31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਰਾਜ ਮਿਸਤਰੀ, ਮਜ਼ਦੂਰਾਂ ਵਲੋਂ ਖੰਡ, ਪਿਆਜ਼ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ’ਚ ਦਿੱਤਾ ਧਰਨਾ

ਸਮਰਾਲਾ, 31 ਅਗਸਤ (ਗੋਪਾਲ ਸੋਫਤ)-ਰੋਜ਼ਾਨਾ ਦਿਹਾੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲਾ ਮਜ਼ਦੂਰ ਅੱਜ ਵੱਧ ਰਹੀ ਮਹਿੰਗਾਈ ਦੀ ਮਾਰ ਝੱਲਣ ਤੋਂ ਅਸਮਰਥ ਹੋ ਚੁੱਕਾ ਹੈ। ਪਿਛਲੇ ਕੁੱਝ ਦਿਨਾਂ ਵਿੱਚ ਹੀ ਖੰਡ, ਸਰ ਦਾ ਤੇਲ, ਪਿਆਜ਼ ਆਦਿ ਦੀਆਂ ਕੀਮਤਾਂ ਵਿਚ ਕੇਂਦਰ ਸਰਕਾਰ ਵਲੋਂ ਇੱਕ ਦਮ ਵੱਡਾ ਵਾਧਾ ਕਰ ਕੇ ਗ਼ਰੀਬਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 01-09-2026
ਸਮਰਾਲਾ, 31 ਅਗਸਤ (ਗੋਪਾਲ ਸੋਫਤ)-ਰੋਜ਼ਾਨਾ ਦਿਹਾੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲਾ ਮਜ਼ਦੂਰ ਅੱਜ ਵੱਧ ਰਹੀ ਮਹਿੰਗਾਈ ਦੀ ਮਾਰ ਝੱਲਣ ਤੋਂ ਅਸਮਰਥ ਹੋ ਚੁੱਕਾ ਹੈ। ਪਿਛਲੇ ਕੁੱਝ ਦਿਨਾਂ ਵਿੱਚ ਹੀ ਖੰਡ, ਸਰ ਦਾ ਤੇਲ, ਪਿਆਜ਼ ਆਦਿ ਦੀਆਂ ਕੀਮਤਾਂ ਵਿਚ ਕੇਂਦਰ ਸਰਕਾਰ ਵਲੋਂ ਇੱਕ ਦਮ ਵੱਡਾ ਵਾਧਾ ਕਰ ਕੇ ਗ਼ਰੀਬਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਮਰੇਡ ਭਜਨ ਸਿੰਘ ਪ੍ਰਧਾਨ ਰਾਜ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੀ ਅਗਵਾਈ ਸਥਾਨਕ ਲੇਬਰ ਚੌਂਕ ਵਿਚ ਵੱਧ ਰਹੀ ਮਹਿੰਗਾਈ ਖ਼ਿਲਾਫ਼ ਵਿਸ਼ਾਲ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਪਹਿਲਾਂ ਹੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜ੍ਹੀ ਹੈ, ਜਿਸ ਨੇ ਹਮੇਸ਼ਾ ਦੀ ਵਪਾਰੀ ਵਰਗ ਨੂੰ ਲਾਭ ਦਿੱਤਾ ਹੈ। ਜਿਸ ਦੀ ਤਾਜ਼ਾ ਉਦਾਹਰਨ ਖੰਡ ਤੇ ਪਿਆਜ਼ ਜੋ ਵਧ ਕੇ 70 ਰੁਪਏ ਕਿੱਲੋ ਅਤੇ ਸਰੋਂ੍ਹ ਦਾ ਤੇਲ 220 ਰੁਪਏ ਲੀਟਰ ਹੋ ਚੁੱਕਾ ਹੈ, ਨੇ ਗਰੀਬ ਪਰਿਵਾਰਾਂ ਦੇ ਘਰਾਂ ਵਿਚ ਦੋ ਟਾਈਮ ਦੀ ਰੋਟੀ ਪੱਕਣੀ ਮੁਸ਼ਕਿਲ ਹੋ ਚੁੱਕੀ ਹੈ। ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਨਾਲ ਰਲ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਫ਼ੈਸਲੇ ਲੈਣੇ ਬੰਦ ਨਾ ਕੀਤੇ ਤਾਂ ਪੂਰੇ ਦੇਸ਼ ਦੇ ਮਜ਼ਦੂਰ ਸੰਘਰਸ਼ ਦੇ ਰਾਹ ‘ਤੇ ਤੁਰ ਪੈਣਗੇ, ਜੋ ਪੂਰੇ ਦੇਸ਼ ਵਿਚ ਇੱਕ ਲਹਿਰ ਪੈਦਾ ਕਰ ਕੇ ਨਵੀਂ ਕ੍ਰਾਂਤੀ ਲਿਆਉਣਗੇ ਅਤੇ ਮੋਦੀ ਨੂੰ ਰਾਜ ਸੱਤਾ ਤੋਂ ਲਾਂਭੇ ਕਰ ਦੇਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਜਿਸ ਵਪਾਰੀ ਵਰਗ ਨੇ ਆਪਣੇ ਗੁਦਾਮ ਸਸਤੇ ਭਾਅ ਨਾਲ ਭਰ ਕੇ ਅੱਜ ਵਾਧੂ ਮੁਨਾਫ਼ਾ ਕਮਾ ਰਹੇ ਹਨ, ਉਨ੍ਹਾਂ ਦੇ ਗੁਦਾਮ ਖਾਲੀ ਕਰਵਾ ਕੇ ਖੰਡ, ਤੇਲ ਪਿਆਜ਼ ਦੀਆਂ ਕੀਮਤਾਂ ਨੂੰ ਘੱਟ ਕਰਨ। ਇਸ ਧਰਨੇ ਦੌਰਾਨ ਇਕੱਤਰ ਹੋਏ ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਮੁਜ਼ਾਹਰੇ ਵਿਚ ਉਪਰੋਕਤ ਤੋਂ ਇਲਾਵਾ ਦਲਜੀਤ ਸਿੰਘ ਜੀਤਾ ਘਰਖਣਾ, ਜਥੇਦਾਰ ਕੁਲਦੀਪ ਸਿੰਘ, ਮੱਘਰ ਸਿੰਘ ਦੁੱਗਲ ਸ਼ਾਮਗੜ੍ਹ, ਬਲਜਿੰਦਰ ਸਿੰਘ ਮੱਲ ਮਾਜਰਾ, ਕ੍ਰਿਸ਼ਨ ਚੌਧਰੀ, ਮੁਬਾਰਕ ਖਾਨ, ਬਾਗ ਹੁਸੈਨ, ਰਘਵੀਰ ਸਿੰਘ, ਗੁਰਮੀਤ ਸਿੰਘ ਸਮਰਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਹਿਲ ਤੇ ਸਾਜਨ ਭਰਾਵਾਂ ਨੇ ਖਾਟੂ ਸਿਆਮ ਅਤੇ ਸਾਲਾਸਰ ਬਾਲਾ ਜੀ ਮੰਦਰ ਦੇ ਦਰਸ਼ਨਾਂ ਲਈ ਯਾਤਰੀਆਂ ਦੀ ਫਰੀ ਬੱਸ ਭੇਜੀ ਅਗਲੀ ਖ਼ਬਰ ਖੰਨਾ ਦੇ 33 ਵਾਰਡਾਂ ’ਚ ਕੂੜੇ ਦੇ ਸੰਵੇਦਨਸ਼ੀਲ ਸਥਾਨਾਂ ਦੀ ਹੋਵੇਗੀ ਵਿਸ਼ੇਸ਼ ਸਫ਼ਾਈ-ਸਵਾਤੀ ਟਿਵਾਣਾ
Ad Position 24