ਘੁਡਾਣੀ ਖੁਰਦ ’ਚ ਤੀਆਂ ਦਾ ਤਿਉਹਾਰ ਮਨਾਇਆ
ਪਾਇਲ, 24 ਅਗਸਤ (ਨਿਜ਼ਾਮਪੁਰ)-ਨਜਦੀਕੀ ਪਿੰਡ ਘੁਡਾਣੀ ਖੁਰਦ ਦੀ ਲਿੱਦੋ ਪੱਤੀ ਵਿਖੇ ਪਿੰਡ ਦੀਆਂ ਮੁਟਿਆਰਾਂ, ਨੂੰਹਾਂ ਵਲੋਂ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਿੰਡ ਦੀ ਸੱਥ ਵਿਚ ਪਿੱਪਲ ਤੇ ਬਰੋਟੇ ਥੱਲੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਲੋਕ ਗੀਤਾਂ ਤੇ ਲੋਕ ਬੋਲੀਆਂ ਪਾ ਕੇ ਗਿੱਧੇ ਦੀ ਖੂਬ ਧੂਮ ਮਚਾਈ।
ਪਾਇਲ, 24 ਅਗਸਤ (ਨਿਜ਼ਾਮਪੁਰ)-ਨਜਦੀਕੀ ਪਿੰਡ ਘੁਡਾਣੀ ਖੁਰਦ ਦੀ ਲਿੱਦੋ ਪੱਤੀ ਵਿਖੇ ਪਿੰਡ ਦੀਆਂ ਮੁਟਿਆਰਾਂ, ਨੂੰਹਾਂ ਵਲੋਂ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਿੰਡ ਦੀ ਸੱਥ ਵਿਚ ਪਿੱਪਲ ਤੇ ਬਰੋਟੇ ਥੱਲੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਲੋਕ ਗੀਤਾਂ ਤੇ ਲੋਕ ਬੋਲੀਆਂ ਪਾ ਕੇ ਗਿੱਧੇ ਦੀ ਖੂਬ ਧੂਮ ਮਚਾਈ। ਪਿੰਡ ਦੇ ਸਰਪੰਚ ਲਵਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸਮੂਲੀਅਤ ਕੀਤੀ। ਸਮਾਗਮ ਦੇ ਪ੍ਰਬੰਧਾਂ ਨੂੰ ਨੇਪਰੇ ਚਾੜਨ ਵਿਚ ਸੁਰਿੰਦਰ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ।