰਤੀ ਉਹਨਾਂ ਦੀ ਸਮਰਪਿਤ ਸੇਵਾ ਦਾ ਨਤੀਜਾ ਹੈ, ਜੋ ਸਮੁੱਚੇ ਬੀਜੇਵਾਈਐਮ ਪਰਿਵਾਰ ਲਈ ਮਾਣ ਵਾਲੀ ਗੱਲ ਹੈ।ਐਡਵੋਕੇਟ ਰਤਨ ਨੇ ਸਿੱਧਾਰਥ ਯਾਦਵ ਨੂੰ ਭਾਜਪਾ ਵਿੱਚ ਰਾਸ਼ਟਰੀ ਸਹਿ-ਕਨਵੀਨਰ, ਮੀਡੀਆ ਨਿਯੁਕਤ ਹੋਣ ’ਤੇ ਵੀ ਵਧਾਈ ਦਿੱਤੀ। ਯਾਦਵ ਇਸ ਤੋਂ ਪਹਿਲਾਂ ਏਬੀਵੀਪੀ ਦਿੱਲੀ ਪ੍ਰਦੇਸ਼ ਵਿੱਚ ਪ੍ਰਦੇਸ਼ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ । ਐਡਵੋਕੇਟ ਰਤਨ ਨੇ ਦੋਵਾਂ ਆਗੂਆਂ ਨੂੰ ਉਹਨਾਂ ਦੀ ਨਵੀਂ ਭੂਮਿਕਾ ਵਿੱਚ ਲਗਾਤਾਰ ਸਫਲਤਾ ਦੀ ਕਾਮਨਾ ਕਰਦੇ ਹਨ ਅਤੇ ਭਰੋਸਾ ਪ੍ਰਗਟ ਕਰਦੇ ਹਨ ਕਿ ਉਹ ਇਸ ਨਵੀਂ ਜ਼ਿੰਮੇਵਾਰੀ ਰਾਹੀਂ ਪਾਰਟੀ ਦੇ ਮਿਸ਼ਨ ਨੂੰ ਹੋਰ ਮਜ਼ਬੂਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਲਸਾੜਾ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24