ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ’ਚ 66 ਕੇ.ਵੀ. ਗਰਿੱਡ ਦੇ ਆਧੁਨਿਕੀਕਰਨ ਕਾਰਜਾਂ ਦਾ ਕੀਤਾ ਉਦਘਾਟਨ
ਖੰਨਾ, 19 ਅਗਸਤ(ਲਾਲ)-ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਖੰਨਾ ਵਿਖੇ 66 ਕੇ. ਵੀ.
ਖ
ਖੰਨਾ ਵਿੱਚ ਬਿਜਲੀ ਢਾਂਚੇ ਨੂੰ ਮਿਲਿਆ ਹੋਰ ਵੱਡਾ ਹੁਲਾਰਾ ਦੇਣ ਲਈ ਨਵੇਂ ਟਰਾਂਸਫਾਰਮਰ ਵੀ ਲਗਾਏ ਗਏ: ਬਿਜਲੀ ਮੰਤਰੀ ਸੌਂਦ
20-08-2026
ਖੰਨਾ, 19 ਅਗਸਤ(ਲਾਲ)-ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਖੰਨਾ ਵਿਖੇ 66 ਕੇ. ਵੀ. ਗਰਿੱਡ ’ਤੇ ਕਰੀਬ 55 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਆਧੁਨਿਕੀਕਰਨ ਦੇ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਖੰਨਾ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਦੀ ਗੁਣਵੱਤਾ, ਭਰੋਸੇਯੋਗਤਾ ਅਤੇ ਵੋਲਟੇਜ ਵਿੱਚ ਹੋਰ ਸੁਧਾਰ ਆਵੇਗਾ। ਸ. ਸੌਂਦ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਪੁਰਾਣੇ 11 ਕੇ.ਵੀ. ਬ੍ਰੇਕਰਾਂ ਨੂੰ ਬਦਲ ਕੇ 7 ਨਵੇਂ ਬ੍ਰੇਕਰ ਸਥਾਪਿਤ ਕੀਤੇ ਗਏ ਹਨ। ਬਿਹਤਰ ਵੋਲਟੇਜ ਸਪਲਾਈ ਲਈ ਇੱਕ ਨਵਾਂ ਕਪੈਸਟਰ ਬੈਂਕ ਅਤੇ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵਾਂ ਬੱਸ ਕਪਲਰ ਵੀ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਇਨ੍ਹਾਂ ਕਾਰਜਾਂ ਦਾ ਲਾਭ 11 ਕੇ. ਵੀ. ਸਿਟੀ-2 ਫੀਡਰ ਅਧੀਨ ਕਰਨੈਲ ਸਿੰਘ ਰੋਡ, ਜੀ. ਟੀ. ਬੀ. ਮਾਰਕਿਟ, ਸੁਭਾਸ਼ ਬਾਜ਼ਾਰ, ਪੁਰਾਣੀ ਸਰਾਂ, ਸ਼ਿਵਾਲਾ ਮੰਦਿਰ, ਗੋਲੂ ਮਾਰਕਿਟ ਅਤੇ ਚਾਂਦਲਾ ਮਾਰਕਿਟ ਨੂੰ ਮਿਲੇਗਾ। ਇਸੇ ਤਰ੍ਹਾਂ ਫਰੈਂਡਜ਼ ਕਲੋਨੀ ਫੀਡਰ ਅਧੀਨ ਫਰੈਂਡਜ਼ ਕਲੋਨੀ, ਗ੍ਰੀਨ ਇਨਕਲੇਵ, ਨਿਊ ਖੰਨਾ ਸਿਟੀ, ਬੁੱਲੇਪੁਰ, ਪ੍ਰੀਸਟਾਈਨ ਮਾਲ ਰੋਡ ਅਤੇ ਬੁੱਲੇਪੁਰ ਰੋਡ, ਅਮਲੋਹ ਰੋਡ ਫੀਡਰ ਅਧੀਨ ਕ੍ਰਿਸ਼ਨਾ ਨਗਰ, ਗੁਲਮੋਹਰ ਨਗਰ, ਅਮਲੋਹ ਰੋਡ, ਸਬਜ਼ੀ ਮੰਡੀ, ਸੰਨੀ ਇਨਕਲੇਵ, ਸੂਰਯਾ ਇਨਕਲੇਵ, ਭਗਤ ਸਿੰਘ ਕਲੋਨੀ ਅਤੇ ਰਾਧਾ ਇਨਕਲੇਵ ਨੂੰ ਵੀ ਲਾਭ ਹੋਵੇਗਾ। ਉਹਨਾਂ ਦੱਸਿਆ ਕਿ 11 ਕੇ.