ਸਮਰਾਲਾ ਹਾਕੀ ਕਲੱਬ ਵਲੋਂ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ ਰਾਸ਼ੀ ਦਿੱਤੀ
ਸਮਰਾਲਾ, 17 ਅਗਸਤ (ਗੋਪਾਲ ਸੋਫਤ)-ਵਾਤਾਵਰਨ ਅਤੇ ਹਾਕੀ ਖੇਡ ਨੂੰ ਸਮਰਪਿਤ ਸੰਸਥਾ ਸਮਰਾਲਾ ਹਾਕੀ ਕਲੱਬ ਵਲੋਂ ਪਿਛਲੇ ਲੰਮੇ ਤੋਂ ਧੀਆਂ, ਰੁੱਖਾਂ ਅਤੇ ਪਾਣੀ ਦੀ ਸੰਭਾਲ ਅਤੇ ਹਾਕੀ ਖੇਡ ਲਈ ਯਤਨ ਜਾਰੀ ਹਨ। ਵਾਤਾਵਰਨ ਦੀ ਰੱਖਿਆ ਲਈ ਉਨ੍ਹਾਂ ਵਲੋਂ ਜਿੱਥੇ ਜਗ੍ਹਾ-ਜਗ੍ਹਾ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਕੀਤਾ ਜਾ ਰਿਹਾ ਹੈ, ਉੱਥੇ ਹੀ ਸੈਮੀਨਾਰ ਲਗਾ ਕੇ ਧੀਆਂ ਨੂੰ ਪੜ੍ਹਾਉਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਸਮਰਾਲਾ, 17 ਅਗਸਤ (ਗੋਪਾਲ ਸੋਫਤ)-ਵਾਤਾਵਰਨ ਅਤੇ ਹਾਕੀ ਖੇਡ ਨੂੰ ਸਮਰਪਿਤ ਸੰਸਥਾ ਸਮਰਾਲਾ ਹਾਕੀ ਕਲੱਬ ਵਲੋਂ ਪਿਛਲੇ ਲੰਮੇ ਤੋਂ ਧੀਆਂ, ਰੁੱਖਾਂ ਅਤੇ ਪਾਣੀ ਦੀ ਸੰਭਾਲ ਅਤੇ ਹਾਕੀ ਖੇਡ ਲਈ ਯਤਨ ਜਾਰੀ ਹਨ। ਵਾਤਾਵਰਨ ਦੀ ਰੱਖਿਆ ਲਈ ਉਨ੍ਹਾਂ ਵਲੋਂ ਜਿੱਥੇ ਜਗ੍ਹਾ-ਜਗ੍ਹਾ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਕੀਤਾ ਜਾ ਰਿਹਾ ਹੈ, ਉੱਥੇ ਹੀ ਸੈਮੀਨਾਰ ਲਗਾ ਕੇ ਧੀਆਂ ਨੂੰ ਪੜ੍ਹਾਉਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਨਾਲ ਦੀ ਨਾਲ ਹਾਕੀ ਖੇਡ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਰਹੀ ਹੈ। ਅੱਜ ਇਸ ਸੰਸਥਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੋਸਲਾਂ ਦੀਆਂ ਲੋੜਵੰਦ ਵਿਦਿਆਰਥਣਾਂ ਦੀਆਂ ਫ਼ੀਸਾਂ ਲਈ 15 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਾ ਚੈੱਕ ਸਕੂਲ ਦੇ ਸਮੂਹ ਸਟਾਫ਼ ਨੂੰ ਦਿੱਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਅਤੇ ਪਰਮਿੰਦਰ ਕੌਰ ਗੋਸਲ ਨੇ ਕਿਹਾ ਇਲਾਕੇ ਵਿਚ ਲੋੜਵੰਦ ਵਿਦਿਆਰਥਣਾਂ ਜੋ ਉੱਚ ਸਿੱਖਿਆ ਹਾਸਲ ਕਰਨ ਦੀਆਂ ਚਾਹਵਾਨ ਹਨ। ਪ੍ਰੰਤੂ ਫ਼ੀਸ ਪੱਖੋਂ ਪੜ੍ਹਾਈ ਜਾਰੀ ਰੱਖਣ ਵਿਚ ਦਿੱਕਤ ਆ ਰਹੀ ਹੈ, ਇਸੇ ਸੰਦਰਭ ਵਿਚ ਸਮਰਾਲਾ ਹਾਕੀ ਕਲੱਬ ਵਲੋਂ ਪੜ੍ਹਾਈ ਵਿਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਜਾਰੀ ਰੱਖਣ ਹਿਤ ਫ਼ੀਸ ਦੇਣ ਦਾ ਨਿਰਣਾ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਇਸ ਸਹਾਇਤਾ ਲਈ ਹਾਕੀ ਕਲੱਬ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀ ਸਮਾਜ ਸੇਵਾ ਨਾਲ ਭਵਿੱਖ ਵਿਚ ਸਾਨੂੰ ਪੜਿਆ ਲਿਖਿਆ ਵਰਗ ਮਿਲੇਗਾ ਜੋ ਵਿੱਤੀ ਸਾਧਨਾਂ ਤੋਂ ਬੇਸ਼ੱਕ ਕਮਜ਼ੋਰ ਹੈ, ਪ੍ਰੰਤੂ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹਨ। ਅਜਿਹੀਆਂ ਸੰਸਥਾਵਾਂ ਸਮਾਜ ਵਿਚ ਅਜਿਹੇ ਕਾਰਜ ਕਰ ਕੇ ਪੁੰਨ ਦਾ ਕੰਮ ਕਰ ਰਹੀਆਂ ਹਨ। ਇਸ ਮੌਕੇ ਕਮਲਜੀਤ ਸਿੰਘ, ਹਰਪਿੰਦਰ ਸਿੰਘ ਸ਼ਾਹੀ, ਇਕਬਾਲ ਕੌਰ , ਪੂਜਾ ਰਾਣੀ, ਕਮਲਜੀਤ ਕੌਰ ਮਲਕੀਤ ਸਿੰਘ ਆਦਿ ਹਾਜਰ ਸਨ।