31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੁਰੂ ਨਾਨਕ ਕਾਲਜ ਦੇ ਸੰਸਥਾਪਕ ਪ੍ਰਧਾਨ ਡਾ. ਈਸ਼ਵਰ ਸਿੰਘ ਦਾ ਜਨਮ ਦਿਨ ਮਨਾਇਆ

ਦੋਰਾਹਾ, 31 ਅਗਸਤ (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ ਅਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰ ਸਕੂਲ ਦੋਰਾਹਾ ਦੇ ਸੰਸਥਾਪਕ ਪ੍ਰਧਾਨ ਡਾ. ਈਸ਼ਵਰ ਸਿੰਘ ਦੇ ਜਨਮ ਦਿਨ ਦੇ ਅਵਸਰ ’ਤੇ ਕਾਲਜ ਪ੍ਰਬੰਧਕੀ ਕਮੇਟੀ ਦੀ ਸਰਪ੍ਰਸਤੀ ਹੇਠ ਇੱਕ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 01-09-2026
ਦੋਰਾਹਾ, 31 ਅਗਸਤ (ਪੱਤਰ ਪ੍ਰੇਰਕ)-ਗੁਰੂ ਨਾਨਕ ਨੈਸ਼ਨਲ ਕਾਲਜ ਅਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰ ਸਕੂਲ ਦੋਰਾਹਾ ਦੇ ਸੰਸਥਾਪਕ ਪ੍ਰਧਾਨ ਡਾ. ਈਸ਼ਵਰ ਸਿੰਘ ਦੇ ਜਨਮ ਦਿਨ ਦੇ ਅਵਸਰ ’ਤੇ ਕਾਲਜ ਪ੍ਰਬੰਧਕੀ ਕਮੇਟੀ ਦੀ ਸਰਪ੍ਰਸਤੀ ਹੇਠ ਇੱਕ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ। ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੇ ਮੁੱਖ‑ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਾਲਜ ਪ੍ਰਬੰਧਕੀ ਬੋਰਡ ਦੇ ਸੀਨੀਅਰ ਮੀਤ ਪ੍ਰਧਾਨ ਸਰਤਾਜ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਬੰਧਕੀ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਜੋਗੇਸ਼ਵਰ ਸਿੰਘ ਮਾਂਗਟ, ਮੀਤ-ਪ੍ਰਧਾਨ ਡਾ. ਮਾਨਿਕ ਰੰਧਾਵਾ, ਕਰਨਲ ਰੁਪਿੰਦਰ ਸਿੰਘ ਬਰਾੜ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ਼ਾਮਲ ਹੋਏ। ਸਮਾਰੋਹ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ। ਕਾਲਜ ਪ੍ਰਿੰਸਪੀਲ ਡਾ. ਸਰਵਜੀਤ ਕੌਰ ਬਰਾੜ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਬਾਨੀ ਪ੍ਰਧਾਨ ਡਾ. ਈਸ਼ਵਰ ਸਿੰਘ ਦੁਆਰਾ ਦੋਰਾਹਾ ਇਲਾਕੇ ਵਿੱਚ ਵਿੱਦਿਆ ਦੇ ਪਾਸਾਰ ਲਈ ਦਿੱਤੇ ਯੋਗਦਾਨ ਨੂੰ ਯਾਦ ਕੀਤਾ। ਕੋ‑ਆਰਡੀਨੇਟਰ ਡਾ. ਨਿਰਲੇਪ ਕੌਰ ਕੌਰ, ਡਾ. ਨਿਧੀ ਸਰੂਪ, ਪ੍ਰੋ. ਜਗਰੂਪ ਸਿੰਘ ਅਤੇ ਪ੍ਰੋ. ਦੀਪਿਕਾ ਦੀ ਨਿਗਰਾਨੀ ਹੇਠ ਗੁਰੂ ਨਾਨਕ ਨੈਸ਼ਨਲ ਕਾਲਜ ਅਤੇ ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਗੀਤ, ਸੰਗੀਤ ਨਾਟਕ, ਲੁੱਡੀ, ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਸੰਸਥਾਪਕ ਪ੍ਰਧਾਨ ਡਾ. ਈਸ਼ਵਰ ਸਿੰਘ ਦੀ ਅਗਾਂਹਵਧੂ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਵਿੱਦਿਅਕ ਸੰਸਥਾ ਡਾ. ਸਾਹਿਬ ਦੀ ਇਲਾਕੇ ਨੂੰ ਵਡਮੁੱਲੀ ਦੇਣ ਹੈ ਜਿਸ ਨਾਲ਼ ਵਿਦਿਆਰਥੀਆਂ ਨੂੰ ਅਕਾਦਮਿਕ ਵਿਕਾਸ ਦੇ ਸੁਨਹਿਰੀ ਮੌਕੇ ਉਪਲੱਬਧ ਹੋਏ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਰੁਪਿੰਦਰ ਕੌਰ ਬਰਾੜ, ਗੋਬਿੰਦ ਸਿੰਘ ਬਰਾੜ, ਪ੍ਰਭਦਿਆਲ ਸਿੰਘ ਪਾਂਗਲੀ, ਰਵਿੰਦਰ ਸਿੰਘ ਮਲਹਾਂਸ, ਇੰਦਰ ਸਿੰਘ, ਜੋਗਿੰਦਰ ਸਿੰਘ ਓਬਰਾਏ, ਰਿਟਾਇਰਡ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਤੇ ਸਿੱਧੂ, ਰਮਨ ਪਾਂਗਲੀ, ਪਰਮਵੀਰ ਸਿੱਧੂ, ਗਗਨ ਸਿੱਧੂ, ਜਸਮੇਰ ਸਿੰਘ ਢੱਟ, ਦਵਿੰਦਰ ਕੌਰ ਢੱਟ, ਐਡਵੋਕੇਟ ਅਭੈ ਬੈਕਟਰ, ਪ੍ਰਿੰਸੀਪਲ ਡਾ. ਡੀ. ਪੀ. ਠਾਕੁਰ, ਡੀ. ਐੱਸ. ਗੋਸਾਈਂ, ਕਰਨਲ ਐੱਚ. ਐੱਸ. ਕਾਹਲੋਂ, ਅਵਤਾਰ ਕ੍ਰਿਸ਼ਨ ਟੰਡਨ, ਅਜੇਪਾਲ, ਪ੍ਰੋ. ਐੱਮ. ਐੱਸ. ਭੰਡਾਰੀ, ਜੱਥੇਦਾਰ ਰਾਮ ਸਿੰਘ, ਚਰਨਜੀਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਸੁਖਵਿੰਦਰ ਸਿੰਘ ਵਿਰਕ, ਇੰਦਰਜੀਤ ਸਿੰਘ ਕਾਲਾ, ਡਾ. ਜੈ. ਐੱਲ. ਆਨੰਦ , ਕੌਂਸਲਰ ਪੰਕਜ ਗੌਤਮ, ਕੌਂਸਲਰ ਜਸਵੰਤ ਕੌਰ, ਕੌਂਸਲਰ ਰਜਿੰਦਰ ਸਿੰਘ ਗਹੀਰ, ਰਣਵੀਰ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਸਤਨਾਮ ਦੋਰਾਹਾ ਆਦਿ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਅੱਜ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ਮੰਗਾਂ ਲਈ ਚੰਡੀਗੜ੍ਹ ਧਰਨੇ ਵਾਸਤੇ ਰਵਾਨਾ ਹੋਣਗੇ-ਮੇਹਲੋਂ, ਜੰਡਿਆਲੀ, ਗਰੇਵਾਲ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਅੱਜ ਸਾਹਨੇਵਾਲ ਪੁੱਜਣ ’ਤੇ ਕੀਤਾ ਜਾਵੇਗਾ ਭਰਵਾਂ ਸਵਾਗਤ-ਪ੍ਰਧਾਨ ਹਰਾ
Ad Position 24