ਅਕਾਲੀ ਆਗੂ ਯਾਦੂ ਦੇ ਚਾਰ ਸਾਥੀ ਰੋਸ਼ਾ, ਜਤਿੰਦਰਪਾਲ, ਵਰਮਾ ਤੇ ਇਕੋਲਾਹੀ ਪਾਰਟੀ ਦੀ ਜਨਰਲ ਕੌਂਸਲ ਮੈਂਬਰ ਬਣੇ
ਖੰਨਾ, 3 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਦੇ 2 ਨੇਤਾਵਾਂ ਜਤਿੰਦਰ ਸਿੰਘ ਇਕੋਲਾਹਾ ਤੇ ਜਗਦੀਪ ਸਿੰਘ ਨਵਾਂ ਪਿੰਡ ਅਕਾਲੀ ਪੀ. ਏ.
ਖੰਨਾ, 3 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਦੇ 2 ਨੇਤਾਵਾਂ ਜਤਿੰਦਰ ਸਿੰਘ ਇਕੋਲਾਹਾ ਤੇ ਜਗਦੀਪ ਸਿੰਘ ਨਵਾਂ ਪਿੰਡ ਅਕਾਲੀ ਪੀ. ਏ. ਸੀ. ਦੇ ਮੈਂਬਰ ਬਣਾਇਆ ਗਿਆ ਹੈ। ਜਦੋਂ ਕਿ 4 ਨੇਤਾਵਾਂ ਨੂੂੰ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਹੈ। ਪਾਰਟੀ ਮੁੱਖ ਦਫਤਰ ਤੋਂ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਜਾਰੀ ਸੂਚੀ ਵਿੱਚ ਹਲਕਾ ਖੰਨਾ ਦੇ ਹਰਦੀਪ ਸਿੰਘ ਹਨੀ ਰੋਸ਼ਾ, ਐਡਵੋਕੇਟ ਜਤਿੰਦਰਪਾਲ ਸਿੰਘ, ਸਤੀਸ਼ ਵਰਮਾ ਅਤੇ ਅਜਮੇਰ ਸਿੰਘ ਇਕੋਲਾਹੀ ਨੂੰ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਚਾਰੇ ਜਨਰਲ ਕੌਂਸਲ ਮੈਂਬਰ ਖੰਨਾ ਦੇ ਅਕਾਲੀ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੇ ਨਜਦੀਕੀ ਹਨ। ਜਨਰਲ ਕੌਂਸਲ ਮੈਂਬਰ ਬਣੇ ਚਾਰਾ ਨੇਤਾਵਾਂ ਨੇ ਆਪਣੀਆਂ ਨਿਯੁਕਤੀਆਂ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਯਾਦਵਿੰਦਰ ਸਿੰਘ ਯਾਦੂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਮੈਂ ਵੀ ਇਸ ਲਈ ਪਾਰਟੀ ਪ੍ਰਧਾਨ ਸ. ਬਾਦਲ ਦਾ ਧੰਨਵਾਦੀ ਹਾਂ। ਅਤੇ ਨਵੇਂ ਬਣੇ ਜਨਰਲ ਕੌਂਸਲ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਉਮੀਦ ਕਰਦਾ ਹਾਂ ਕਿ ਇਹ ਸਾਰੇ ਨੇਤਾ ਸਭ ਪਾਰਟੀ ਵਲੋਂ ਮਿਲੀ ਇਸ ਵੱਡੀ ਤੇ ਅਹਿਮ ਜਿੰਮੇਵਾਰੀ ਨੂੰ ਮਿਹਨਤ ਤੇ ਲਗਨ ਨਾਲ ਨਿਭਾਉਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰਨਗੇ।ਹਰਦੀਪ ਸਿੰਘ ਹਨੀ ਰੋਸ਼ਾ, ਐਡਵੋਕੇਟ ਜਤਿੰਦਰਪਾਲ ਸਿੰਘ, ਸਤੀਸ਼ ਵਰਮਾ ਅਤੇ ਅਜਮੇਰ ਸਿੰਘ ਇਕੋਲਾਹੀ ਨੇ ਕਿਹਾ ਕਿ ਉਹ ਪਾਰਟੀ ਲਈ ਤਨ, ਮਨ, ਧਨ ਨਾਲ ਕੰਮ ਕਰਨਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਖੰਨਾ ਤੋਂ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।