30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੈਕਰਡ ਹਾਰਟ ਸਕੂਲ ਮਾਛੀਵਾੜਾ ਦੇ ਵਿਦਿਆਰਥੀਆਂ ਦਾ ਪੁੰਜਯੋ ਬਠਿੰਡਾ ਵਿਖੇ ਇੱਕ ਰੋਜ਼ਾ ਪਿਕਨਿਕ ਦੌਰਾ

ਮਾਛੀਵਾੜਾ ਸਾਹਿਬ, 29 ਅਗਸਤ (ਅਲਬੇਲਾ)-ਸੈਕਰਡ ਹਾਰਟ ਕਾਨਵੈਂਟ ਸਕੂਲ, ਮਾਛੀਵਾੜਾ ਵਲੋਂ ਕਲਾਸਾਂ ਅੱਠਵੀਂ ਤੋਂ ਲੈ ਕੇ ਗਿਆਰ੍ਹਵੀਂ ਵਿਦਿਆਰਥੀਆਂ ਲਈ ਪੁੰਜਯੋ, ਬਠਿੰਡਾ ਵਿਖੇ ਇੱਕ ਰੋਜ਼ਾ ਪਿਕਨਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪੜ੍ਹਾਈ ਦੇ ਰੋਜ਼ਾਨਾ ਰੁਟੀਨ ਤੋਂ ਕੁੱਝ ਸਮਾਂ ਦੂਰ ਰਹਿ ਕੇ ਖੂਬ ਆਨੰਦ ਮਾਣਿਆ ਅਤੇ ਆਪਣੇ ਸਹਿਪਾਠੀਆਂ ਨਾਲ ਯਾਦਗਾਰ ਪਲ ਬਿਤਾਏ।

Ad Position 21
No active advertisement
ਅਜੀਤ ਡੈਸਕ 30-08-2026
ਮਾਛੀਵਾੜਾ ਸਾਹਿਬ, 29 ਅਗਸਤ (ਅਲਬੇਲਾ)-ਸੈਕਰਡ ਹਾਰਟ ਕਾਨਵੈਂਟ ਸਕੂਲ, ਮਾਛੀਵਾੜਾ ਵਲੋਂ ਕਲਾਸਾਂ ਅੱਠਵੀਂ ਤੋਂ ਲੈ ਕੇ ਗਿਆਰ੍ਹਵੀਂ ਵਿਦਿਆਰਥੀਆਂ ਲਈ ਪੁੰਜਯੋ, ਬਠਿੰਡਾ ਵਿਖੇ ਇੱਕ ਰੋਜ਼ਾ ਪਿਕਨਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਪੜ੍ਹਾਈ ਦੇ ਰੋਜ਼ਾਨਾ ਰੁਟੀਨ ਤੋਂ ਕੁੱਝ ਸਮਾਂ ਦੂਰ ਰਹਿ ਕੇ ਖੂਬ ਆਨੰਦ ਮਾਣਿਆ ਅਤੇ ਆਪਣੇ ਸਹਿਪਾਠੀਆਂ ਨਾਲ ਯਾਦਗਾਰ ਪਲ ਬਿਤਾਏ। ਵਿਦਿਆਰਥੀਆਂ ਨੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ‘ਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਾਂਝ, ਸਹਿਯੋਗ, ਟੀਮ-ਭਾਵਨਾ ਅਤੇ ਅਨੁਸ਼ਾਸਨ ਦੀ ਭਾਵਨਾ ਵੀ ਹੋਰ ਮਜ਼ਬੂਤ ਹੋਈ। ਅਧਿਆਪਕਾਂ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੁਚੱਜੇ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਇਸ ਇੱਕ ਰੋਜ਼ਾ ਪਿਕਨਿਕ ਨੇ ਵਿਦਿਆਰਥੀਆਂ ‘ਚ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ। ਵਾਪਸੀ ਸਮੇਂ ਵਿਦਿਆਰਥੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਭਰੇ ਹੋਏ ਸਨ ਅਤੇ ਉਨ੍ਹਾਂ ਨੇ ਇਸ ਯਾਤਰਾ ਨੂੰ ਆਪਣੀ ਸਕੂਲੀ ਜ਼ਿੰਦਗੀ ਦੀਆਂ ਸੁਹਾਵਣੀਆਂ ਯਾਦਾਂ ਵਿਚੋਂ ਇੱਕ ਦੱਸਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਵਿੱਦਿਅਕ ਅਤੇ ਮਨੋਰੰਜਕ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਾਰਿਸ ਪੰਜਾਬ ਜਥੇਬੰਦੀ ਦੇ ਬਲਵੀਰ ਸਿੰਘ ਮਾਨ ਸਾਥੀਆਂ ਨਾਲ ਬਾਬਾ ਬਕਾਲਾ ਪੁੱਜੇ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਲਈ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਵਿਸ਼ੇਸ਼ ਮੀਟਿੰਗ
Ad Position 24