ਵੀ. ਹਸਪਤਾਲ ਫੀਡਰ ਰਾਹੀਂ ਕੋਰਟ ਕੰਪਲੈਕਸ ਖੰਨਾ, ਐੱਸ. ਐੱਸ. ਪੀ. ਦਫ਼ਤਰ, ਸਿਵਲ ਹਸਪਤਾਲ ਅਤੇ ਐੱਸ. ਡੀ. ਐੱਮ. ਦਫ਼ਤਰ ਨੂੰ ਵੀ ਹੋਰ ਭਰੋਸੇਯੋਗ ਬਿਜਲੀ ਸਪਲਾਈ ਮਿਲੇਗੀ। ਸਲਾਣਾ ਏ. ਪੀ. ਫੀਡਰ ਅਧੀਨ ਸਲਾਣਾ ਦੁੱਲਾ ਸਿੰਘ, ਸਲਾਣਾ ਦਾਰਾ ਸਿੰਘ ਅਤੇ ਸਲਾਣਾ ਜੀਵਨ ਸਿੰਘ ਇਲਾਕਿਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ।ਬਿਜਲੀ ਮੰਤਰੀ ਨੇ ਕਿਹਾ ਕਿ ਖੰਨਾ ਸ਼ਹਿਰ ਵਿੱਚ ਬਿਜਲੀ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ 200 ਕੇ.ਵੀ.ਏ. ਟਰਾਂਸਫਾਰਮਰ ਲਗਾਏ ਗਏ ਹਨ ਅਤੇ ਕਈ ਥਾਵਾਂ ’ਤੇ 100 ਕੇ.ਵੀ.ਏ. ਦੇ ਪੁਰਾਣੇ ਟਰਾਂਸਫਾਰਮਰਾਂ ਦੀ ਸਮਰੱਥਾ ਵਧਾ ਕੇ 200 ਕੇ.ਵੀ.ਏ. ਕੀਤੀ ਗਈ ਹੈ। ਭਗਤ ਸਿੰਘ ਕਲੋਨੀ, ਟਾਵਰ ਵਾਲੀ ਭਗਤ ਸਿੰਘ ਕਲੋਨੀ, ਮਾਡਲ ਟਾਊਨ ਰੋਡ ਨੇੜੇ ਸਰਕਾਰੀ ਸਕੂਲ, ਮਾਰਕਿਟ ਕਮੇਟੀ ਦਫ਼ਤਰ ਨੇੜੇ ਪਾਣੀ ਵਾਲੀ ਟੈਂਕੀ, ਪਾਲ ਸਿੰਘ ਮੁੰਡੀ ਵਾਲਾ ਅਨੰਦ ਨਗਰ ਅਤੇ ਏ. ਐੱਸ. ਕਾਲਜ ਦੇ ਸਾਹਮਣੇ ਵਾਲੀ ਕਲੋਨੀ ਵਿੱਚ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਗਈ ਹੈ।ਇਸ ਤੋਂ ਇਲਾਵਾ ਜੀ. ਟੀ. ਬੀ. ਨਗਰ, ਗੁਰੂ ਨਾਨਕ ਨਗਰ ਅਤੇ ਦੇਵੀ ਦਿਵਾਲਾ ਮੰਦਿਰ, ਨੇੜੇ ਉੱਚਾ ਵਿਹੜਾ, ਖੰਨਾ ਵਿਖੇ ਨਵੇਂ 200 ਕੇ. ਵੀ. ਏ. ਟਰਾਂਸਫਾਰਮਰ ਸਥਾਪਿਤ ਕੀਤੇ ਗਏ ਹਨ। ਖੰਨਾ ਸ਼ਹਿਰ ਨਾਲ ਲੱਗਦੇ ਪਿੰਡਾਂ ਵਿੱਚ ਵੀ 12 ਨਵੇਂ 100 ਕੇ. ਵੀ. ਏ. ਟਰਾਂਸਫਾਰਮਰ ਲਗਾਏ ਗਏ ਹਨ। ਇਨ੍ਹਾਂ ਵਿੱਚ ਇਕੋਲਾਹਾ ਵਿੱਚ 2, ਇਕੋਲਾਹੀ ਵਿੱਚ 2, ਰਸੂਲੜਾ ਵਿੱਚ 1, ਰਤਨਹੇੜੀ ਵਿੱਚ 2, ਮਾਜਰਾ ਵਿੱਚ 1, ਭੁਮੱਦੀ ਵਿੱਚ 1 ਅਤੇ ਨਰਾਇਣਗੜ੍ਹ ਵਿੱਚ 1, ਨਸਰਾਲੀ ਵਿੱਚ 1, ਟਰਾਂਸਫਾਰਮਰ ਸ਼ਾਮਲ ਹੈ। ਇਨ੍ਹਾਂ ਟਰਾਂਸਫਾਰਮਰਾਂ ਦੀ ਕੁੱਲ ਲਾਗਤ ਤਕਰੀਬਨ 87.08 ਲੱਖ ਰੁਪਏ ਹੈ। ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲਗਾਤਾਰ ਬਿਜਲੀ ਢਾਂਚੇ ਨੂੰ ਅਪਗ੍ਰੇਡ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਖੰਨਾ ਸ਼ਹਿਰ ਵਿੱਚ 30 ਤੋਂ 35 ਨਵੇਂ 200 ਕੇ. ਵੀ. ਏ. ਟਰਾਂਸਫਾਰਮਰ ਸਥਾਪਿਤ ਕੀਤੇ ਜਾਣਗੇ। ਇਸੇ ਤਰ੍ਹਾਂ ਖੰਨਾ ਮੰਡਲ ਅਧੀਨ ਆਉਂਦੇ ਪਿੰਡਾਂ ਵਿੱਚ ਕੁੱਲ 125 ਨਵੇਂ ਟਰਾਂਸਫਾਰਮਰ ਲਗਾਉਣ ਦੀ ਯੋਜਨਾ ਹੈ, ਜਿਸ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।