01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜਗਰਾਉਂ ਦੇ ਨੌਜਵਾਨ ਲੇਖਕ ਗੁਰਵੀਰ ਹੰਸਰਾ ਦੀ ਪਲੇਠੀ ਪੁਸਤਕ ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਜਾਰੀ

ਜਗਰਾਉਂ, 1 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਦੇ ਨੌਜਵਾਨ ਲੇਖਕ ਸ਼ਾਇਰ ਗੁਰਵੀਰ ਸਿੰਘ ਹੰਸਰਾ ਦੀ ਪਲੇਠੀ ਪੁਸਤਕ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਿਲੀਜ਼ ਕੀਤੀ। ਦੇਸ਼ ਦੀ ਵੰਡ ਤੋਂ ਲੈ ਕੇ ਵਰਤਮਾਨ ਵਿਦਿਆਰਥੀ ਸੰਘਰਸ਼ ਨਾਲ ਜੁੜੀਆਂ ਅੰਗਰੇਜ਼ੀ ਕਵਿਤਾਵਾਂ ਦੀ ਇਹ ਕਿਤਾਬ ‘ਦਿ ਡੈਬਿਟ’ ( ਕਰਜ਼ਾ) ਦੇ ਟਾਈਟਲ ਹੇਠ ਛਪੀ ਹੈ।

Ad Position 21
repet_subhas-goyals [Copy P29]
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਅਗਲੇ ਪੜਾਅ ਲਈ ਕੀਤਾ ਰਵਾਨਾ 02-09-2026
ਜਗਰਾਉਂ, 1 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਦੇ ਨੌਜਵਾਨ ਲੇਖਕ ਸ਼ਾਇਰ ਗੁਰਵੀਰ ਸਿੰਘ ਹੰਸਰਾ ਦੀ ਪਲੇਠੀ ਪੁਸਤਕ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਿਲੀਜ਼ ਕੀਤੀ। ਦੇਸ਼ ਦੀ ਵੰਡ ਤੋਂ ਲੈ ਕੇ ਵਰਤਮਾਨ ਵਿਦਿਆਰਥੀ ਸੰਘਰਸ਼ ਨਾਲ ਜੁੜੀਆਂ ਅੰਗਰੇਜ਼ੀ ਕਵਿਤਾਵਾਂ ਦੀ ਇਹ ਕਿਤਾਬ ‘ਦਿ ਡੈਬਿਟ’ ( ਕਰਜ਼ਾ) ਦੇ ਟਾਈਟਲ ਹੇਠ ਛਪੀ ਹੈ। ਸਥਾਨਕ ਲਾਜਪਤ ਰਾਏ ਡੀ.ਏ.ਵੀ. ਕਾਲਜ ਤੋਂ ਹਾਲ ਹੀ ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਗੁਰਵੀਰ ਹੰਸਰਾ ਨੇ ਦੱਸਿਆ ਕਿ ਅੰਗਰੇਜ਼ੀ ਵਿੱਚ ਲਿਖੀਆਂ ਕਵਿਤਾਵਾਂ ਦੇ ਇਸ ਕਾਵਿ ਸੰਗ੍ਰਹਿ ਨੂੰ ਨਵੀਂ ਦਿੱਲੀ ਦੇ ਐੱਸ.ਪੀ.ਆਈ. ਪਬਲਿਸ਼ਰ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸਨੇ ਕਈ ਇਤਿਹਾਸਕ ਘਟਨਾਵਾਂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਹੋਏ ਕਈ ਸੰਘਰਸ਼ਾਂ ਤੇ ਹਾਲ ਹੀ ਦੇ ਜੰਤਰ ਮੰਤਰ ਦਿੱਲੀ ਵਿਖੇ ਹੋਏ ਕਾਕਰੋਚ ਜਨਤਾ ਪਾਰਟੀ ਦੇ ਸੰਘਰਸ਼ ਦਾ ਵੀ ਜ਼ਿਕਰ ਹੈ। ਪੁਸਤਕ ਰਿਲੀਜ਼ ਮੌਕੇ ਪੰਜਾਬ ਮਾਲਿਆਂ ਦੇ ਇੰਚਾਰਜ ਰਵਿੰਦਰ ਡਲਵੀ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਤੇ ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਮਾਛੀਵਾੜਾ ਸਾਹਿਬ ਪੁੱਜੇਗਾ ਮੀਰੀ ਪੀਰੀ ਖ਼ਾਲਸਾ ਮਾਰਚ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਘੁਡਾਣੀ ਕਲਾਂ ਤੋਂ ਕਿਸਾਨਾਂ ਦਾ ਕਾਫਲਾ ਜਿਲ੍ਹਾ ਹੈਡਕੁਆਰਟਰ ’ਤੇ ਪੱਕੇ ਚੱਲ ਰਹੇ ਮ...
Ad Position 24