01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੀਰੀ ਪੀਰੀ ਖ਼ਾਲਸਾ ਨਗਰ ਕੀਰਤਨ ਦਾ ਪਾਇਲ ਪੁੱਜਣ ’ਤੇ ਨਿੱਘਾ ਸਵਾਗਤ

ਪਾਇਲ, 31 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)- ਦਰਬਾਰ ਸਾਹਿਬ ਸ੍ਰੀ ਅ੍ਰਮਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਦਾ ਪਾਇਲ ਪੁੱਜਣ ’ਤੇ ਇਲਾਕੇ ਦੀ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਬੱਸ ਸਟੈਂਡ ਪਾਇਲ ਵਿਖੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਸਮੇਂ- ਸਮੇਂ ਅਨੇਕਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਸਿੱਖ ਕੌਮ ਦੇ ਜੁਝਾਰੂ ਯੋਧਿਆ ਨੇ ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 01-09-2026
ਪਾਇਲ, 31 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)- ਦਰਬਾਰ ਸਾਹਿਬ ਸ੍ਰੀ ਅ੍ਰਮਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਦਾ ਪਾਇਲ ਪੁੱਜਣ ’ਤੇ ਇਲਾਕੇ ਦੀ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਬੱਸ ਸਟੈਂਡ ਪਾਇਲ ਵਿਖੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਸਮੇਂ- ਸਮੇਂ ਅਨੇਕਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਸਿੱਖ ਕੌਮ ਦੇ ਜੁਝਾਰੂ ਯੋਧਿਆ ਨੇ ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆ ਦਾ ਦਰਿਆ ਵੱਗ ਰਿਹਾ ਹੈ ਇਸ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਪੁਤਿਪੁਣੇ ਤੋਂ ਤੋੜ ਕੇ ਸਿੱਖੀ ਵੱਲ ਲਿਆਉਣਾ ਸਮੇਂ ਮੁੱਖ ਲੋੜ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਸ਼ਾਦੀ ਤੋਂ ਆਪਣਾ ਪਰਿਵਾਰ ਵਿੱਚ ਤਿੰਨ ਜਾਂ ਚਾਰ ਬੱਚੇ ਪੈਦਾ ਕਰਨ ਲਈ ਵੀ ਕਿਹਾ ਕਿ ਇਸ ਨਾਲ ਸਿੱਖ ਕੌਮ ਦਾ ਪਰਿਵਾਰ ਹੋਰ ਵੱਡਾ ਹੋਵੇਗਾ। ਇਸ ਖਾਲਸਾ ਮਾਰਚ ਦੇ ਪਾਇਲ ਪੁੱਜਣ ਤੇ ਇਲਾਕੇ ਦੀ ਸੰਗਤ ਦੇ ਨਾਲ ਗੁਰਮਿਤ ਪ੍ਰਚਾਰ ਸੰਸਥਾਂ ਪਾਇਲ ਦੇ ਮੈਬਰਾਂਨ ਅਤੇ ਸ਼੍ਰੋਮਣੀ ਕਮੇਟੀ ਮੈਬਰ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਾਰਾਏ, ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰਖੇੜੀ, ਪ੍ਰਧਾਨ ਕੇਵਲ ਸਿੰਘ, ਜਗਜੀਤ ਸਿੰਘ ਦੋਲਤਪੁਰ, ਖਜਾਨਚੀ ਕੁਲਵਿੰਦਰ ਸਿੰਘ, ਖਜਾਨਚੀ ਸੁਰਿੰਦਰ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਰਜਿੰਦਰ ਸਿੰਘ, ਨਿਰਮਲ ਸਿੰਘ ਨਿੰਮਾ, ਸਾਬਕਾ ਇੰਦਰਜੀਤ ਸਿੰਘ ਬਰਮਾਲੀਪੁਰ, ਇੰਸਪੈਕਟਰ ਕਰਨੈਲ ਸਿੰਘ, ਸ਼ਮਸ਼ੇਰ ਸਿੰਘ, ਫੋਜੀ ਗੁਰਜੰਟ ਸਿੰਘ, ਭਾਈ ਬਲਜੀਤ ਸਿੰਘ ਪਾਇਲ, ਹਰਜਿੰਦਰ ਸਿੰਘ ਘੜੂੰਆ ਤੇ ਵੱਡੀ ਗਿਣਤੀ ’ਚ ਇਲਾਕੇ ਦੀ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ- ਦੋਰਾਹਾ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਦੀ ਗੈਰ-ਕਾਨੂੰਨੀ ਉਸਾਰੀ ’ਤੇ ਪੀਲਾ... ਅਗਲੀ ਖ਼ਬਰ ਸਮਰਾਲਾ ’ਚ ਪ੍ਰਸ਼ਾਸਨ ਨੇ ਫਰੂਟ ਵੇਚਣ ਵਾਲੇ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀ ਢਾਹੀ
Ad Position 24