02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ੍ਰੀ ਅਖੰਡ ਧੂਣਾ ਤ੍ਰਿਲੋਕੀ ਨਾਥ ਮੰਦਰ ’ਚ ਕਰਵਾਈ 34ਵੀਂ ਵਿਸ਼ਾਲ ਚੌਕੀ

ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਅਖੰਡ ਧੂਣਾ ਤ੍ਰਿਲੋਕੀ ਨਾਥ ਮੰਦਰ, ਰਾਮ ਪ੍ਰਵੇਸ਼ ਨਗਰ, ਰਤਨਹੇੜੀ ਰੋਡ, ਵਾਰਡ ਨੰਬਰ 7 ਖੰਨਾ ਵਿਖੇ ਸ੍ਰੀ ਭੋਲੇ ਸ਼ੰਕਰ ਦੇ ਪਾਵਨ ਪੁਰਬ ਦੇ ਉਪਲਕਸ਼ ਵਿੱਚ ਮੰਦਰ ਦੇ ਸਰਪ੍ਰਸਤ ਪ੍ਰਭੂ ਰਾਏ ਦੀ ਪ੍ਰਧਾਨਗੀ ਹੇਠ 34ਵੀਂ ਵਿਸ਼ਾਲ ਚੌਕੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਭੋਲੇਨਾਥ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਖੰਨਾ, 1 ਸਤੰਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਅਖੰਡ ਧੂਣਾ ਤ੍ਰਿਲੋਕੀ ਨਾਥ ਮੰਦਰ, ਰਾਮ ਪ੍ਰਵੇਸ਼ ਨਗਰ, ਰਤਨਹੇੜੀ ਰੋਡ, ਵਾਰਡ ਨੰਬਰ 7 ਖੰਨਾ ਵਿਖੇ ਸ੍ਰੀ ਭੋਲੇ ਸ਼ੰਕਰ ਦੇ ਪਾਵਨ ਪੁਰਬ ਦੇ ਉਪਲਕਸ਼ ਵਿੱਚ ਮੰਦਰ ਦੇ ਸਰਪ੍ਰਸਤ ਪ੍ਰਭੂ ਰਾਏ ਦੀ ਪ੍ਰਧਾਨਗੀ ਹੇਠ 34ਵੀਂ ਵਿਸ਼ਾਲ ਚੌਕੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਭੋਲੇਨਾਥ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਚੌਕੀ ਦੌਰਾਨ ਬਿੱਟੂ ਸ਼ਾਹੀ ਐਂਡ ਪਾਰਟੀ ਅਤੇ ਪਿਆਰਾ ਸਿੰਘ ਜੱਸਲ ਨੇ ਮਾਤਾ ਰਾਣੀ ਅਤੇ ਭਗਵਾਨ ਭੋਲੇਨਾਥ ਦੇ ਭਜਨਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿੱਚ ਸਰਾਬੋਰ ਕਰ ਦਿੱਤਾ। ਇਸ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸੰਜੀਵ ਧਮੀਜਾ (ਸਾਬਕਾ ਐਮ. ਸੀ.), ਕਮਲ ਕਪੂਰ (ਮਹਾਸਚਿਵ ਸ੍ਰੀ ਦੁਰਗਾ ਮੰਦਰ ਕਮੇਟੀ ਖੰਨਾ), ਸੁਭਾਸ਼ ਮੋਦੀ (ਸਰਪ੍ਰਸਤ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਖੰਨਾ), ਗੁਰੂ ਬਾਬਾ ਭਿੰਦਰ ਸਿੰਘ, ਭਗਤ ਸੰਧਿਆ, ਭਗਤ ਗੁਲਾਬ ਚੰਦ ਗੁਪਤਾ, ਭਗਤ ਰਾਜਿੰਦਰ ਕੌਰ ਪਿੰਕੀ, ਭਗਤ ਸਾਧੂ ਰਾਮ ਅਤੇ ਭਗਤ ਸ਼ਿਆਮ ਬਾਬੂ ਰਾਏ ਸਮੇਤ ਅਨੇਕਾਂ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਹੋਏ। ਇਸ ਮੌਕੇ ਯੋਗੇਸ਼ ਕੁਮਾਰ ਨੀਟਾ, ਸ਼ੰਭੂ ਠਾਕੁਰ, ਰਾਜਨ ਮਹਿਤਾ, ਦੀਪਕ ਯਾਦਵ, ਹਰੀ ਰਾਮ, ਸੋਮਨਾਥ, ਮਨੋਹਰ ਲਾਲ, ਭਗਵੰਤ ਸਿੰਘ, ਰਾਜ ਕੁਮਾਰ ਗੁਪਤਾ, ਰਾਮ ਪ੍ਰਕਾਸ਼ ਮੌਰਿਆ, ਸ਼ਿਵ ਲਾਲ ਅਤੇ ਮਨਜੀਤ ਕੌਰ ਸਮੇਤ ਹੋਰ ਸ਼ਰਧਾਲੂਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ।
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਹਿਊਮਨ ਵੈਲਫੇਅਰ ਐਂਡ ਬਲੱਡ ਡੋਨਰ ਐਸੋਸੀਏਸ਼ਨ ਵਲੋਂ ਸ਼੍ਰੀ ਰਾਮ ਮੰਦਰ ’ਚ ਸੁੰਦਰ ਕਾਂਡ ਪਾਠ ਤੇ ਕੀਰਤਨ ਅਗਲੀ ਖ਼ਬਰ ਬੀ. ਕੇ. ਯੂ. (ਲੱਖੋਵਾਲ) ਦੇ ਕਿਸਾਨ ਤੇ ਮਜ਼ਦੂਰ ਵੱਡੇ ਕਾਫਲੇ ਦੇ ਰੂਪ ’ਚ ਚੰਡੀਗੜ੍ਹ ਮੋਰਚੇ ਲਈ ਹੋਏ ਰਵਾਨਾ ਪੰਜਾਬ ਅਤੇ...
Ad Position 24