19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

‘ਆਪ’ ਦੇ ਸਰਪੰਚ ਦੀ ਹਾਦਸੇ ਵਿਚ ਮੌਤ ਤੋਂ ਬਾਅਦ ਵੀ ਨੈਸ਼ਨਲ ਹਾਈਵੇ ਤੇ ਟੋਏ ਭਰਨ ਦਾ ਕੰਮ ਆਰਜ਼ੀ ਐਸ. ਡੀ. ਐਮ. ਖੰਨਾ ਵਲੋਂ ਜਾਰੀ ਚੇਤਾਵਨੀ ਪੱਤਰ ਦੇ ਬਾਵਜੂਦ ਹਾਈਵੇ ਦੀ ਕਾਰਗੁਜ਼ਰੀ ਤੋਂ ਲੋਕ ਨਿਰਾਸ਼

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਵਿਚ ਲੰਘ ਰਹੇ ਨੈਸ਼ਨਲ ਹਾਈਵੇ ਅਤੇ ਸਰਵਿਸ ਲੇਨਾਂ ਉਪਰ ਪਏ ਵੱਡੇ ਵੱਡੇ ਟੋਇਆਂ ਕਾਰਨ ਹੋਏ ਸੜਕ ਹਾਦਸੇ ਵਿਚ ਆਮ ਆਦਮੀ ਪਾਰਟੀ ਦੇ ਖੰਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਦੇ ਸਕੇ ਭਰਾ ਸਰਪੰਚ ਅਮਰਜੀਤ ਸਿੰਘ ਗਿੱਲ ਦੀ ਦਰਦਨਾਕ ਮੌਤ ਤੋਂ ਬਾਅਦ ਐਸ. ਡੀ.

Ad Position 21
No active advertisement
ਅਜੀਤ ਡੈਸਕ 19-08-2026
ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਵਿਚ ਲੰਘ ਰਹੇ ਨੈਸ਼ਨਲ ਹਾਈਵੇ ਅਤੇ ਸਰਵਿਸ ਲੇਨਾਂ ਉਪਰ ਪਏ ਵੱਡੇ ਵੱਡੇ ਟੋਇਆਂ ਕਾਰਨ ਹੋਏ ਸੜਕ ਹਾਦਸੇ ਵਿਚ ਆਮ ਆਦਮੀ ਪਾਰਟੀ ਦੇ ਖੰਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਦੇ ਸਕੇ ਭਰਾ ਸਰਪੰਚ ਅਮਰਜੀਤ ਸਿੰਘ ਗਿੱਲ ਦੀ ਦਰਦਨਾਕ ਮੌਤ ਤੋਂ ਬਾਅਦ ਐਸ. ਡੀ. ਐਮ. ਵਲੋਂ ਨੈਸ਼ਨਲ ਹਾਈਵੇ ਨੂੰ ਇਕ ਨੋਟਿਸ ਕੱਢਿਆ ਗਿਆ ਸੀ ਕਿ ਜੇਕਰ ਜਲਦੀ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ। : ਇਹ ਆਦੇਸ਼ ਦੇਰ ਨਾਲ ਹੀ ਸਹੀ ਪਰ ਸਹੀ ਹੈ ਕਿਹਾ ਮ੍ਰਿਤਕ ਦੇ ਭਰਾ ਨੇ: ਨੈਸ਼ਨਲ ਹਾਈਵੇ ਵਲੋਂ ਭਾਵੇਂ ਸ਼ਹਿਰ ਵਿਚ ਟੋਏ ਭਰਨ ਦੀ ਪ੍ਰਕਿਰਿਆ ਸ਼ੁਰੂ ਤਾਂ ਕਰ ਦਿੱਤੀ ਗਈ ਹੈ। ਪਰ ਉਨ੍ਹਾਂ ਨੂੰ ਜਿਸ ਤਰ੍ਹਾਂ ਆਰਜੀ ਤੌਰ ਤੇ ਹੀ ਭਰਿਆ ਜਾ ਰਿਹਾ ਹੈ। ਉਸ ਤੋਂ ਜਾਪਦਾ ਹੈ ਕਿ ਗੋਂਗਲੂਆਂ ਤੋਂ ਮਿੱਟੀ ਹੀ ਲਾਹੀ ਜਾ ਰਹੀ ਹੈ। ਕਿਉਂ ਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਅੱਜ ਸਾਹਮਣੇ ਆਈਆਂ ਹਨ ਉਨ੍ਹਾਂ ਅਨੁਸਾਰ ਸਮਾਧੀ ਚੌਂਕ ਵਿਚ ਪਏ ਵੱਡੇ ਟੋਇਆਂ ਵਿਚ ਸੁੱਕਾ ਮੈਟੀਰੀਅਲ ਰੇਤਾਂ, ਬਜਰੀ ਸੀਮੇਂਟ ਨੂੰ ਬਿਨਾਂ ਪਾਣੀ ਪਾ ਕੇ ਮਿਸਕ ਕੀਤੇ ਬਿਨਾਂ ਹੀ ਟੋਇਆ ਵਿਚ ਸੁੱਟਿਆ ਜਾ ਰਿਹਾ ਹੈ। ਜੇਕਰ ਦੋਬਾਰਾ ਮੀਂਹ ਆ ਗਿਆ ਤਾਂ ਇਹ ਮਿੰਟਾਂ ਵਿਚ ਹੀ ਮੀਂਹ ਨਾਲ ਫਿਰ ਤੋਂ ਟੋਏ ਬਣ ਜਾਣਗੇ। ਗੌਰਤਲਬ ਹੈ ਕਿ ਇੰਨਾਂ ਟੋਇਆਂ ਕਾਰਨ ਰੋਜ ਹੀ ਦਰਜਨਾਂ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਕਈ ਲੋਕ ਤਾਂ ਡਿਗ ਕੇ ਸੱਟਾਂ ਵੀ ਖਾ ਬੈਠਦੇ ਹਨ। ਇਸ ਸਬੰਧ ਵਿਚ ਜਦੋਂ ਨੈਸ਼ਨਲ ਹਾਈਵੇ ਦੇ ਏਰੀਆ ਇੰਚਾਰਜ ਇੰਜੀਨੀਅਰ ਲਲਿਤ ਕੁਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਇਹ ਟੋਏ ਆਰਜੀ ਤੌਰ ਤੇ ਹੀ ਭਰ ਰਹੇ ਹਾਂ ਜਦੋਂ ਤੱਕ ਸੜਕ ਪੂਰੀ ਤਰ੍ਹਾਂ ਸੁੱਕ ਨਹੀਂ ਜਾਂਦੀ ਉਦੋਂ ਤੱਕ ਇਸ ਦਾ ਕੋਈ ਹੱਲ ਨਹੀਂ ਹੈ। ਪਰ ਜਿਕਰਯੋਗ ਹੈ ਕਿ ਇਹ ਟੋਏ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਵੱਧਦੇ ਜਾ ਰਹੇ ਹਨ ਹਾਦਸਿਆਂ ਅਤੇ ਅਤੇ ਮੌਤ ਦਾ ਕਾਰਨ ਬਣ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਨਵੈਂਟ ਸਕੂਲ ਸਮਰਾਲਾ ’ਚ ਨਸ਼ਿਆਂ ਪ੍ਰਤੀ ਜਾਗਰਤੀ ਲਿਆਉਣ ਲਈ ਪ੍ਰਣ ਲਿਆ ਅਗਲੀ ਖ਼ਬਰ ਸਮੂਹ ਪੰਜਾਬੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੂਬੇ ਦੇ ਸੁਨਹਿਰੀ ਭਵਿੱਖ ਨਾਲ ਜੋੜਨ ਲੱਗੇ- ਇਆਲੀ, ਸ਼ਿਵਾਲਿਕ ਕਾਲਜ ਦੇ ਨਵੇਂ...
Ad Position 24