ਡਾ. ਰਾਵਿੰਦਰਪਾਲ ਸ਼ਰਮਾ ਘੁਡਾਣੀ ਕਲਾਂ ਵੱਲੋਂ ਸਾਥੀਆਂ ਸਮੇਤ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਬੁੱਤ ’ਤੇ ਫੁੱਲ ਮਾਲਾ ਭੇਂਟ
ਰਾੜਾ ਸਾਹਿਬ, 17 ਅਗਸਤ (ਚਣਕੋਈਆਂ)–ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਆਦਮ ਕੱਦ ਬੁੱਤ ’ਤੇ ਆਜਾਦੀ ਦੇ 80ਵੇਂ ਵਰ੍ਹੇ ਤੇ ਪਿੰਡ ਈਸੜੂ ਵਿਖੇ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਡਾ. ਰਾਵਿੰਦਰਪਾਲ ਸ਼ਰਮਾ ਪਿੰਡ ਘੁਡਾਣੀ ਕਲਾਂ ਵੱਲੋਂ ਫੁੱਲ ਮਾਲਾ ਭੇਂਟ ਕਰਕੇ ਸਰਧਾਂਜਲੀ ਦਿੱਤੀ ਗਈ।
ਰਾੜਾ ਸਾਹਿਬ, 17 ਅਗਸਤ (ਚਣਕੋਈਆਂ)–ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਆਦਮ ਕੱਦ ਬੁੱਤ ’ਤੇ ਆਜਾਦੀ ਦੇ 80ਵੇਂ ਵਰ੍ਹੇ ਤੇ ਪਿੰਡ ਈਸੜੂ ਵਿਖੇ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਡਾ. ਰਾਵਿੰਦਰਪਾਲ ਸ਼ਰਮਾ ਪਿੰਡ ਘੁਡਾਣੀ ਕਲਾਂ ਵੱਲੋਂ ਫੁੱਲ ਮਾਲਾ ਭੇਂਟ ਕਰਕੇ ਸਰਧਾਂਜਲੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਅਤੇ ਮਹਾਨ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੇ ਕੌਮ ਲਈ ਆਪਣੀ ਸ਼ਹੀਦੀ ਦਿੱੱਤੀ ਹੈ ਜਿਸਨੂੰ ਇਤਹਾਸ ਵਿੱਚ ਕਦੇ ਵੀ ਭੁਲਾਇਆ ਨਹੀ ਜਾ ਸਕਦਾ । ਉਨ੍ਹਾਂ ਈਸੜੂ ਵਿਖੇ ਸ਼ਹੀਦੀ ਦਿਹਾੜੇ ਤੇ ਪੁਲਸ ਜਿਲਾ ਖੰਨਾ ਦੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆਂ ਅਤੇ ਡੀ. ਐਸ. ਪੀ ਪਾਇਲ ਹਰਮਨਦੀਪ ਸਿੰਘ ਚੀਮਾ ਸਮੇਤ ਸਮੂਹ ਉੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਲਈ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ । ਡਾ. ਸਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਇਲਾਕੇ ਅੰਦਰ ਮਨੁੱਖ ਅਧਿਕਾਰਾ ਦੀ ਉਲੰਘਣਾ ਹੋ ਰਹੀ ਹੈ, ਭ੍ਰਿਸ਼ਟਾਚਾਰ ਜੋਰਾਂ ’ਤੇ ਚੱਲ ਰਿਹਾ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇਸਨੂੰ ਤੁਰੰਤ ਨੱਥ ਪਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਦੀਦਾਰ ਸਿੰਘ ਚਾਪੜਾ ਪ੍ਰਧਾਨ ਖੰਨਾ, ਕਿਰਪਾਲ ਸਿੰਘ ਧਮੋਟ, ਸਿਮਰਨਜੀਤ ਕੌਰ ਚਾਪੜਾ ਚੇਅਰਮੈਂਨ ਹਲਕਾ ਪਾਇਲ ਆਦਿ ਸਨ।