18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਤਲੁਜ ਰਾਹੋਂ ਪੁਲ ਫਿਰ ਘਿਰਿਆ ਨਵੇਂ ਵਿਵਾਦ ਵਿਚ ਕਿਸੇ ਸ਼ਰਾਰਤੀ ਨੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਏ ਭਾਰੀ ਗਾਡਰ ਪੁੱਟੇ, ਪ੍ਰਸ਼ਾਸਨ ’ਤੇ ਵੀ ਖੜੇ ਕਈ ਸਵਾਲ

ਮਾਛੀਵਾੜਾ ਸਾਹਿਬ, 17 ਅਗਸਤ (ਮਨੋਜ , ਅਲਬੇਲਾ)-ਅਜੇ ਮਹਿਜ਼ ਕੁੱਝ ਦਿਨ ਹੀ ਹੋਏ ਸਨ ਕਿ ਸਤਲੁਜ ਰਾਹੋਂ ਪੁਲ ‘ਤੇ ਭਾਰੀ ਵਾਹਨਾਂ ਨੂੰ ਰੋਕਣ ਲਈ ਪੁਲ ‘ਤੇ ਦਾਖਲ ਹੋਣ ਵਾਲੇ ਦੋਵੇਂ ਪਾਸੇ ਲਗਾਏ ਲੋਹੇ ਦੇ ਭਾਰੀ ਗਾਡਰਾਂ ਤੋਂ ਬਾਦ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਸ਼ਾਇਦ ਹੁਣ ਪੁਲ ਕੁੱਝ ਸਮੇਂ ਲਈ ਬਚ ਜਾਵੇਗਾ। ਪਰ ਬੀਤੀ ਰਾਤ ਕਿਸੇ ਸ਼ਰਾਰਤੀ ਦੀ ਸੋਚ ਨੇ ਮਾਛੀਵਾੜਾ ਸਾਈਡ ‘ਤੇ ਲਗਾਏ ਲੋਹੇ ਦੇ ਗਾਡਰ ਨੂੰ ਪੁੱਟ ਦਿੱਤਾ।

Ad Position 21
No active advertisement
ਸਤਲੁਜ ਰਾਹੋਂ ਪੁਲ ਨੂੰ ਜਾਂਦੇ ਰਸਤੇ ਦਾ ਭਾਰੀ ਗਾਡਰ ਜਿਸ ਨੂੰ ਬੀਤੀ ਰਾਤ ਕਿਸੇ ਸ਼ਰਾਰਤੀਆਂ ਨੇ ਪੁੱਟ ਦਿੱਤਾ। ਤਸਵੀਰ : ਮਨੋਜ ਕੁਮਾਰ 18-08-2026
ਮਾਛੀਵਾੜਾ ਸਾਹਿਬ, 17 ਅਗਸਤ (ਮਨੋਜ , ਅਲਬੇਲਾ)-ਅਜੇ ਮਹਿਜ਼ ਕੁੱਝ ਦਿਨ ਹੀ ਹੋਏ ਸਨ ਕਿ ਸਤਲੁਜ ਰਾਹੋਂ ਪੁਲ ‘ਤੇ ਭਾਰੀ ਵਾਹਨਾਂ ਨੂੰ ਰੋਕਣ ਲਈ ਪੁਲ ‘ਤੇ ਦਾਖਲ ਹੋਣ ਵਾਲੇ ਦੋਵੇਂ ਪਾਸੇ ਲਗਾਏ ਲੋਹੇ ਦੇ ਭਾਰੀ ਗਾਡਰਾਂ ਤੋਂ ਬਾਦ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਸ਼ਾਇਦ ਹੁਣ ਪੁਲ ਕੁੱਝ ਸਮੇਂ ਲਈ ਬਚ ਜਾਵੇਗਾ। ਪਰ ਬੀਤੀ ਰਾਤ ਕਿਸੇ ਸ਼ਰਾਰਤੀ ਦੀ ਸੋਚ ਨੇ ਮਾਛੀਵਾੜਾ ਸਾਈਡ ‘ਤੇ ਲਗਾਏ ਲੋਹੇ ਦੇ ਗਾਡਰ ਨੂੰ ਪੁੱਟ ਦਿੱਤਾ। ਇਸ ਗੱਲ ਦਾ ਅੰਦੇਸ਼ਾ ਹੈ ਕਿ ਹਾਲਾਂਕਿ ਇਸ ਕੰਮ ਵਿਚ ਹੋਰ ਵੀ ਕਈ ਸ਼ਾਮਿਲ ਹੋ ਸਕਦੇ ਹਨ। ਪਰ ਇਸ ਸ਼ਰਾਰਤ ਨੇ ਇਸ ਪੁਲ ਦੇ ਭਵਿੱਖ ‘ਤੇ ਫਿਰ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਇਸ ਪੁਲ ਤੋਂ ਨਾਜਾਇਜ਼ ਮਾਈਨਿੰਗ ਦੀ ਆਵਾਜਾਈ ਟਰਾਲੀਆਂ ਦੇ ਰੂਪ ਵਿਚ ਸ਼ੁਰੂ ਹੋ ਗਈ ਸੀ ਤੇ ਫਿਲਹਾਲ ਟਿੱਪਰਾਂ ‘ਤੇ ਰੋਕ ਸੀ। ਪਰ ਇਹ ਰੇਤੇ ਦੀ ਆਵਾਜਾਈ ਇਸ ਗੱਲ ਵੱਲ ਇਸ਼ਾਰਾ ਹੈ ਕਿ ਇਸ ਦੇ ਆਸ ਪਾਸ ਹੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਗਾਡਰ ਨੂੰ ਤੋੜਨ ਪਿੱਛੇ ਵੀ ਅਜਿਹੇ ਮਾਈਨਿੰਗ ਦੇ ਲੋਕ ਹੋ ਸਕਦੇ ਹਨ। ਹਾਲਾਂਕਿ ਪਿਛਲੇ ਦਿਨਾਂ ਦੌਰਾਨ ਅਕਸਰ ਇਸ ਪੁਲ ਤੋਂ ਸੈਂਕੜੇ ਟਿੱਪਰ ਆਰ ਪਾਰ ਹੁੰਦੇ ਸਨ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਇਸ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰੇ ਤਾਂ ਕਿ ਭਵਿੱਖ ਵਿਚ ਆਮ ਆਵਾਜਾਈ ਵੀ ਪ੍ਰਭਾਵਿਤ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਵਿਵੇਕਾਨੰਦ ਕਾਲਜ ਆਫ਼ ਨਰਸਿੰਗ ਅਤੇ ਹਸਪਤਾਲ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਬਾਜਵਾ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24