ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ, ਖੰਨਾ ਬੱਚਿਆਂ ਦੇ ਮਾਪਿਆਂ ਦੀ ਬਣ ਰਿਹਾ ਹੈ ਪਹਿਲੀ ਪਸੰਦ
ਵਿਦੇਸ਼ੀ ਤਕਨੀਕ ਨਾਲ ਲੈਸ ਸਕੂਲ ਵਿੱਚ ਦਾਖਲੇ ਜਾਰੀ
ਬੀਜਾ, 18 ਅਗਸਤ (ਕਸ਼ਮੀਰਾ ਸਿੰਘ ਬਗਲੀ)-ਅੰਤਰਰਾਸ਼ਟਰੀ ਪੱਧਰ ’ਤੇ ਸਿਹਤ ਸਹੂਲਤਾਂ ਮੁਹਈਆ ਕਰਨ ਵਾਲਾ ਕੁਲਾਰ ਹਸਪਤਾਲ ਬੀਜਾ ਦੀ ਅਗਵਾਈ ਵਾਲੀ ਕੁਲਾਰ ਵਿੱਦਿਅਕ ਸੰਸਥਾਵਾਂ ਦਾ ਜਿੱਥੇ ਅੱਜ ਮੈਡੀਕਲ ਸਿੱਖਿਆ ਖੇਤਰ ਵਿਚ ਸੂਬੇ ਭਰ ਵਿਚ ਹੀ ਨਹੀਂ, ਸਗੋਂ ਦੁਨੀਆਂ ਭਰ ਚੰਗਾ ਨਾਮ ਚੱਲ ਰਿਹਾ ਹੈ, ਉੱਥੇ ਇਸ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਿੱਖਿਆ ਖੇਤਰ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ ਆਈ. ਸੀ.
ਬੀਜਾ, 18 ਅਗਸਤ (ਕਸ਼ਮੀਰਾ ਸਿੰਘ ਬਗਲੀ)-ਅੰਤਰਰਾਸ਼ਟਰੀ ਪੱਧਰ ’ਤੇ ਸਿਹਤ ਸਹੂਲਤਾਂ ਮੁਹਈਆ ਕਰਨ ਵਾਲਾ ਕੁਲਾਰ ਹਸਪਤਾਲ ਬੀਜਾ ਦੀ ਅਗਵਾਈ ਵਾਲੀ ਕੁਲਾਰ ਵਿੱਦਿਅਕ ਸੰਸਥਾਵਾਂ ਦਾ ਜਿੱਥੇ ਅੱਜ ਮੈਡੀਕਲ ਸਿੱਖਿਆ ਖੇਤਰ ਵਿਚ ਸੂਬੇ ਭਰ ਵਿਚ ਹੀ ਨਹੀਂ, ਸਗੋਂ ਦੁਨੀਆਂ ਭਰ ਚੰਗਾ ਨਾਮ ਚੱਲ ਰਿਹਾ ਹੈ, ਉੱਥੇ ਇਸ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਿੱਖਿਆ ਖੇਤਰ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ ਆਈ. ਸੀ. ਐਸ. ਈ. ਤੋਂ ਮਾਨਤਾ ਪ੍ਰਾਪਤ ਇਲਾਕੇ ਦਾ ਪਹਿਲਾ ਕੁਲਾਰ ਪਬਲਿਕ ਸਕੂਲ ਹੈ ਜਿਸ ਕਰਕੇ ਇਲਾਕੇ ਦੇ ਬੱਚਿਆਂ ਦੇ ਮਾਪਿਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਪਿਛਲੇ ਚਾਰ ਵਰ੍ਹੇ ਪਹਿਲਾਂ ਖੋਲ੍ਹੇ ਗਏ ਸਕੂਲ ਵਿਚ ਇਲਾਕੇ ਦੇ ਬੱਚਿਆਂ ਨੂੰ ਇੱਕ ਬਹੁਤ ਵੱਡਾ ਪਲੇਟ ਫਾਰਮ ਮਿਲਿਆ ਹੋਇਆ ਹੈ। ਜਿੱਥੇ ਬੱਚਿਆਂ ਨੂੰ ਮਾਤ ਭਾਸ਼ਾ ਦੇ ਨਾਲ ਨਾਲ ਹਾਈ ਪੱਧਰ ਦੀ ਅੰਗਰਜੀ ਵਿਚ ਨਿਪੁੰਨ ਬਣਾਉਣ ਲਈ ਉੱਚ ਦਰਜੇ ਦਾ ਸਟਾਫ਼ ਨਿਯੁਕਤ ਕੀਤੇ ਹੋਏ ਹਨ। ਡਾਕਟਰ ਕੁਲਦੀਪਕ ਸਿੰਘ ਕੁਲਾਰ ਤੇ ਪ੍ਰੋ. ਗੁਰਬਖਸ਼ ਸਿੰਘ ਬੀਜਾ ਨੇ ਦਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਵਿਦੇਸ਼ੀ ਤਕਨੀਕ ਦੀ ਪੜ੍ਹਾਈ ਜਰੀਏ ਤਿਆਰ ਕਰਨਾ ਹੀ ਨਹੀਂ ਸਗੋਂ ਵਿਦੇਸ਼ਾਂ ਜਾਂ ਵੱਡੇ ਵੱਡੇ ਕੰਪੀਟੀਸ਼ਨਾਂ ਲੜਨ ਦੇ ਯੋਗ ਬਣਾਇਆ ਜਾਵੇਗਾ ਤਾਂ ਕਿ ਉਹ ਆਪਣੇ ਭਵਿੱਖ ਨੂੰ ਸਥਾਪਿਤ ਕਰਨ ਵਿਚ ਕੋਈ ਮੁਸ਼ਕਲ ਨਾ ਆਵੇ। ਪ੍ਰਿੰਸੀਪਲ ਨੇ ਦਸਿਆ ਕਿ ਦਾਖਲੇ ਸ਼ੁਰੂ ਹੋ ਗਏ ਹਨ। ਇਸ ਸਕੂਲ ਵਿਚ ਬੱਚਿਆਂ ਲਈ ਪ੍ਰਬੰਧਕਾਂ ਨੇ ਹਰ ਸਹੂਲਤ ਦਿੱਤੀ ਹੋਈ ਹੈ। ਵਾਜਬ ਫੀਸਾਂ ਦੇ ਨਾਲ ਉੱਚ ਕੋਟੀ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਸੰਸਥਾ ਅਧੀਨ ਕੁਲਾਰ ਕਾਲਜ ਆਫ਼ ਨਰਸਿੰਗ ਦੇ ਨਤੀਜੇ ਕਿਸੇ ਤੋਂ ਛੁਪੇ ਨਹੀਂ ਜੋ ਸੂਬੇ ਪੱਧਰ ਤੇ ਚਮਕ ਰਹੇ ਹਨ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੁਣਤਮਿਕ ਤੇ ਮਿਆਰੀ ਸਿੱਖਿਆ ਦੇਣ ਲਈ ਪਰਖੀ ਹੋਈ ਤੇ ਅੰਤਰਰਾਸ਼ਟਰੀ ਪੱਧਰ ਤੇ ਸਥਾਪਿਤ ਹੋਈ ਵਿੱਦਿਅਕ ਸੰਸਥਾਵਾਂ ਵਲੋੰ ਖੋਲ੍ਹੇ ਹੋਏ ਨਵੇਂ ਸਕੂਲ ਵਿੱਚ ਦਾਖਲ ਕਰਵਾ ਕੇ ਪਹਿਲ ਕਦਮੀ ਕਰੋ ਤਾਂ ਕਿ ਬੱਚੇ ਆਪਣੀਆਂ ਮੰਜ਼ਿਲਾਂ ਨੂੰ ਸਰ ਕਰ ਸਕਣ।