24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਆਪ ਸਰਕਾਰ ਨੇ ਸਿਰਫ਼ ਵੋਟਾਂ ਦੇ ਮੱਦੇਨਜ਼ਰ ਬੀਬੀਆਂ ਦੇ ਖਾਤਿਆਂ ਵਿਚ ਨਿਗੂਣੀ ਰਾਸ਼ੀ ਪਾਈ-ਰਾਜਾ ਵੜਿੰਗ

ਡੇਹਲੋਂ, 24 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕਾ ਗਿੱਲ ਅੰਦਰ ਐੱਮ. ਪੀ.

Ad Position 21
No active advertisement
ਅਜੀਤ ਡੈਸਕ 25-08-2026
ਡੇਹਲੋਂ, 24 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਹਲਕਾ ਗਿੱਲ ਅੰਦਰ ਐੱਮ. ਪੀ. ਫ਼ੰਡ ਵਿਚੋਂ ਹੋਏ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਸਮੇਂ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਬਿਜਲੀ, ਪਾਣੀ ਅਤੇ ਪੈਨਸ਼ਨ ਵਰਗੀਆਂ ਸਹੂਲਤਾਂ ਕਿਸੇ ਆਗੂ ਦੀ ਨਿੱਜੀ ਜੇਬ ਵਿਚੋਂ ਨਹੀਂ ਦਿੱਤੀਆਂ ਜਾਂਦੀਆਂ, ਸਗੋਂ ਇਹ ਲੋਕਾਂ ਦੇ ਆਪਣੇ ਪੈਸੇ ਹਨ। ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਪਿੰਡ ਗੁਰਮ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੀ ਮਾਤਾ ਜਿਊਣ ਕੌਰ ਦੇ ਨਾਮ ‘ਤੇ ਬਣੇ ਪਾਰਕ ਦਾ ਉਦਘਾਟਨ ਅਤੇ ਅਬੋਹਰ ਬਰਾਂਚ ਨਹਿਰ ਤੇ ਪਿੰਡ ਘਵੱਦੀ ਵਿਖੇ ਨਵੇਂ ਬਣੇ ਪੁਲ ਦੇ ਉਦਘਾਟਨੀ ਸਮਾਗਮਾਂ ਦੌਰਾਨ ਸ਼ਿਰਕਤ ਕਰਨ ਆਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਪੰਜ ਸਾਲਾਂ ਵਿਚ ਪੈਨਸ਼ਨ ਵਿਚ ਉਮੀਦ ਮੁਤਾਬਿਕ ਵਾਧਾ ਨਹੀਂ ਕੀਤਾ। ਉਨ੍ਹਾਂ ਮਨਰੇਗਾ ਦੇ ਕੰਮ ਨੂੰ ਲੈ ਕੇ ਵੀ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਦੇ ਸਮੇਂ ਜਿੱਥੇ ਲੋਕਾਂ ਨੂੰ ਵੱਧ ਦਿਨਾਂ ਦਾ ਕੰਮ ਮਿਲਦਾ ਸੀ, ਉੱਥੇ ਹੁਣ ਕਈ ਥਾਵਾਂ ‘ਤੇ ਮਨਰੇਗਾ ਦਾ ਕੰਮ ਘੱਟ ਸਮੇਂ ਲਈ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਬੀਬੀਆਂ ਨੂੰ 60 ਹਜ਼ਾਰ ਦੇਣਾ ਸੀ, ਪਰ ਵੋਟਾਂ ਲੈਣ ਦੇ ਮਕਸਦ ਨਾਲ ਨਿਗੂਣੀ ਰਾਸ਼ੀ ਖਾਤਿਆਂ ਵਿਚ ਪਾ ਕੇ ਬੀਬੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ। ਪਰ ਪੰਜਾਬ ਦੀਆਂ ਔਰਤਾਂ ਬਹੁਤ ਸਿਆਣੀਆਂ ਹਨ ਜੋ ਹੁਣ ਆਮ ਆਦਮੀ ਪਾਰਟੀ ਵਲੋਂ ਕੀਤੇ ਧੋਖੇ ਦਾ ਜਵਾਬ ਵੋਟਾਂ ਵਿੱਚ ਦੇਣਗੀਆਂ। ਉਨ੍ਹਾਂ ਪਿੰਡ ਗੁਰਮ ਵਿਖੇ ਨਵੇਂ ਬਣੇ ਪਾਰਕ ਲਈ 5 ਲੱਖ ਦੀ ਹੋਰ ਗਰਾਂਟ ਅਤੇ ਐੱਸ. ਸੀ. ਭਾਈਚਾਰੇ ਦੀ ਮੰਗ ‘ਤੇ ਨਵੇਂ ਕਮਿਊਨਿਟੀ ਹਾਲ ਲਈ 5 ਲੱਖ ਦੀ ਗਰਾਂਟ ਦਾ ਐਲਾਨ ਕੀਤਾ। ਇਸ ਸਮੇਂ ਮੰਡੀ ਬੋਰਡ ਵਿਭਾਗ ਵਲੋਂ ਐਕਸੀਅਨ ਜਤਿਨ ਸਿੰਗਲਾ, ਐੱਸ. ਡੀ. ਓ. ਗੁਰਜੀਤ ਸਿੰਘ, ਜੇ. ਈ. ਗਰਨੂਰ ਸਿੰਘ, ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਘਵੱਦੀ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਕਿਰਨਦੀਪ ਕੌਰ ਗਰੇਵਾਲ, ਵਾਈਸ ਪ੍ਰਧਾਨ ਹਰਜੀਤ ਕੌਰ ਗਰਚਾ, ਸੰਮਤੀ ਮੈਂਬਰ ਸੁਖਦੀਪ ਕੌਰ ਪੱਦੀ, ਸਰਪੰਚ ਜੰਗਬਹਾਦਰ ਸਿੰਘ ਮੁਕੰਦਪੁਰ, ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ, ਇੰਦਰਜੀਤ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਹੰਬੜਾਂ, ਪ੍ਰਮਿੰਦਰ ਸਿੰਘ ਗਾਬੀ ਪੋਹੀੜ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀ, ਸਾਬਕਾ ਸਰਪੰਚ ਅਮਨਦੀਪ ਸਿੰਘ ਬੂਲ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਤਜਿੰਦਰ ਸਿੰਘ ਝੱਜ, ਗੁਰਮੀਤ ਸਿੰਘ ਮਿੰਟੂ, ਡਾ. ਮਨਪ੍ਰੀਤ ਸਿੰਘ ਵਿੱਕੀ ਘਵੱਦੀ, ਸਰਪੰਚ ਬਲਵਿੰਦਰ ਕੌਰ ਘਵੱਦੀ, ਅਮਰੀਕ ਸਿੰਘ, ਜਸਬੀਰ ਸਿੰਘ ਜੱਸੀ, ਕਰਮਜੀਤ ਸਿੰਘ ਮਿੱਠਾ, ਰਣਜੋਧ ਸਿੰਘ ਗਿੱਲ, ਕੁਲਵਿੰਦਰ ਸਿੰਘ ਪੰਚ, ਰਾਜੂ ਆੜ੍ਹਤੀਆ, ਮੋਹਣਾ ਢਿੱਲੋਂ, ਕਰਮ ਢਿੱਲੋਂ, ਤਜਿੰਦਰ ਸਿੰਘ ਗਿੱਲ, ਹਰਿੰਦਰ ਸਿੰਘ ਗਿੱਲ, ਜਗਦੇਵ ਸਿੰਘ ਗਿੱਲ, ਅਮਨਦੀਪ ਸਿੰਘ ਗਿੱਲ, ਗੁਰਮੀਤ ਸਿੰਘ ਬੁਆਣੀ, ਕੁਲਦੀਪ ਸਿੰਘ ਬਾਬਾ, ਨਛੱਤਰ ਸਿੰਘ ਕਾਕਾ, ਸੋਨੂੰ, ਗੁਰਬਖ਼ਸ਼ ਸਿੰਘ ਗਿੱਲ, ਅਵਤਾਰ ਖਾਨ ਪੰਚ, ਸ਼ਮਸ਼ੇਰ ਸਿੰਘ, ਨੰਬਰਦਾਰ ਸਵਰਨ ਸਿੰਘ, ਚਰਨਜੀਤ ਸਿੰਘ ਡੇਕਾਂ ਵਾਲਾ, ਰਣਜੀਤ ਸਿੰਘ ਜੀਤਾ, ਬੂਟਾ ਸਿੰਘ ਗਿੱਲ, ਸ਼ਿੰਦੀ ਟੇਲਰ, ਗੁਰਮੀਤ ਸਿੰਘ ਸਰੀਂਹ, ਜ਼ਿਲ੍ਹਾ ਜਰਨਲ ਸਕੱਤਰ ਮਨਸੁਖਵੀਰ ਸਿੰਘ, ਯੂਥ ਕਾਂਗਰਸ ਦੇ ਪ੍ਰਧਾਨ ਹਰਜੋਤ ਗਰੇਵਾਲ, ਗੁਰਪ੍ਰੀਤ ਸਿੰਘ ਚਾਹਲ, ਗਗਨਦੀਪ ਸਿੰਘ ਗੁਰਮ, ਵਾਈਸ ਪ੍ਰਧਾਨ ਯੂਥ ਕਾਂਗਰਸ, ਬਲਜੋਤ ਸਿੰਘ ਢੋਡੇ ਬਲਾਕ ਪ੍ਰਧਾਨ, ਸਨੀ ਦੁੱਗਰੀ ਬਲਾਕ ਪ੍ਰਧਾਨ, ਗੁਰਮੀਤ ਸਰੀਂਹ, ਹਰਪਾਲ ਗਰੇਵਾਲ, ਬਿੱਟੂ ਲਲਤੋਂ, ਰਾਜੂ ਲਲਤੋਂ, ਸਰਪੰਚ ਜਗਮੋਹਨ ਸਿੰਘ ਦਿਉਲ, ਜਸਵੀਰ ਸਿੰਘ ਗੁਰਮ (ਮੈਂਬਰ ਪੰਚਾਇਤ), ਲਾਲ ਸਿੰਘ (ਪੰਚ), ਗੁਰਜੀਤ ਸਿੰ ਘ (ਪੰਚ), ਹਰਿੰਦਰ ਪਾਲ ਸਿੰਘ (ਪੰਚ), ਜਸਵੀਰ ਕੌਰ (ਪੰਚ), ਰਾਜਵਿੰਦਰ ਕੌਰ (ਪੰਚ), ਇੰਦਰਜੀਤ ਕੌਰ (ਪੰਚ), ਮਾਨ ਸਿੰਘ ਦਿਉਲ, ਰਵਿੰਦਰ ਪਾਂਡੇ, ਰਣਜੋਤ ਸਿੰਘ, ਹਰਬੰਸ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ ਅਤੇ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਸਮਰਾਲਾ ਦੇ ਨਸ਼ਾ ਛੁਡਾਊ ਕੇਂਦਰ ਦਾ ਲਿਆ ਜਾਇਜ਼ਾ, ਇਲਾਜ ਸਹੂਲਤਾਂ ਬਾਰੇ ਕੀਤ... ਅਗਲੀ ਖ਼ਬਰ ਸੁਪਰੀਮ ਕੋਰਟ ਨੇ ਦੇਸ਼ ਭਰ ’ਚ ਫੁਟਪਾਥਾਂ ਨੂੰ ਰੁਕਾਵਟ ਰਹਿਤ ਬਣਾਉਣ ਲਈ ਸਾਰੇ ਰਾਜਾਂ ਤੋਂ ਮੰਗਿਆ ਜਵਾਬ
Ad Position 24