18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਜ਼ਾਦੀ ਦਿਵਸ ਤੇ ਪ੍ਰਸ਼ਾਸਨ ਵਲੋਂ ਨੰਬਰਦਾਰ ਰਾਜਿੰਦਰ ਸਿੰਘ ਰਾਣੋ ਦਾ ਵਿਸ਼ੇਸ਼ ਸਨਮਾਨ

ਪਾਇਲ, 17 ਅਗਸਤ (ਰਾਜਿੰਦਰ ਸਿੰਘ)-ਆਜ਼ਾਦੀ ਦਿਵਸ ਤੇ ਪ੍ਰਸ਼ਾਸਨ ਵਲੋਂ ਦਾਣਾ ਮੰਡੀ ਪਾਇਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਸਮੇਂ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਪਾਇਲ ਦੇ ਨੰਬਰਦਾਰ ਰਾਜਿੰਦਰ ਸਿੰਘ ਰਾਣੋ ਨੂੰ ਵਧੀਆ ਸੇਵਾਵਾਂ ਬਦਲੇ ਐਸ.

Ad Position 21
No active advertisement
ਅਜੀਤ ਡੈਸਕ 18-08-2026
ਪਾਇਲ, 17 ਅਗਸਤ (ਰਾਜਿੰਦਰ ਸਿੰਘ)-ਆਜ਼ਾਦੀ ਦਿਵਸ ਤੇ ਪ੍ਰਸ਼ਾਸਨ ਵਲੋਂ ਦਾਣਾ ਮੰਡੀ ਪਾਇਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਸਮੇਂ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਪਾਇਲ ਦੇ ਨੰਬਰਦਾਰ ਰਾਜਿੰਦਰ ਸਿੰਘ ਰਾਣੋ ਨੂੰ ਵਧੀਆ ਸੇਵਾਵਾਂ ਬਦਲੇ ਐਸ. ਡੀ. ਐਮ ਪ੍ਰੀਤ ਇੰਦਰ ਸਿੰਘ ਬੈਂਸ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੰਬਰਦਾਰ ਰਾਣੋ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੀਆਂ ਸੇਵਾਵਾਂ ਇਮਾਨਦਾਰੀ ਅਤੇ ਮਿਹਨਤ ਨਾਲ ਜਾਰੀ ਰੱਖਣਗੇ। ਇਸ ਮੌਕੇ ਰੀਤੂ ਗੁਪਤਾ ਤਹਿਸੀਲਦਾਰ ਪਾਇਲ, ਰਵਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ ਪਾਇਲ, ਸਰਪ੍ਰਸਤ ਤੇਜਵੰਤ ਸਿੰਘ ਧਨੋਆ ਜੱਲਾ, ਪ੍ਰਧਾਨ ਨਰਿੰਦਰ ਸਿੰਘ ਜਰਗੜੀ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕਿਸ਼ਨਪੁਰਾ, ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਖਜਾਨਚੀ ਦੇਵਿੰਦਰ ਸਿੰਘ ਧੌਲਕਲਾਂ, ਸਕੱਤਰ ਅਮਨਦੀਪ ਸਿੰਘ ਮਾਜਰੀ, ਕਰਮਜੀਤ ਸਿੰਘ ਮਾਜਰੀ, ਨਛੱਤਰ ਸਿੰਘ ਅਲੂਣਾ ਪੱਲਾ, ਗੁਰਵਿੰਦਰ ਸਿੰਘ ਅੜੈ੍ਹਚਾ, ਨਿਰਮਲ ਸਿੰਘ ਅਲੂਣਾ ਪੱਲਾ, ਸੁਖਦੀਪ ਸਿੰਘ ਰਾੜਾ ਸਾਹਿਬ, ਜਗਤਾਰ ਸਿੰਘ ਸ਼ਾਹਪੁਰ, ਨਰਪਿੰਦਰ ਸਿੰਘ ਰੌਣੀ, ਸ਼ਮਸ਼ੇਰ ਸਿੰਘ ਕੋਟਲੀ, ਸਵਰਨਜੀਤ ਸਿੰਘ ਸ਼ਾਹਪੁਰ, ਰਮਨਦੀਪ ਸਿੰਘ ਆਲਮਪੁਰ ਚਾਪੜਾ ਆਦਿ ਨੰਬਰਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨਿਆ ਪਲੇਠਾ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਪਿੰਡ ਘੁਡਾਣੀ ਕਲਾਂ ਦੇ ਸੁਰਖਾਬ ਦੀ ਪੁਸਤਕ... ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਸ਼ਿਵਾਲਿਕ ਨੂੰ ਹਲਕਾ ਗਿੱਲ ਦੇ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਤੇ ਸਰਕਲ ਪ੍ਰਧਾਨਾਂ ਤੇ...
Ad Position 24