ਮਾਪਿਆਂ ਦੀ ਯਾਦ ਨੂੰ ਨੌਜਵਾਨ ਪੁੱਤ ਨੇ ਦਿੱਤੀ ਪ੍ਰੇਰਨਾਦਾਇਕ ਸ਼ਰਧਾਂਜਲੀ, 501 ਰੁੱਖ ਵੰਡ ਕੇ ‘ਵਾਤਾਵਰਨ ਬਚਾਓ’ ਦਾ ਦਿੱਤਾ ਸੁਨੇਹਾ
ਮਾਛੀਵਾੜਾ ਸਾਹਿਬ, 31 ਅਗਸਤ (ਮਨੋਜ ਕੁਮਾਰ)-ਮਾਪਿਆਂ ਦੀ ਯਾਦ ਨੂੰ ਸਦਾ ਲਈ ਅਮਰ ਬਣਾਉਣ ਅਤੇ ਵਾਤਾਵਰਨ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਾਪਰਟੀ ਕਾਰੋਬਾਰੀ ਸੁਖਦੀਪ ਸਿੰਘ ਸੋਨੀ ਵਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਯਾਦਗਾਰ ਪਹਿਲ ਕੀਤੀ ਗਈ। ਜਾਣਕਾਰੀ ਅਨੁਸਾਰ ਸਵ.
ਮਾਛੀਵਾੜਾ ਸਾਹਿਬ, 31 ਅਗਸਤ (ਮਨੋਜ ਕੁਮਾਰ)-ਮਾਪਿਆਂ ਦੀ ਯਾਦ ਨੂੰ ਸਦਾ ਲਈ ਅਮਰ ਬਣਾਉਣ ਅਤੇ ਵਾਤਾਵਰਨ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਲਈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਾਪਰਟੀ ਕਾਰੋਬਾਰੀ ਸੁਖਦੀਪ ਸਿੰਘ ਸੋਨੀ ਵਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਯਾਦਗਾਰ ਪਹਿਲ ਕੀਤੀ ਗਈ। ਜਾਣਕਾਰੀ ਅਨੁਸਾਰ ਸਵ. ਮਾਤਾ ਗੁਰਦੇਵ ਕੌਰ ਅਤੇ ਸਵ. ਪਿਤਾ ਮਸਤ ਰਾਮ ਫ਼ੌਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਪਿੰਡ ਮੰਡ ਸ਼ੇਰੀਆਂ ਵਿਖੇ ਆਪਣੇ ਨਿਵਾਸ ਸਥਾਨ ‘ਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਉਪਰੰਤ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ, ਮਾਛੀਵਾੜਾ ਸਾਹਿਬ ਵਿਖੇ ਮਾਤਾ ਗੁਰਦੇਵ ਕੌਰ ਦੀ ਅੰਤਿਮ ਅਰਦਾਸ ਦੇ ਮੌਕੇ ‘ਤੇ ਪਹੁੰਚੀਆਂ ਸੰਗਤਾਂ ਨੂੰ ‘ਰੁੱਖ ਲਗਾਓ-ਵਾਤਾਵਰਨ ਬਚਾਓ’ ਦੇ ਸੁਨੇਹੇ ਤਹਿਤ 501 ਰੁੱਖਾਂ ਦੇ ਪੌਦੇ ਵੰਡੇ ਗਏ। ਇਸ ਮੌਕੇ ਅਰਦਾਸ ਵਿਚ ਸ਼ਾਮਲ ਹੋਣ ਲਈ ਪਹੁੰਚੇ ਵੱਖ-ਵੱਖ ਰਾਜਨੀਤਿਕ ਆਗੂਆਂ ਵਿਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਆਪ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਰਾਠੌਰ, ਸ਼ਕਤੀ ਆਨੰਦ, ਅਕਾਲੀ ਆਗੂ ਹਰਜੋਤ ਸਿੰਘ ਮਾਂਗਟ ਸਮੇਤ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਆਸ ਪਾਸ ਪਿੰਡਾਂ ਤੋਂ ਆਏ ਲੋਕਾਂ ਨੇ ਸ਼ਿਰਕਤ ਕੀਤੀ। ਅੱਜ ਦੇ ਦੌਰ ਵਿਚ ਜਿੱਥੇ ਲੋਕ ਵਿਖਾਵੇ ਲਈ ਲੱਖਾਂ ਰੁਪਏ ਖ਼ਰਚ ਕਰ ਦਿੰਦੇ ਹਨ, ਉੱਥੇ ਇਸ ਨੌਜਵਾਨ ਪੁੱਤਰ ਵਲੋਂ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਵੱਖ-ਵੱਖ ਪ੍ਰਕਾਰ ਦੇ ਪੌਦੇ ਵੰਡ ਕੇ ਸਮਾਜ ਨੂੰ ਇੱਕ ਨਵੀਂ ਅਤੇ ਸਕਾਰਾਤਮਕ ਸੇਧ ਦਿੱਤੀ ਗਈ ਹੈ। ਇਸ ਸਬੰਧੀ ਸੁਖਦੀਪ ਸਿੰਘ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਸੁਪਨਾ ਹਮੇਸ਼ਾ ਹਰਿਆ-ਭਰਿਆ ਪੰਜਾਬ ਦੇਖਣਾ ਸੀ। ਇਸੇ ਲਈ ਅਸੀਂ ਉਨ੍ਹਾਂ ਦੀ ਯਾਦ ਵਿਚ ਪੌਦੇ ਵੰਡੇ ਹਨ ਤਾਂ ਜੋ ਇਹ ਪੌਦੇ ਵਾਤਾਵਰਨ ਨੂੰ ਹਰਿਆ ਭਰਿਆ ਕਰਨਗੇ।