04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਰਕਾਰੀ ਪ੍ਰਾਇਮਰੀ ਸਕੂਲ ਬਗਲੀ ਕਲਾਂ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ

ਬੀਜਾ, 3 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਪਿਛਲੇ ਦਿਨੀ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬਗਲੀ ਕਲਾਂ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਸੈਂਟਰ ਦੇ 9 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਬੀਜਾ, 3 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਪਿਛਲੇ ਦਿਨੀ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬਗਲੀ ਕਲਾਂ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਸੈਂਟਰ ਦੇ 9 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੇ ਮਾਪੇ ਤੇ ਅਧਿਆਪਕ ਬੱਚਿਆਂ ਦੀ ਹੌਸਲਾ ਅਫ਼ਜਾਈ ਕਰ ਰਹੇ ਸਨ। ਖੇਡਾਂ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਗਲੀ ਕਲਾਂ ਦੇ ਬੱਚਿਆਂ ਨੇ ਮੱਲਾਂ ਮਾਰੀਆਂ। ਕੁੜੀਆਂ ਤੇ ਮੁੰਡਿਆਂ ਦੀ ਰੀਲੇਅ ਟੀਮ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਉੱਚੀ ਛਾਲ ਵਿੱਚ ਸਾਹਿਲ ਤੇ ਰਵਨੀਤ ਕੌਰ ਦੂਜੀ ਪੁਜ਼ੀਸ਼ਨ, ਗੋਲੇ ਵਿੱਚ ਜੀਸ਼ਾਨ ਤੇ ਰਵਨੀਤ ਕੌਰ ਪਹਿਲੀ ਪੁਜੀਸ਼ਨ ਸਤਿਅਮ ਤੀਜੀ ਪੁਜੀਸ਼ਨ ’ਤੇ ਆਏ।100 ਮੀਟਰ ਦੌੜ ਵਿੱਚ ਰਵਨੀਤ ਕੌਰ ਨੇ ਦੂਸਰੀ ਤੇ ਸੁਖਮਨਪ੍ਰੀਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ। 200 ਮੀਟਰ ਦੌੜ ਵਿੱਚ ਸ਼ਿਵਮ ਕੁਮਾਰ ਨੇ ਦੂਸਰੀ, ਸੁਖਮਨਪ੍ਰੀਤ ਨੇ ਪਹਿਲੀ ਤੇ ਰਿਤਿਕਾ ਨੇ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ। 400 ਮੀਟਰ ਦੌੜ ਵਿੱਚ ਸ਼ਿਵਮ ਕੁਮਾਰ ਨੇ ਪਹਿਲੀ ਸਾਹਿਲ ਨੇ ਦੂਸਰੀ ਤੇ ਕੁੜੀਆਂ ਵਿੱਚੋ ਸੁਖਮਨਦੀਪ ਨੇ ਪਹਿਲੀ ਤੇ ਸੁਖਮਨਪ੍ਰੀਤ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ। ਕੁਸ਼ਤੀ 25 ਕਿਲੋ ਵਿੱਚ ਸਾਹਿਲ ਨੇ ਦੂਸਰੀ। 30 ਕਿੱਲੋ ’ਚ ਸਤਿਆਮ ਨੇ ਪਹਿਲੀ ਤੇ 32 ਕਿਲੋ ਵਿੱਚ ਸ਼ਿਵਮ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਆਖਿਰ ਵਿੱਚ ਸੈਂਟਰ ਹੈਡ ਟੀਚਰ ਨੇ ਬੱਚਿਆ ਤੇ ਊਨਾ ਦੇ ਮਾਪਿਆ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਤਹਿਸੀਲ ਪਾਇਲ ਦੇ ਪੈਨਸ਼ਨਰਾਂ ਨੇ ਮਾਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਚਿੱਠੀਆਂ ਨੂੰ ਸਾੜਿਆ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਵਿਖੇ ਮਾਡਲ ਯੁਵਾ ਗ੍ਰਾਮ ਸਭਾ ਕਰਵਾਈ
Ad Position 24