18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਏ. ਪੀ. ਓ. ਪ੍ਰਗਟ ਸਿੰਘ ਦਾ ਵਧੀਆ ਸੇਵਾਵਾਂ ਬਦਲੇ ਸਨਮਾਨ

ਪਾਇਲ, 17 ਅਗਸਤ (ਨਿਜ਼ਾਮਪੁਰ, ਰਾਜਿੰਦਰ ਸਿੰਘ)- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫਤਰ ਦੋਰਾਹਾ ਵਿਖੇ ਬਤੌਰ ਏ. ਪੀ.

Ad Position 21
No active advertisement
ਅਜੀਤ ਡੈਸਕ 18-08-2026
ਪਾਇਲ, 17 ਅਗਸਤ (ਨਿਜ਼ਾਮਪੁਰ, ਰਾਜਿੰਦਰ ਸਿੰਘ)- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫਤਰ ਦੋਰਾਹਾ ਵਿਖੇ ਬਤੌਰ ਏ. ਪੀ. ਓ ਸੇਵਾ ਨਿਭਾਅ ਰਹੇ ਪਰਗਟ ਸਿੰਘ ਸਹਿਜੋਮਾਜਰਾ ਨੂੰ ਉਨ੍ਹਾਂ ਦੀ ਇਮਾਨਦਾਰੀ ਅਤੇ ਵਿਭਾਗ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਐਸ. ਡੀ. ਐਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ ਵਲੋਂ ਸਬ-ਡਵੀਜ਼ਨ ਪਾਇਲ ਵਿਖੇ ਮਨਾਏ ਗਏ ਅਜ਼ਾਦੀ ਦਿਹਾੜੇ ਦੇ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੋਰਾਹਾ ਸਤਵਿੰਦਰ ਸਿੰਘ ਕੰਗ, ਮਿਸ ਸੁਮਰਿਤਾ ਬੀ. ਡੀ. ਪੀ. ਓ ਅਤੇ ਸਮੁੱਚੇ ਦਫ਼ਤਰ ਦੇ ਸਟਾਫ਼ ਵਲੋਂ ਏ. ਪੀ. ਓ ਪ੍ਰਗਟ ਸਿੰਘ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਗਈ। ਜਿਕਰਯੋਗ ਹੈ ਕਿ ਏ. ਪੀ. ਓ ਪ੍ਰਗਟ ਸਿੰਘ ਲੰਮੇ ਸਮੇਂ ਤੋਂ ਹਲਕਾ ਪਾਇਲ ਵਿਚ ਆਪਣੀਆਂ ਸੇਵਾਂਵਾ ਨਿਭਾਅ ਰਹੇ ਹਨ ਅਤੇ ਹਲਕੇ ਦੇ ਲੋਕ ਵੀ ਇਨ੍ਹਾਂ ਦੀਆਂ ਸੇਵਾਵਾਂ ਤੋਂ ਖੁਸ਼ ਹਨ।
Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਸੰਗਰਾਮੀ ਖਹਿਰਾ ਦੇ ਪਰਿਵਾਰਕ ਮੈਂਬਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਭਾਕਿਯੂ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਹੋਈ
Ad Position 24